ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਿਲਾਵਟ ਨੂੰ ਰੋਕਣ ਲਈ ਮੁਹਿੰਮ,ਫੂਡ ਸੇਫਟੀ ਵਿਭਾਗ ਟੀਮ ਵੱਲੋਂ ਦੋ ਦਿਨਾਂ ਵਿੱਚ ਭੋਜਨ ਪਦਾਰਥਾਂ ਦੇ ਭਰੇ 10 ਸੈਂਪਲ

फूड सेफ्टी पक्का करने और मिलावट रोकने के लिए अभियान, फूड सेफ्टी डिपार्टमेंट की टीम ने दो दिन में खाने की चीज़ों के 10 सैंपल लिए

Campaign to ensure food safety and prevent adulteration, Food Safety Department team collects 10 samples of food items in two days

ਪਟਿਆਲਾ, 29 ਅਪ੍ਰੈਲ(ਹਿਮਾਂਸ਼ੂ ਹੈਰੀ) :ਆਮ ਲੋਕਾਂ ਲਈ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਿਲਾਵਟ ਨੂੰ ਰੋਕਣ ਲਈ ਮੁਹਿੰਮ ਨੂੰ ਅੱਗੇ ਵਧਾਉਂਦਿਆਂ ਪਟਿਆਲਾ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਦੋ ਦਿਨਾਂ ਵਿੱਚ ਭੋਜਨ ਪਦਾਰਥਾਂ ਦੇ 10 ਸੈਂਪਲ ਭਰੇ ਹਨ।ਜ਼ਿਲ੍ਹਾ ਫੂਡ ਸੇਫਟੀ ਅਫਸਰ ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਐ.ਡੀ.ਏ. ਕਮਿਸ਼ਨਰ ਕਵਲਪ੍ਰੀਤ ਬਰਾੜ ਕੌਰ ਦੀ ਅਗਵਾਈ ਹੇਠ ਫੂਡ ਸੇਫਟੀ ਵਿਭਾਗ ਜ਼ਿਲ੍ਹਾ ਪਟਿਆਲਾ, ਜਿਸ ਵਿੱਚ ਡੀ.ਐਚ.ਓ. ਡਾ. ਗੁਰਪ੍ਰੀਤ ਕੌਰ ਅਤੇ ਫੂਡ ਸੇਫਟੀ ਅਫਸਰ ਤਰੁਣ ਬਾਂਸਲ, ਗੋਰਵ ਕੁਮਾਰ ਅਤੇ ਲਵਪ੍ਰੀਤ ਸਿੰਘ ਸ਼ਾਮਲ ਸਨ, ਨੇ 28 ਅਤੇ 29 ਅਪ੍ਰੈਲ ਨੂੰ ਭੋਜਨ ਸੁਰੱਖਿਆ ਨੂੰ ਯਕੀਨੀ ਬਣਾਉਣ ਅਤੇ ਮਿਲਾਵਟ ਨੂੰ ਰੋਕਣ ਲਈ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਇਨਫੋਰਸਮੈਂਟ ਅਤੇ ਨਿਗਰਾਨੀ ਗਤੀਵਿਧੀਆਂ ਕੀਤੀਆਂ।ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਮਿਤੀ 28 ਅਪ੍ਰੈਲ ਨੂੰ ਸਮਾਣਾ ਤੋਂ ਕੁੱਲ ਪੰਜ ਇਨਫੋਰਸਮੈਂਟ ਨਮੂਨੇ ਇਕੱਠੇ ਕੀਤੇ ਗਏ, ਜਿਸ ਵਿੱਚ ਸੋਡਾ 3 ਨਮੂਨੇ, ਵਰਤਿਆ ਹੋਇਆ ਖਾਣਾ ਪਕਾਉਣ ਵਾਲਾ ਤੇਲ 1 ਨਮੂਨਾ ਅਤੇ ਨਮਕੀਨ ਦਾ 1 ਨਮੂਨਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਮਿਤੀ 29 ਅਪ੍ਰੈਲ ਨੂੰ ਨਾਭਾ ਅਤੇ ਪਟਿਆਲਾ ਤਹਿਸੀਲ ਤੋਂ ਕੁੱਲ ਪੰਜ ਨਮੂਨੇ ਇਕੱਠੇ ਕੀਤੇ ਗਏ ਜਿਨ੍ਹਾਂ ਵਿੱਚ ਸ਼ਾਮਲ ਹਨ ਸਰ੍ਹੋਂ ਦੇ ਤੇਲ ਦੇ 4 ਨਮੂਨੇ, ਮਿਲਾਵਟ ਸਬੰਧੀ 1 ਨਮੂਨੇ ਸਮੇਤ ਨਿਰੀਖਣ ਦੌਰਾਨ, ਮਿਲਾਵਟ ਦੇ ਸ਼ੱਕ ‘ਤੇ ਲਗਭਗ 1000 ਕਿਲੋਗ੍ਰਾਮ ਸਰ੍ਹੋਂ ਦਾ ਤੇਲ ਵੀ ਜ਼ਬਤ ਕੀਤਾ ਗਿਆ ਹੈ।ਡਾ. ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵਿਭਾਗ ਜਨਤਕ ਸਿਹਤ ਦੀ ਰੱਖਿਆ ਅਤੇ ਸੁਰੱਖਿਅਤ ਅਤੇ ਪੌਸ਼ਟਿਕ ਭੋਜਨ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਵਚਨਬੱਧ ਹੈ।

पटियाला, 29 अप्रैल (हिमांशु हैरी): आम लोगों के लिए खाने की चीज़ों की सुरक्षा पक्का करने और मिलावट रोकने की मुहिम को आगे बढ़ाते हुए पटियाला फूड सेफ्टी डिपार्टमेंट की टीम ने दो दिनों में खाने की चीज़ों के 10 सैंपल लिए हैं। डिस्ट्रिक्ट फूड सेफ्टी ऑफिसर डॉ. गुरप्रीत कौर ने बताया कि ADA कमिश्नर कवलप्रीत बराड़ कौर की लीडरशिप में फूड सेफ्टी डिपार्टमेंट डिस्ट्रिक्ट पटियाला, जिसमें DHO डॉ. गुरप्रीत कौर और फूड सेफ्टी ऑफिसर तरुण बांसल, गौरव कुमार और लवप्रीत सिंह शामिल थे, ने फूड सेफ्टी पक्का करने और मिलावट रोकने की चल रही मुहिम के तहत 28 और 29 अप्रैल को एनफोर्समेंट और मॉनिटरिंग एक्टिविटी कीं। डॉ. गुरप्रीत कौर ने बताया कि 28 अप्रैल को समाना से कुल पांच एनफोर्समेंट सैंपल लिए गए, जिसमें सोडा के 3 सैंपल, यूज्ड कुकिंग ऑयल का 1 सैंपल और नमक का 1 सैंपल शामिल है। उन्होंने बताया कि 29 अप्रैल को नाभा और पटियाला तहसील से कुल पांच सैंपल लिए गए, जिसमें सरसों के तेल के 4 सैंपल, मिलावट से जुड़ा 1 सैंपल शामिल है। जांच के दौरान मिलावट के शक में करीब 1000 kg सरसों का तेल भी ज़ब्त किया गया है। डॉ. गुरप्रीत कौर ने कहा कि विभाग लोगों की सेहत की रक्षा करने और सुरक्षित और पौष्टिक खाना उपलब्ध कराने के लिए पूरी तरह तैयार है।

Patiala, April 29 (Himanshu Harry): Taking forward the campaign to ensure food safety for the common people and prevent adulteration, the team of Patiala Food Safety Department has collected 10 samples of food items in two days. District Food Safety Officer Dr. Gurpreet Kaur said that under the leadership of ADA Commissioner Kawalpreet Brar Kaur, the Food Safety Department District Patiala, which included DHO Dr. Gurpreet Kaur and Food Safety Officers Tarun Bansal, Gaurav Kumar and Lovepreet Singh, conducted enforcement and monitoring activities on April 28 and 29 as part of the ongoing campaign to ensure food safety and prevent adulteration. Dr. Gurpreet Kaur said that a total of five enforcement samples were collected from Samana on April 28, which includes 3 samples of soda, 1 sample of used cooking oil and 1 sample of salt. He said that on April 29, a total of five samples were collected from Nabha and Patiala tehsils, including 4 samples of mustard oil, 1 sample related to adulteration. During the inspection, about 1000 kg of mustard oil has also been seized on suspicion of adulteration. Dr. Gurpreet Kaur said that the department is committed to protecting public health and ensuring the availability of safe and nutritious food.

Leave a Reply

Your email address will not be published. Required fields are marked *