ਐਡਵੋਕੇਟ ਭੁਪਿੰਦਰ ਕਪੂਰ ਨੂੰ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ,ਚੰਡੀਗੜ੍ਹ ਵੱਲੋਂ ਪ੍ਰਬੰਧਕੀ ਕਮੇਟੀ ਦਾ ਕੋ-ਓਪਟਡ ਮੈਂਬਰ ਬਣਾਇਆ ਗਿਆ

ਰਾਜਪੁਰਾ,30 ਜੁਲਾਈ(ਹਿਮਾਂਸ਼ੂ ਹੈਰੀ):ਬਾਰ ਐਸੋਸੀਏਸ਼ਨ ਰਾਜਪੁਰਾ ਦੇ ਭੁਪਿੰਦਰ ਕਪੂਰ ਐਡਵੋਕੇਟ ਨੂੰ ਬਾਰ ਕੌਂਸਲ ਪੰਜਾਬ ਐਡ ਹਰਿਆਣਾ, ਚੰਡੀਗੜ੍ਹ ਵੱਲੋਂ ਪ੍ਰਬੰਧਕੀ ਕਮੇਟੀ ਦਾ ਕੋ- ਓਪਟਡ ਮੈਂਬਰ ਨਿਯੁਕਤ ਕੀਤਾ ਗਿਆ।ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ,ਚੰਡੀਗੜ੍ਹ ਦੇ ਚੇਅਰਮੈਨ ਮਾਨਯੋਗ ਸ਼੍ਰੀ ਵੇਜਿੰਦਰ ਸਿੰਘ ਤੇ ਮਾਨਯੋਗ ਸੈਕਟਰੀ ਚੌਧਰੀ ਕਰਮਜੀਤ ਸਿੰਘ ਵੱਲੋਂ ਰਾਜਪੁਰਾ ਦੇ ਐਡਵੋਕੇਟ ਭੁਪਿੰਦਰ ਕਪੂਰ ਨੂੰ ਆਪਣੀ ਬਾਰ ਕੌਂਸਲ ਆਫ਼ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਦਾ ਪ੍ਰਬੰਧਕੀ ਕਮੇਟੀ ਦਾ ਕੋ-ਓਪਟਡ ਮੈਂਬਰ ਦਾ ਸਰਟੀਫਿਕੇਟ ਦੇ ਕੇ ਭੁਪਿੰਦਰ ਕਪੂਰ ਦਾ ਮਾਨ ਸਨਮਾਨ ਵਧਾਇਆ । ਬਾਰ ਐਸੋਸੀਏਸ਼ਨ ਰਾਜਪੁਰਾ ਦਾ ਨਾਮ ਰੌਸ਼ਨ ਕੀਤਾ। ਐਡਵੋਕੇਟ ਭੁਪਿੰਦਰ ਕਪੂਰ ਵੱਲੋਂ ਬਾਰ ਕੌਂਸਲ ਆਫ ਪੰਜਾਬ ਐਡ ਹਰਿਆਣਾ, ਚੰਡੀਗੜ੍ਹ ਦੇ ਸਾਰੇ ਮੈਂਬਰ ਸਾਹਿਬਾਨ ਦਾ ਧੰਨਵਾਦ ਕੀਤਾ ਅਤੇ ਰਾਜਪੂਰਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਤੇ ਸਮੂਹ ਵਕੀਲ ਭਾਈਚਾਰੇ ਦਾ ਧੰਨਵਾਦ ਕੀਤਾ ਜਿਨਾਂ ਨੇ ਮੈਨੂੰ ਇਸ ਯੋਗ ਸਮਝਿਆ ਅਤੇ ਮੇਨੂੰ ਮਾਨ ਸਨਮਾਨ ਬਖਸ਼ਿਆ ਮੈਂ ਉਹਨਾਂ ਦਾ ਧੰਨਵਾਦ ਕਰਦਾ ਹਾਂ। ਬਾਰ ਕੌਂਸਲ ਆਫ ਪੰਜਾਬ ਐਂਡ ਹਰਿਆਣਾ, ਚੰਡੀਗੜ੍ਹ ਵੱਲੋਂ ਕੋਈ ਵੀ ਮੈਨੂੰ ਕਾਰਜ ਦਿੱਤਾ ਜਾਵੇਗਾ ਉਹ ਮੈਂ ਤਨਦੇਹੀ ਨਾਲ ਨਿਭਾਵਗਾ ਇਸ ਮੌਕੇ ਬਾਰ ਕੌਂਸਲ ਦੇ ਸੈਕਟਰੀ ਮਾਨਯੋਗ ਚੌਧਰੀ ਕਰਮਜੀਤ ਸਿੰਘ, ਐਡਵੋਕੇਟ ਤੇਜਿੰਦਰ ਬਾਠ, ਐਡਵੋਕੇਟ ਫਤਿਹਜੀਤ, ਐਡਵੋਕੇਟ ਮਨਪ੍ਰੀਤ ਸਿੰਘ ਕੰਬੋਜ ਸਮੂਹ ਬਾਰ ਕੌਸਲ ਮੈਬਰ ਮੌਜੂਦ ਹਨ।
ਕੈਪਸਨ ਫੋਟੋ:- ਬਾਰ ਕੌਂਸਲ ਦੇ ਮਾਨਯੋਗ ਸੈਕਟਰੀ ਚੌਧਰੀ ਕਰਨਜੀਤ ਸਿੰਘ ਵੱਲੋ ਐਡਵੋਕੇਟ ਭੁਪਿੰਦਰ ਕਪੂਰ ਨੂੰ ਪ੍ਰਬੰਧਕੀ ਕਮੇਟੀ ਦਾ ਕੋ-ਓਪਟਡ ਮੈਬਰ ਦਾ ਸਰਟੀਫਿਕੇਟ ਦਿੰਦੇ ਹੋਏ…….।

Leave a Reply

Your email address will not be published. Required fields are marked *