ਗੁ:ਸੁਖਮਨੀ ਸਾਹਿਬ ਵਿਖੇ ਲੋੜਵੰਦ ਲੜਕੀਆਂ ਲਈ ਚੱਲ ਰਿਹਾ ਮੁਫ਼ਤ ਸਿਲਾਈ ਸੈਂਟਰ- ਪ੍ਰਧਾਨ ਮਨਮੋਹਨ ਸਿੰਘ

ਰਾਜਪੁਰਾ,30 ਮਈ (ਹਿਮਾਂਸ਼ੂ ਹੈਰੀ):ਅੱਜ ਇਥੋਂ ਦੇ ਭਾਈ ਲਾਲੋ ਲੋਕ ਭਲਾਈ ਸੋਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਜੀ ਦੇਖਰੇ ਹੇਠ ਸਰਕਾਰੀ ਲੋੜਵੰਦ ਸਕੂਲਾਂ ਦੇ ਬੱਚਿਆਂ ਨੂੰ ਕਾਪੀਆਂ ਅਤੇ ਸਟੇਸ਼ਨਰੀ ਦਾ ਸਮਾਨ ਦਿੱਤਾ ਗਿਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਮਨਮੋਹਨ ਸਿੰਘ ਨੇ ਦੱਸਿਆ ਕਿ ਅੱਜ 2 ਦਰਜਨ ਦੇ ਕਰੀਬ ਸਰਕਾਰੀ ਸਕੂਲਾਂ ਦੇ ਲੋੜਵੰਦ ਵਿਦਿਆਰਥੀਆਂ ਨੂੰ ਕਾਪੀਆਂ ਸਟੇਸ਼ਰੀ ਦਾ ਸਮਾਨ ਦਿੱਤਾ ਗਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਸਾਬਕਾ ਪ੍ਰਿੰਸੀਪਲ ਨਰਿੰਦਰ ਪਾਲ ਸਿੰਘ ਨੂੰ ਵੱਲੋਂ ਲੋੜਵੰਦ ਬੱਚਿਆਂ ਲਈ ਭਾਈ ਲਾਲੋ ਲੋਕ ਭਲਾਈ ਸੋਸਾਇਟੀ ਨੂੰ ਬੇਨਤੀ ਕੀਤੀ ਗਈ ਸੀ ਕਿ ਸਕੂਲ ਦੇ ਵਿੱਚ ਬਹੁਤ ਹੀ ਲੋੜਵੰਦ ਵਿਦਿਆਰਥੀ ਪੜ ਰਹੇ ਹਨ।ਜਿਸ ਤੋਂ ਬਾਅਦ ਸਮੁੱਚੇ ਮੈਂਬਰਾਂ ਦੇ ਸਹਿਯੋਗ ਨਾਲ ਸੁਸਾਇਟੀ ਵੱਲੋ 341 ਲੋੜਵੰਦ ਬੱਚਿਆਂ ਨੂੰ ਸਮਾਨ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਹਰ ਮਹੀਨੇ 100 ਲੋੜਵੰਦ ਪਰਿਵਾਰਾਂ ਨੂੰ ਗੁਰਦੁਆਰਾ ਸ੍ਰੀ ਸੁਖਮਨੀ ਸੇਵਾ ਸੋਸਾਇਟੀ ਵਿਖੇ ਰਾਸ਼ਨ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਗੁਰਦੁਆਰਾ ਸੁਖਮਨੀ ਸੇਵਾ ਸੁਸਾਇਟੀ ਵਿਖੇ ਲੋੜਵੰਦ ਲੜਕੀਆਂ ਨੂੰ ਮੁਫਤ ਸਿਲਾਈ ਸੈਂਟਰ ਵਿਚ ਸਿਖਾਲਾਈ ਵੀ ਦਿੱਤੀ ਜਾਂਦੀ ਹੈ। ਹੋਰਨਾਂ ਤੋਂ ਇਲਾਵਾ ਚੇਅਰਮੈਨ ਸੋਹਨ ਸਿੰਘ ਢੀਗਰਾ, ਤਰਲੋਕ ਸਿੰਘ ਐਡੀਟਰ, ਹਰਮਿੰਦਰ ਸਿੰਘ ਸਰਪ੍ਰਸਤ, ਅਮਰੀਕ ਸਿੰਘ ਸੈਕਰਟਰੀ, ਗੁਰਿੰਦਰ ਸਿੰਘ, ਪ੍ਰਧਾਨ ਚਰਨਜੀਤ ਸਿੰਘ ਭਤੇੜੀ, ਸੈਂਟਰ ਹੈਡ ਟੀਚਰ ਮੈਡਮ ਰੇਨੂ ਰਹੇਜਾ ਸਮੇਤ ਹੋਰ ਹਾਜ਼ਰ ਸਨ।
ਫੋਟੋ ਕੈਪਸ਼ਨ
ਸਰਕਾਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਕਿਤਾਬਾਂ ਤੇ ਸਟੇਸ਼ਨਰੀ ਦਾ ਸਮਾਨ ਦਿੰਦੇ ਹੋਏ ਪ੍ਰਧਾਨ ਮਨਮੋਹਨ ਸਿੰਘ ਅਤੇ ਹੋਰ।