ਹਰਿਦੁਵਾਰ ਵਿੱਚ ਸਾਂਈ ਝੂਲੇ ਲਾਲ ਜੀ ਦੀ ਵਿਸ਼ਾਲ ਸੋਭਾ ਯਾਤਰਾ, ਵਿਧਾਇਕਾ ਨੀਨਾ ਮਿੱਤਲ ਨੇ ਪਰਿਵਾਰ ਸਮੇਤ ਕੀਤੀ ਸ਼ਿਰਕਤ

ਲੱਖਾਂ ਦੀ ਹਾਜ਼ਰੀ ‘ਚ ਭਗਤਾਂ ਨੇ ਲਿਆ ਅਸ਼ੀਰਵਾਦ, ਰਾਜਪੁਰਾ ਹਲਕੇ ਦੀ ਤਰੱਕੀ ਲਈ ਕੀਤੀ ਪ੍ਰਾਰਥਨਾ

ਰਾਜਪੁਰਾ,30 ਜੁਲਾਈ(ਹਿਮਾਂਸ਼ੂ ਹੈਰੀ):ਪਵਿੱਤਰ ਧਰਤੀ ਹਰਿਦੁਵਾਰ ਵਿੱਚ ਸਾਂਈ ਝੂਲੇ ਲਾਲ ਜੀ ਦੀ ਵਿਸ਼ਾਲ ਸੋਭਾ ਯਾਤਰਾ ਸ਼ਰਧਾ ਭਾਵਨਾ ਨਾਲ ਕੱਢੀ ਗਈ। ਇਸ ਆਤਮਿਕ ਅਤੇ ਰੂਹਾਨੀ ਸਮਾਗਮ ਵਿਚ ਭਾਰਤ ਦੇ ਕੋਨੇ-ਕੋਨੇ ਤੋਂ ਆਏ ਲੱਖਾਂ ਭਗਤਾਂ ਨੇ ਸ਼ਿਰਕਤ ਕਰ ਕੇ ਸਾਂਈ ਝੂਲੇ ਲਾਲ ਜੀ ਦੇ ਦਰਸ਼ਨ ਕੀਤੇ ਅਤੇ ਅਸ਼ੀਰਵਾਦ ਲਿਆ।ਇਸ ਮਹਾਨ ਪਵਿੱਤਰ ਤਿਉਹਾਰ ਮੌਕੇ ਹਲਕਾ ਰਾਜਪੁਰਾ ਤੋਂ ਆਮ ਆਦਮੀ ਪਾਰਟੀ ਤੋਂ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਆਪਣੇ ਪਰਿਵਾਰ, ਸਹਿਯੋਗੀ ਟੀਮ ਅਤੇ ਹਰਿਆਣਾ-ਪੰਜਾਬ ਤੋਂ ਆਈਆ ਸੰਗਤਾਂ ਨਾਲ ਮਿਲ ਕੇ ਯਾਤਰਾ ਵਿੱਚ ਭਾਗ ਲਿਆ। ਇਹ ਪਹਿਲੀ ਵਾਰ ਸੀ ਜਦ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਇਸ ਯਾਤਰਾ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਸਾਂਈ ਝੂਲੇ ਲਾਲ ਜੀ ਦੇ ਚਰਨਾਂ ‘ਚ ਮੱਥਾ ਟੇਕਿਆ ਅਤੇ ਰਾਜਪੁਰਾ ਹਲਕੇ ਦੀ ਖੁਸ਼ਹਾਲੀ, ਤਰੱਕੀ ਅਤੇ ਨਸ਼ਾ ਮੁਕਤੀ ਲਈ ਖਾਸ ਤੌਰ ‘ਤੇ ਪ੍ਰਾਰਥਨਾ ਕੀਤੀ।ਸੋਭਾ ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਵਿਧਾਇਕਾ ਨੇ ਸਥਾਨਕ ਸਾਧੂ-ਸੰਤਾਂ ਅਤੇ ਯਾਤਰਾ ਆਯੋਜਕਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਆਸ਼ੀਰਵਾਦ ਪ੍ਰਾਪਤ ਕੀਤੀ। ਯਾਤਰਾ ਦੌਰਾਨ ਸਜਾਏ ਗਏ ਰਥ, ਭਗਤੀ ਰਸਮਾਂ ਅਤੇ ਕੀਰਤਨ-ਭਜਨਾਂ ਨੇ ਮਾਹੌਲ ਨੂੰ ਰੂਹਾਨੀ ਬਣਾ ਦਿੱਤਾ। ਹਰੇਕ ਮੋੜ ਤੇ ਸੰਗਤਾਂ ਵੱਲੋਂ ਕੀਤੀ ਜਾ ਰਹੀ “ਝੂਲੇ ਲਾਲ ਬੇਰਾ ਪਾਰ” ਦੀ ਘੋਸ਼ਨਾ ਅਕਾਸ਼ ਗੂੰਜ ਰਹੀ ਸੀ।ਇਸ ਮੌਕੇ ਵਿਧਾਇਕਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਸਾਂਈ ਝੂਲੇ ਲਾਲ ਜੀ ਮਨੁੱਖਤਾ,ਅਨੁਸ਼ਾਸਨ ਅਤੇ ਨਿਰਭੀਕਤਾ ਦੇ ਪ੍ਰਤੀਕ ਹਨ। ਉਨ੍ਹਾਂ ਦੇ ਜੀਵਨ ਸੰਦੇਸ਼ ਨੂੰ ਅਮਲ ਵਿਚ ਲਿਆਉਣ ਦੀ ਅਹਿਮ ਲੋੜ ਹੈ। ਉਨ੍ਹਾਂ ਕਿਹਾ ਕਿ ਇਹ ਯਾਤਰਾ ਨਾ ਸਿਰਫ਼ ਇੱਕ ਧਾਰਮਿਕ ਸਮਾਰੋਹ ਸੀ, ਸਗੋਂ ਇਹ ਇੱਕ ਆਤਮਿਕ ਅਨੁਭਵ ਵੀ ਸੀ, ਜਿਸ ਵਿੱਚ ਭਗਤੀ, ਸੇਵਾ ਅਤੇ ਏਕਤਾ ਦੀ ਸੱਚੀ ਝਲਕ ਮਿਲੀ। ਦੱਸਣਯੋਗ ਹੈ ਕਿ ਹਰਿਦੁਆਰ ਨੂੰ ਸਭ ਤੋਂ ਪਵਿਤਰ ਘਾਟ ਮੰਨਿਆ ਜਾਂਦਾ ਹੈ ਅਤੇ ਪੂਰੇ ਭਾਰਤ ਅਤੇ ਦੇਸ਼ਾਂ ਵਿਦੇਸ਼ਾਂ ਤੋਂ ਤੀਰਥ ਯਾਤਰੀਆਂ ਦੇ ਜਥੇ ਇਸ ਪਵਿੱਤਰ ਦਿਵਸਾਂ ਦੇ ਮੌਕੇ ਉੱਤੇ ਇਸਨਾਨ ਕਰਣ ਲਈ ਇੱਥੇ ਆਉਂਦੇ ਹੈ। ਇੱਥੇ ਇਸਨਾਨ ਕਰਣਾ ਮੁਕਤੀ ਪ੍ਰਾਪਤ ਕਰਣ ਲਈ ਜ਼ਰੂਰੀ ਮੰਨਿਆ ਜਾਂਦਾ ਹੈ।ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਦੱਸਿਆ ਕਿ ਉਹ ਹਰ ਸਾਲ ਇਸ ਯਾਤਰਾ ਭਾਗੀਦਾਰੀ ਬਣਾਉਣ ਦੀ ਇੱਛਾ ਰੱਖਦੇ ਹਨ ਅਤੇ ਆਉਣ ਵਾਲੇ ਸਮੇਂ ਵਿਚ ਰਾਜਪੁਰਾ ਹਲਕੇ ਤੋਂ ਹੋਰ ਸੰਗਤਾਂ ਨੂੰ ਵੀ ਇਸ ਯਾਤਰਾ ‘ਚ ਸ਼ਮੂਲੀਅਤ ਲਈ ਪ੍ਰੇਰਿਤ ਕਰਨਗੇ।ਇਸ ਮੌਕੇ ਹਰਦਿਵਾਰ ਸੰਗਤਾਂ ਨੇ ਵੀ ਮੈਡਮ ਨੀਨਾ ਮਿੱਤਲ ਦੀ ਹਾਜਰੀ ਅਤੇ ਉਨ੍ਹਾਂ ਦੇ ਨਿਮਰ ਸੁਭਾਅ ਦੀ ਸਾਰਾਹਨਾ ਕੀਤੀ। ਉਨ੍ਹਾਂ ਨੂੰ ਰਾਜਪੁਰਾ ਹਲਕੇ ਦੀ ਧੀ ਦੇ ਤੌਰ ‘ਤੇ ਪਿਆਰ ਭਰਿਆ ਸਨਮਾਨ ਦਿੱਤਾ ਗਿਆ।ਸਾਂਈ ਝੂਲੇ ਲਾਲ ਜੀ ਦੀ ਸੋਭਾ ਯਾਤਰਾ ਹਰ ਸਾਲ ਮਨਾਈ ਜਾਂਦੀ ਹੈ, ਜੋ ਕਿ ਭਗਤਾਂ ਲਈ ਇੱਕ ਵਿਸ਼ਵਾਸ ਅਤੇ ਭਗਤੀ ਦੀ ਲਾਈਵ ਪ੍ਰਤੀਕ ਬਣੀ ਹੋਈ ਹੈ। ਇਸ ਯਾਤਰਾ ਰਾਹੀਂ ਮਨੁੱਖਤਾ, ਧਰਮ ਅਤੇ ਆਧਿਆਤਮਿਕਤਾ ਦੀ ਰੋਸ਼ਨੀ ਸਦਾ ਲਈ ਫੈਲਾਈ ਜਾਂਦੀ ਹੈ।ਇਸ ਤਰੀਕੇ ਨਾਲ ਹਰਿਦਵਾਰ ਦੀ ਧਰਤੀ ਨੇ ਇਕ ਵਾਰੀ ਫਿਰ ਸਾਂਈ ਝੂਲੇ ਲਾਲ ਜੀ ਦੇ ਭਗਤਾਂ ਦੀ ਰੂਹਾਨੀ ਲਹਿਰ ਦਾ ਸਾਖੀ ਬਣਦਿਆਂ, ਵਿਸ਼ਵ ਭਰ ਦੇ ਸਿੱਧਾਂਤਾਂ ਨੂੰ ਇੱਕ ਸਾਂਝੀਵਾਲਤਾ ਦੇ ਤੌਰ ‘ਤੇ ਪੇਸ਼ ਕੀਤਾ।

Leave a Reply

Your email address will not be published. Required fields are marked *