ਮੰਦਰ ਕਮੇਟੀ ਅਤੇ ਲੋਕਾਂ ਨੇ ਕੀਤੀ ਪੁਲਿਸ ਤੇ ਕੰਮ ਦੀ ਸ਼ਲਾਘਾ

ਰਾਜਪੁਰਾ,11 ਅਪ੍ਰੈਲ(ਹਿਮਾਂਸ਼ੂ ਹੈਰੀ):ਪਿਛਲੇ ਦਿਨੀ ਰਾਜਪਰਾ ਦੇ ਇਕ ਮੰਦਰ ਵਿੱਚ ਹੋਈ ਚੋਰੀ ਦਾ ਮਾਮਲਾ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਵਿੱਚ ਹਲ ਕਰਕੇ ਚੋਰਾਂ ਨੂੰ ਆਪਣੀ ਗ੍ਰਿਫਤ ਵਿੱਚ ਲੈ ਕੇ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਅੱਗੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੰਦਰ ਦੇ ਪ੍ਰਧਾਣ ਅਤੇ ਸ਼ਿਕਾਇਤ ਕਰਤਾ ਅਸ਼ੋਕ ਚਾਵਲਾ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਕੁਝ ਘੰਟਿਆਂ ਦੇ ਵਿੱਚ ਹੀ ਮੰਦਰ ਵਿੱਚ ਚੋਰੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਕਰ ਲਿਤਾ ਹੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ 18 ਸੇਪੀ ਐਸਐਚ ਓ ਸਰਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਇਸ ਬਾਰੇ ਸੂਚਨਾ ਮਿਲੀ ਤਾਂ ਤੁਰੰਤ ਹੀ ਪੁਲਿਸ ਨੇ ਕਾਰਵਾਈ ਕਰਦਿਆਂ ਹੋਇਆਂ ਨੂੰ ਸੁਲਝਾ ਲਿੱਤਾ ਗਿਆ ਇਸ ਵਿੱਚ ਕਾਰਤਿਕ ਪੁੱਤਰ ਰਾਮ ਧਨ ਰਾਹੁਲ ਕੁਮਾਰ ਪੁੱਤਰ ਇੰਦਰ ਸਿੰਘ ਅਤੇ ਰਵੀ ਕੁਮਾਰ ਪੁੱਤਰ ਉਮੇਸ਼ ਕੁਮਾਰ ਅਤੇ ਕ੍ਨਹ੍ਈਆ ਸਾਰੇ ਹੀ ਵਾਸੀ ਰਾਜਪੁਰਾ ਦੇ ਖਿਲਾਫ ਐਫਆਈਆਰ ਨੰਬਰ 67 ਅੰਡਰ ਸੈਕਸ਼ਨ 331(4),305. ਬੀ ਐਨ ਐਸ ਦੀ ਧਾਰਾ ਤਹਿਤ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿੱਤਾ ਗਿਆ ਹੈ। ਅਤੇ ਅੱਗੇ ਦੀ ਪੁਸ਼ਤਾ ਵਿੱਚ ਹੋਰ ਵੀ ਕੁਝ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।ਇਸ ਸੰਬੰਧ ਵਿੱਚ ਮੰਦਰ ਕਮੇਟੀ ਅਤੇ ਆਮ ਲੋਕਾਂ ਵਲੋਂ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਕਰ ਰਹੇ ਹਨ ਜਿਨਾਂ ਨੇ ਕਿ ਆਪਣੀ ਮੁਸਤਾਦੀ ਦਿਖਾਉਂਦੇ ਹੋਏ ਕੁਝ ਹੀ ਘੰਟਿਆਂ ਵਿੱਚ ਮੰਦਰ ਵਿਚ ਹੋਈ ਚੋਰੀ ਨੂੰ ਹੱਲ ਕਰ ਲਿੱਤਾ ਗਿਆ
ਫੋਟੋ ਕੈਪਸ਼ਨ
ਜਾਣਕਾਰੀ ਦਿੰਦੇ ਹੋਏ ਐਸਐਚ ਓ ਥਾਣਾ ਸਿਟੀ ਬਲਵਿੰਦਰ ਸਿੰਘ