ਆਪ ਆਗੂ ਗੁਰਪ੍ਰੀਤ ਧਮੌਲੀ ਨੇ ਲੈਂਡ ਪੂਲਿੰਗ ਨੀਤੀ ਨਾਲ ਸਹਿਮਤ ਕਿਸਾਨਾਂ ਦੀ ਸੀਏ ਗਮਾਡਾ ਨਾਲ ਕਰਵਾਈ ਮੁਲਾਕਾਤ

ਪਟਿਆਲਾ/ਰਾਜਪੁਰਾ,30 ਜੁਲਾਈ(ਹਿਮਾਂਸ਼ੂ ਹੈਰੀ): ਰਾਜਪੁਰਾ ਦੇ ਉੱਘੇ ਆਪ ਆਗੂ ਗੁਰਪ੍ਰੀਤ ਸਿੰਘ ਧਮੌਲੀ ਨੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਯੋਜਨਾ ਤਹਿਤ ਜ਼ਮੀਨਾਂ ਦੇਣ ਲਈ ਸਹਿਮਤ ਮੋਹਾਲੀ ਦੇ ਪਿੰਡ ਸੋਹਾਣਾ, ਮਾਣਕ ਮਾਜਰਾ ਅਤੇ ਨਾਨੋ ਮਾਜਰਾ ਅਤੇ ਸੈਕਟਰ 88,89 ਦੇ ਕਿਸਾਨਾਂ ਨੇ ਗਮਾਡਾ ਦੇ ਸੀਏ ਵਿਸ਼ੇਸ਼ ਸਰੰਗਲ ਨਾਲ ਮੁਲਾਕਾਤ ਕਰਵਾਈ। ਆਪ ਦੇ ਆਗੂ ਗੁਰਪ੍ਰੀਤ ਸਿੰਘ ਧਮੌਲੀ ਵੱਲੋਂ ਉਕਤ ਪਿੰਡਾਂ ਦੇ ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ਦੇ ਲਾਭ ਦੱਸ ਕੇ ਕਰਵਾਈ ਗਈ ਇਸ ਮੀਟਿੰਗ ਵਿੱਚ ਪਰਮਜੀਤ ਸਿੰਘ ਕੁੰਭੜਾ, ਹਰਵਿੰਦਰ ਸਿੰਘ ਨੰਬਰਦਾਰ, ਹਰਮਨਜੋਤ ਸਿੰਘ ਬੈਦਵਾਨ, ਹਰਦੀਪ ਸਿੰਘ ਉੱਪਲ, ਗੁਰਪ੍ਰੀਤ ਸਿੰਘ ਨਾਨੋ ਮਾਜਰਾ, ਨਰਿੰਦਰ ਸਿੰਘ ,ਅਜਮੇਰ ਸਿੰਘ ,ਜਸਪ੍ਰੀਤ ਸਿੰਘ, ਦਵਿੰਦਰ ਸਿੰਘ ਗਿੱਲ ਵਗੈਰਾ ਸੀਏ ਗਮਾਡਾ ਨਾਲ ਕੀਤੀ ਮੀਟਿੰਗ ਵਿੱਚ ਮੌਜੂਦ ਸਨ। ਗੁਰਪ੍ਰੀਤ ਧਮੌਲੀ ਨੇ ਕਿਹਾ ਕਿ ਉਕਤ ਪਿੰਡਾਂ ਦੇ ਕਿਸਾਨ ਸਰਕਾਰ ਨੂੰ ਲੈਂਡ ਪੋਲਿੰਗ ਨੀਤੀ ਤਹਿਤ ਜ਼ਮੀਨ ਦੇਣ ਲਈ ਤਿਆਰ ਹਨ ਪਰ ਉਨ੍ਹਾਂ ਦੇ ਕੁਝ ਇਤਰਾਜ਼ ਹਨ ਜਿਨ੍ਹਾਂ ਨੂੰ ਦੂਰ ਕਰਨ ਲਈ ਅੱਜ ਉਕਤ ਕਿਸਾਨਾਂ ਵੱਲੋਂ ਗਮਾਡਾ ਦੇ ਸੀਏ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ।

Leave a Reply

Your email address will not be published. Required fields are marked *