ਰੇਲਵੇ ਟਰੈਕ ‘ਤੇ ਆਈਈਡੀ ਧਮਾਕੇ ਦੀ ਕੋਸ਼ਿਸ਼ ਦਾ ਮਾਮਲਾ: ਮ੍ਰਿਤਕ ਦੇ ਭਰਾ ਵੱਲੋਂ ਕੀਤੇ ਖੁਲਾਸਿਆਂ ਦੇ ਆਧਾਰ ‘ਤੇ ਅੱਤਵਾਦੀ ਹਾਰਡਵੇਅਰ ਦੇ ਵੱਡੇ ਜ਼ਖ਼ੀਰੇ ਵਿੱਚ ਆਰਪੀਜੀ, ਆਰਡੀਐਕਸ ਅਤੇ ਪਿਸਤੌਲਾਂ ਬਰਾਮਦ

रेलवे ट्रैक पर IED ब्लास्ट की कोशिश का मामला: मृतक के भाई के खुलासे के आधार पर, आतंकवादी हार्डवेयर के बड़े जखीरे से RPG, RDX और पिस्तौल बरामद किए गए

IED blast attempt on railway track case: Based on the revelations made by the deceased’s brother, RPG, RDX and pistols were recovered from a large cache of terrorist hardware

ਜੁਝਾਰ ਸਿੰਘ ਨਾਮੀ ਮੁੱਖ ਹੈਂਡਲਰ ਵੱਲੋਂ ਮਲੇਸ਼ੀਆ ਰਾਹੀਂ ਭੇਜੀ ਜਾ ਰਹੀ ਸੀ ਵਿੱਤੀ ਸਹਾਇਤਾ, ਜਾਂਚ ‘ਚ ਹੋਇਆ ਖੁਲਾਸਾ: ਡੀਜੀਪੀ ਗੌਰਵ ਯਾਦਵ

जांच में पता चला कि जुझार सिंह नाम का मुख्य हैंडलर मलेशिया के रास्ते फाइनेंशियल मदद भेज रहा था: DGP गौरव यादव

Financial aid was being sent through Malaysia by the main handler named Jujhar Singh, investigation revealed: DGP Gaurav Yadav

ਸਰਹਿੰਦ ਰੇਲਵੇ ਟਰੈਕ ਧਮਾਕੇ ਅਤੇ ਸੀਆਈਏ ਮੋਗਾ ‘ਤੇ ਗ੍ਰਨੇਡ ਹਮਲੇ ਨਾਲ ਨੈੱਟਵਰਕ ਦੇ ਸਬੰਧਾਂ ਦੀ ਵੀ ਕੀਤੀ ਜਾ ਰਹੀ ਜਾਂਚ: ਡੀਜੀਪੀ ਪੰਜਾਬ

सरहिंद रेलवे ट्रैक ब्लास्ट और CIA मोगा पर ग्रेनेड हमले के साथ नेटवर्क के लिंक की भी जांच की जा रही है: DGP पंजाब

Investigation is also being carried out into the network’s links with the Sirhind railway track blast and the grenade attack on CIA Moga: DGP Punjab

ਪਟਿਆਲਾ, 29 ਅਪ੍ਰੈਲ(ਹਿਮਾਂਸ਼ੂ ਹੈਰੀ) :ਸ਼ੰਭੂ ਰੇਲਵੇ ਟਰੈਕ ‘ਤੇ ਆਈ.ਈ.ਡੀ. ਧਮਾਕੇ ਦੀ ਕੋਸ਼ਿਸ਼ ਦੇ ਮਾਮਲੇ ‘ਚ ਸ਼ਾਮਲ ਪਾਕਿਸਤਾਨ-ਸਮਰਥਿਤ ਆਈਐਸਆਈ ਅਤੇ ਖਾਲਿਸਤਾਨ ਪੱਖੀ ਅੱਤਵਾਦੀ ਨੈੱਟਵਰਕ ਦੀ ਡੂੰਘੀ ਅੱਤਵਾਦੀ ਸਾਜ਼ਿਸ਼ ਨੂੰ ਇੱਕ ਹੋਰ ਵੱਡਾ ਝਟਕਾ ਦਿੰਦਿਆਂ ਪਟਿਆਲਾ ਪੁਲਿਸ ਨੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਅੰਮ੍ਰਿਤਸਰ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਪਿੰਡ ਤਰਨਤਾਰਨ ਦੇ ਪੰਜਵਾੜ ਖੁਰਦ ਤੋਂ ਇੱਕ ਰਾਕੇਟ ਪ੍ਰੋਪੇਲਡ ਗ੍ਰਨੇਡ (ਆਰਪੀਜੀ), ਹੈਂਡ ਗ੍ਰਨੇਡ, ਵਿਸਫੋਟਕ ਸਮੱਗਰੀ ਅਤੇ ਅਤਿ ਆਧੁਨਿਕ ਪਿਸਤੌਲਾਂ ਸਮੇਤ ਅੱਤਵਾਦੀ ਹਾਰਡਵੇਅਰ ਦਾ ਇੱਕ ਹੋਰ ਜ਼ਖ਼ੀਰਾ ਬਰਾਮਦ ਕਰਕੇ ਵੱਡੀਆਂ ਅੱਤਵਾਦੀ ਸਾਜ਼ਿਸ਼ਾਂ ਨੂੰ ਟਾਲ ਦਿੱਤਾ ਹੈ। ਇਹ ਜਾਣਕਾਰੀ ਅੱਜ ਇਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।ਬਰਾਮਦ ਕੀਤੇ ਗਏ ਅੱਤਵਾਦੀ ਹਾਰਡਵੇਅਰ ਵਿੱਚ ਇੱਕ ਆਰਪੀਜੀ, 2.296 ਕਿਲੋ ਵਜ਼ਨ ਦੇ ਇੱਕ ਮਟੈਲਿਕ ਆਈਈਡੀ (ਸਟਿੱਕੀ ਬੰਬ) ਦੇ ਨਾਲ ਇਲੈਕਟ੍ਰਿਕ ਵਾਇਰਜ਼ ਤੇ ਇੱਕ ਬੈਟਰੀ ਸਮੇਤ ਤਿੰਨ ਡੈਟੋਨੇਟਰ, 1.456 ਕਿਲੋ ਵਜ਼ਨ ਵਾਲੇ ਆਰਡੀਐਕਸ ਦੇ ਦੋ ਪੈਕ, ਇੱਕ ਪੀ-86 ਹੈਂਡ ਗ੍ਰਨੇਡ, ਪੰਜ ਮੈਗਜ਼ੀਨਾਂ ਅਤੇ 84 ਜ਼ਿੰਦਾ ਕਾਰਤੂਸ ਸਮੇਤ ਤਿੰਨ ਪਿਸਤੌਲਾਂ – ਜਿਨ੍ਹਾਂ ਵਿੱਚ ਇੱਕ 9 ਐਮਐਮ ਗਲੌਕ-18 ਸੀਐਕਸ ‘ਆਸਟ੍ਰੀਆ’, ਇੱਕ .30 ਬੋਰ ਪੀਐਕਸ5 ਸਟੌਰਮ ਅਤੇ ਇੱਕ .30 ਬੋਰ ਸਟਾਰ ਮਾਰਕ— ਸ਼ਾਮਲ ਹਨ, ਤੋਂ ਇਲਾਵਾ ਦੋ ਵਾਇਰਲੈੱਸ ਸੈੱਟ ਬਾਓਫੇਂਗ, ਇੱਕ ਹੈੱਡਫੋਨ ਅਤੇ ਦੋ ਟਾਈਮਰ ਸਵਿੱਚ ਸ਼ਾਮਲ ਹਨ।ਇਹ ਸਫ਼ਲਤਾ ਸੋਮਵਾਰ ਰਾਤ ਨੂੰ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਨੇੜੇ ਰੇਲਵੇ ਟਰੈਕ ‘ਤੇ ਹੋਏ ਧਮਾਕੇ, ਜਿਸ ਵਿੱਚ ਆਈਈਡੀ ਫਿੱਟ ਕਰਨ ਦੀ ਕੋਸ਼ਿਸ਼ ਵਿੱਚ ਇਸਦੇ ਸਮੇਂ ਤੋਂ ਪਹਿਲਾਂ ਫਟਣ ਕਰਕੇ ਜਗਰੂਪ ਸਿੰਘ ਉਰਫ਼ ਜੂਪਾ ਦੀ ਮੌਤ ਹੋ ਗਈ ਸੀ, ਦੀ ਜਾਂਚ ‘ਚ ਸਾਹਮਣੇ ਆਈ ਹੈ।ਜ਼ਿਕਰਯੋਗ ਹੈ ਕਿ 12 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਪੁਲਿਸ ਟੀਮਾਂ ਨੇ ਇਸ ਮਾਡਿਊਲ ਦੇ ਚਾਰ ਕੱਟੜਪੰਥੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਦੀ ਪਛਾਣ ਪ੍ਰਦੀਪ ਸਿੰਘ ਖਾਲਸਾ, ਕੁਲਵਿੰਦਰ ਸਿੰਘ ਉਰਫ ਬੱਗਾ, ਸਤਨਾਮ ਸਿੰਘ ਉਰਫ ਸੱਤਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਵਜੋਂ ਹੋਈ ਹੈ। ਪੁਲਿਸ ਟੀਮਾਂ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ, ਦੋ .30 ਬੋਰ ਪਿਸਤੌਲ, ਆਧੁਨਿਕ ਤਕਨੀਕੀ ਵਾਲੇ ਸੰਚਾਰ ਉਪਕਰਣ ਅਤੇ ਲੈਪਟਾਪ ਬਰਾਮਦ ਕੀਤੇ ਸਨ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਹ ਬਰਾਮਦਗੀ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਸਤਨਾਮ ਉਰਫ ਸੱਤਾ ਦੇ ਖੁਲਾਸਿਆਂ ਦੇ ਅਧਾਰ ‘ਤੇ ਹੋਈ ਹੈ, ਜੋ ਆਈਈਡੀ ਫਿੱਟ ਕਰਦਿਆਂ ਮਰਨ ਵਾਲੇ ਮੁੱਖ ਦੋਸ਼ੀ ਜਗਰੂਪ ਸਿੰਘ ਦਾ ਭਰਾ ਹੈ।ਡੀਜੀਪੀ ਨੇ ਕਿਹਾ ਕਿ ਜਾਂਚ ਤੋਂ ਪਤਾ ਲੱਗਾ ਹੈ ਕਿ ਇਸ ਅੱਤਵਾਦੀ ਮਾਡਿਊਲ ਨੂੰ ਮਲੇਸ਼ੀਆ ਸਥਿਤ ਇੱਕ ਸੰਸਥਾ ਦੁਆਰਾ ਸਮਰਥਨ ਪ੍ਰਾਪਤ ਸੀ, ਜਿਸ ਵੱਲੋਂ ਇਸ ਮਾਡਿਊਲ ਨੂੰ ਜੁਝਾਰ ਸਿੰਘ ਨਾਮੀ ਮੁੱਖ ਹੈਂਡਲਰ ਰਾਹੀਂ ਮਲੇਸ਼ੀਆਂ ਜ਼ਰੀਏ ਵਿੱਤੀ ਸਹਾਇਤਾ ਭੇਜੀ ਜਾ ਰਹੀ ਸੀ।ਉਨ੍ਹਾਂ ਕਿਹਾ ਕਿ ਜੁਝਾਰ ਸਿੰਘ, ਜੋ ਇਸ ਮਾਡਿਊਲ ਦੇ ਸੰਚਾਲਕਾਂ ਨੂੰ ਕੰਟਰੋਲ ਕਰ ਰਿਹਾ ਸੀ, ਅਮਰੀਕਾ ਸਥਿਤ ਸੁਰਿੰਦਰ ਸਿੰਘ ਠੀਕਰੀਵਾਲ, ਜੋ ਪਹਿਲਾਂ ਕਈ ਅੱਤਵਾਦੀ ਮਾਡਿਊਲਾਂ ਵਿੱਚ ਸ਼ਾਮਲ ਰਿਹਾ ਹੈ, ਦੇ ਸੰਪਰਕ ਵਿੱਚ ਸੀ, ਜਦੋਂ ਕਿ ਪਾਕਿਸਤਾਨ ਸਥਿਤ ਰਣਜੀਤ ਸਿੰਘ ਉਰਫ਼ ਨੀਟਾ- ਇੱਕ ਮਨੋਨੀਤ ਵਿਅਕਤੀਗਤ ਅੱਤਵਾਦੀ – ਵੀ ਇੱਕ ਖੁਫ਼ੀਆਂ ਨੈੱਟਵਰਕ ਜ਼ਰੀਏ ਇਸ ਮਾਡਿਊਲ ਦੇ ਸੰਪਰਕ ਵਿੱਚ ਸੀ।ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਜਾਂਚ ਵਿੱਚ 23 ਜਨਵਰੀ, 2026 ਨੂੰ ਹੋਏ ਸਰਹਿੰਦ ਰੇਲਵੇ ਟਰੈਕ ਆਈਈਡੀ ਬਲਾਸਟ ਕੇਸ ਅਤੇ 6-7 ਨਵੰਬਰ, 2025 ਦੀ ਦਰਮਿਆਨੀ ਰਾਤ ਨੂੰ ਸੀਆਈਏ ਮੋਗਾ ‘ਤੇ ਹੋਏ ਗ੍ਰਨੇਡ ਹਮਲੇ ਵਿੱਚ ਇਸ ਅੱਤਵਾਦੀ ਮਾਡਿਊਲ ਦੀ ਸ਼ਮੂਲੀਅਤ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਕਿਹਾ ਕਿ ਦੋਸ਼ੀ ਸਤਨਾਮ ਸਿੰਘ ਨੇ ਵਿਸ਼ੇਸ਼ ਤੌਰ ‘ਤੇ ਖੁਲਾਸਾ ਕੀਤਾ ਹੈ ਕਿ ਇਸ ਖੇਪ ਦਾ ਵੱਡਾ ਹਿੱਸਾ ਉਸਨੇ ਅਤੇ ਜਗਰੂਪ ਸਿੰਘ ਨੇ ਤਰਨ ਤਾਰਨ ਦੇ ਪਿੰਡ ਪੰਜਵੜ ਖੁਰਦ ਵਿਖੇ ਆਪਣੇ ਤਬੇਲੇ ਅਤੇ ਕਾਰ ਵਿੱਚ ਛੁਪਾਇਆ ਸੀ।ਏਆਈਜੀ ਐਸਐਸਓਸੀ ਅੰਮ੍ਰਿਤਸਰ ਸੁਖਜਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਸ ਖੁਲਾਸੇ ‘ਤੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਪਟਿਆਲਾ ਪੁਲਿਸ ਅਤੇ ਐਸਐਸਓਸੀ ਅੰਮ੍ਰਿਤਸਰ ਨੇ ਮੁਲਜ਼ਮਾਂ ਦੁਆਰਾ ਦੱਸੇ ਗਏ ਸਥਾਨਾਂ ਦੀ ਤਲਾਸ਼ੀ ਲੈਣ ਲਈ ਇੱਕ ਸਾਂਝੀ ਟੀਮ ਬਣਾਈ ਅਤੇ ਅੱਤਵਾਦੀ ਹਾਰਡਵੇਅਰ ਦਾ ਵੱਡਾ ਜ਼ਖੀਰਾ ਬਰਾਮਦ ਕਰਨ ਵਿੱਚ ਸਫ਼ਲ ਰਹੇ।ਇਸ ਸਬੰਧ ਵਿੱਚ ਭਾਰਤੀ ਨਿਆਏ ਸੰਹਿਤਾ (ਬੀਐਨਐਸ) ਦੀ ਧਾਰਾ 111 , ਵਿਸਫੋਟਕ ਐਕਟ ਦੀ ਧਾਰਾ 3, 4 ਅਤੇ 5, ਅਸਲਾ ਐਕਟ ਦੀ ਧਾਰਾ 25 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ (ਯੂਏਪੀਏ) ਦੀ ਧਾਰਾ 13, 16, 18 ਤੇ 20 ਤਹਿਤ ਪੁਲਿਸ ਸਟੇਸ਼ਨ ਕੋਤਵਾਲੀ ਪਟਿਆਲਾ ਵਿਖੇ ਪਹਿਲਾਂ ਹੀ ਐਫਆਈਆਰ ਨੰਬਰ 76 ਮਿਤੀ 28-4-2026 ਦਰਜ ਹੈ।

पटियाला, 29 अप्रैल (हिमांशु हैरी): शंभू रेलवे ट्रैक पर IED ब्लास्ट की कोशिश में शामिल पाकिस्तान समर्थित ISI और खालिस्तान समर्थक आतंकवादी नेटवर्क की गहरी आतंकी साजिश को एक और बड़ा झटका देते हुए, पटियाला पुलिस ने स्टेट स्पेशल ऑपरेशन सेल (SSOC) अमृतसर के साथ एक जॉइंट ऑपरेशन में तरनतारन के गांव पंजवाड़ खुर्द से रॉकेट प्रोपेल्ड ग्रेनेड (RPG), हैंड ग्रेनेड, विस्फोटक सामग्री और अल्ट्रा-मॉडर्न पिस्तौल सहित आतंकी हार्डवेयर का एक और जखीरा बरामद करके बड़ी आतंकी साजिशों को टाल दिया है। यह जानकारी आज यहां डायरेक्टर जनरल ऑफ पुलिस (DGP) पंजाब गौरव यादव ने दी। बरामद आतंकी हार्डवेयर में एक RPG, 2.296 kg वज़न का एक मेटैलिक IED (स्टिकी बम) के साथ तीन डेटोनेटर, इलेक्ट्रिक वायर और एक बैटरी, 1.456 kg वज़न के RDX के दो पैक, एक P-86 हैंड ग्रेनेड, पांच मैगज़ीन और 84 ज़िंदा कारतूस वाली तीन पिस्तौलें शामिल हैं – जिसमें एक 9 mm ग्लॉक-18 CX ‘ऑस्ट्रिया’, एक .30 बोर PX5 स्टॉर्म और एक .30 बोर स्टार मार्क शामिल हैं – इसके अलावा दो वायरलेस सेट बाओफेंग, एक हेडफोन और दो टाइमर स्विच हैं। यह कामयाबी सोमवार रात पटियाला ज़िले में शंभू के पास रेलवे ट्रैक पर हुए धमाके के बाद मिली है, जिसमें जगरूप सिंह उर्फ ​​जूपा की IED फिट करने की कोशिश में समय से पहले धमाके की वजह से मौत हो गई थी। गौरतलब है कि 12 घंटे से भी कम समय में पुलिस टीमों ने इस मॉड्यूल के चार आतंकियों को गिरफ्तार कर लिया था, जिनकी पहचान प्रदीप सिंह खालसा, कुलविंदर सिंह उर्फ ​​बग्गा, सतनाम सिंह उर्फ ​​सत्ता और गुरप्रीत सिंह उर्फ ​​गोपी के तौर पर हुई है। पुलिस टीमों ने आरोपियों के पास से एक हैंड ग्रेनेड, दो .30 बोर की पिस्तौलें, हाई-टेक कम्युनिकेशन इक्विपमेंट और एक लैपटॉप बरामद किया। DGP गौरव यादव ने कहा कि यह रिकवरी गिरफ्तार आरोपी सतनाम उर्फ ​​सत्ता के खुलासे पर आधारित थी, जो मुख्य आरोपी जगरूप सिंह का भाई है, जिसकी IED लगाते समय मौत हो गई थी। DGP ने कहा कि जांच से पता चला है कि इस टेररिस्ट मॉड्यूल को मलेशिया के एक ऑर्गनाइज़ेशन का सपोर्ट था, जो जुझार सिंह नाम के एक मुख्य हैंडलर के ज़रिए मलेशिया के लोगों के ज़रिए इस मॉड्यूल को फाइनेंशियल मदद भेज रहा था। उन्होंने कहा कि जुझार सिंह, जो इस मॉड्यूल के ऑपरेटर्स को कंट्रोल कर रहा था, US के सुरिंदर सिंह ठिकरीवाल के टच में था, जो पहले कई टेररिस्ट मॉड्यूल में शामिल रहा है, जबकि पाकिस्तान का रंजीत सिंह उर्फ ​​नीटा – एक घोषित टेररिस्ट – भी एक इंटेलिजेंस नेटवर्क के ज़रिए इस मॉड्यूल के टच में था। CDGP गौरव यादव ने कहा कि यह जांच 23 जनवरी, 2026 को सरहिंद रेलवे ट्रैक IED ब्लास्ट केस और 6-7 नवंबर, 2025 की रात को CIA मोगा पर हुए ग्रेनेड हमले में इस आतंकी मॉड्यूल के शामिल होने की भी जांच कर रही है। ऑपरेशन की जानकारी शेयर करते हुए, SSP पटियाला वरुण शर्मा ने कहा कि आरोपी सतनाम सिंह ने खास तौर पर बताया है कि इस कंसाइनमेंट का एक बड़ा हिस्सा उसने और जगरूप सिंह ने तरनतारन के गांव पंजवार खुर्द में अपने अस्तबल और कार में छिपाया था। AIG SSOC अमृतसर सुखजिंदर सिंह मान ने कहा कि इस खुलासे पर तेजी से कार्रवाई करते हुए, पटियाला पुलिस और SSOC अमृतसर ने आरोपियों द्वारा बताई गई जगहों की तलाशी के लिए एक जॉइंट टीम बनाई और आतंकी हार्डवेयर का एक बड़ा जखीरा बरामद करने में सफल रहे। इस संबंध में भारतीय दंड संहिता (आईपीसी) की धारा 111, एफआईआर नंबर 76 दिनांक 28-4-2026 को विस्फोटक अधिनियम की धारा 3, 4 और 5, शस्त्र अधिनियम की धारा 25 और गैरकानूनी गतिविधियाँ (रोकथाम) अधिनियम (यूएपीए) की धाराओं 13, 16, 18 और 20 के तहत पुलिस स्टेशन थाना थाना पटियाला में पहले ही दर्ज किया जा चुका है।

Patiala, April 29 (Himanshu Harry): Dealing another major blow to the deep-rooted terror conspiracy of the Pakistan-backed ISI and pro-Khalistan terrorist network involved in the IED blast attempt on the Shambhu railway track, Patiala Police has averted major terror conspiracies by recovering another cache of terror hardware including a Rocket Propelled Grenade (RPG), hand grenades, explosive materials and ultra-modern pistols from Panjwad Khurd of village Tarn Taran in a joint operation with the State Special Operations Cell (SSOC) Amritsar. This information was given here today by Director General of Police (DGP) Punjab Gaurav Yadav. The recovered terrorist hardware includes an RPG, a metallic IED (sticky bomb) weighing 2.296 kg along with three detonators with electric wires and a battery, two packs of RDX weighing 1.456 kg, a P-86 hand grenade, five magazines and three pistols with 84 live cartridges – including a 9 mm Glock-18 CX ‘Austria’, a .30 bore PX5 Storm and a .30 bore Star Mark – besides two wireless sets Baofeng, a headphone and two timer switches. This success comes after the blast on the railway track near Shambhu in Patiala district on Monday night, in which Jagroop Singh alias Jupa died due to premature explosion while trying to fit the IED. It is worth mentioning that in less than 12 hours, police teams had arrested four extremists of this module, identified as Pardeep Singh Khalsa, Kulwinder Singh alias Bagga, Satnam Singh alias Satta and Gurpreet Singh alias Gopi. Police teams recovered a hand grenade, two .30 bore pistols, high-tech communication equipment and a laptop from the possession of the accused. DGP Gaurav Yadav said that the recovery was based on the revelations of the arrested accused Satnam alias Satta, who is the brother of the main accused Jagroop Singh who died while fitting the IED. The DGP said that the investigation has revealed that this terrorist module was supported by a Malaysian-based organisation, which was sending financial support to this module through the Malaysians through a main handler named Jujhar Singh. He said that Jujhar Singh, who was controlling the operators of this module, was in touch with US-based Surinder Singh Thikriwal, who has been involved in several terrorist modules in the past, while Pakistan-based Ranjit Singh alias Neeta – a designated individual terrorist – was also in touch with this module through an intelligence network. CDGP Gaurav Yadav said that this investigation is also looking into the involvement of this terrorist module in the Sirhind railway track IED blast case on January 23, 2026 and the grenade attack on CIA Moga on the intervening night of November 6-7, 2025. Sharing the details of the operation, SSP Patiala Varun Sharma said that accused Satnam Singh has specifically revealed that a major part of this consignment was hidden by him and Jagroop Singh in their stable and car at village Panjwar Khurd in Tarn Taran. AIG SSOC Amritsar Sukhjinder Singh Mann said that acting swiftly on this disclosure, Patiala Police and SSOC Amritsar formed a joint team to search the places mentioned by the accused and were successful in recovering a large cache of terrorist hardware. In this regard, Section 111 of the Indian Penal Code (IPC), FIR No. 76 dated 28-4-2026 has already been registered at Police Station Kotwali Patiala under Sections 3, 4 and 5 of the Explosives Act, Section 25 of the Arms Act and Sections 13, 16, 18 and 20 of the Unlawful Activities (Prevention) Act (UAPA).

Leave a Reply

Your email address will not be published. Required fields are marked *