ਅੰਬੇਦਕਰ ਜਯੰਤੀ ਮੌਕੇ ਸੈਂਕੜੇ ਸਮਰਥਕਾਂ ਵੱਲੋਂ ਬਾਈਕ ਰੈਲੀ ਦਾ ਕੀਤਾ ਗਿਆ ਆਯੋਜਨ

ਜੈ ਭੀਮ ਮੰਚ ਅਤੇ ਭਾਰਤੀਯ ਮਜ਼ਦੂਰ ਸੰਗ ਵਲੋਂ ਸਾਂਝੇ ਤੌਰ ਤੇ ਕੱਢੀ ਗਈ ਵਿਸ਼ਾਲ ਬਾਈਕ ਰੈਲੀ:ਸੁਖੀ

ਰਾਜਪੁਰਾ,11 ਅਪ੍ਰੈਲ(ਹਿਮਾਂਸ਼ੂ ਹੈਰੀ):ਹਲਕਾ ਰਾਜਪੁਰਾ ਵਿਖੇ 11 ਅਪ੍ਰੈਲ 2025 ਦਿਨ ਸ਼ੁਕਰਵਾਰ ਨੂੰ ਜੈ ਭੀਮ ਮੰਚ ਅਤੇ ਭਾਰਤੀਯ ਮਜ਼ਦੂਰ ਸੰਗ ਵੱਲੋਂ ਇੱਕ ਬਾਈਕ ਰੈਲੀ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਸੈਂਕੜੇ ਅੰਬੇਦਕਰ ਪ੍ਰੇਮੀਆਂ ਵੱਲੋਂ ਸ਼ਿਰਕਤ ਕੀਤੀ ਗਈ। ਇਹ ਬਾਈਕ ਰੈਲੀ ਨਗਰ ਕੌਂਸਲ ਰਾਜਪੁਰਾ ਤੋਂ ਸ਼ੁਰੂ ਹੋ ਕੇ ਰਾਜਪੁਰਾ ਦੇ ਮੁੱਖ ਵਿਚਾਰਾਂ ਵਿੱਚੋਂ ਹੁੰਦੀ ਹੋਈ ਅੰਬੇਦਕਰ ਚੌਂਕ ਤੇ ਸਮਾਪਤ ਹੋਈ। ਇਸ ਬਾਈਕ ਰੈਲੀ ਦਾ ਮੁੱਖ ਆਕਰਸ਼ਣ ਬਾਬਾ ਸਾਹਿਬ ਦੇ ਭਜਨ ਤੇ ਉਹਨਾਂ ਦੀ ਫੋਟੋ ਲੱਗੇ ਝੰਡੇ ਸੀ। ਇਸ ਬਾਈਕ ਰੈਲੀ ਵਿੱਚ ਵਿਸ਼ੇਸ਼ ਤੌਰ ਤੇ ਜੈ ਭੀਮ ਮੰਚ ਦੇ ਪ੍ਰਧਾਨ ਸੁਖਜਿੰਦਰ ਸੁੱਖੀ ਭਾਰਤੀਅ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਨਾਹਰ ਵੱਲੋਂ ਪਹੁੰਚੇ ਅੰਬੇਦਕਰ ਪ੍ਰੇਮੀਆਂ ਦਾ ਸਵਾਗਤ ਕੀਤਾ ਗਿਆ। ਇਸ ਰੈਲੀ ਵਿੱਚ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਆਲ ਸਕੂਲ ਪੇਰੈਂਟ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ, ਸਾਬਕਾ ਪ੍ਰਧਾਨ ਨਿਊ ਗਰੇਨ ਮਾਰਕੀਟ ਰੁਪਿੰਦਰ ਸਿੰਘ ਰੂਬੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਅਸ਼ੋਕ ਧਮੋਲੀ, ਨਰੇਸ਼ ਕੁਮਾਰ ਪ੍ਰਧਾਨ ਸੀਵਰੇਜ ਐਂਡ ਵਾਟਰ ਸਪਲਾਈ ਬੋਰਡ ਜੀ,ਕਾਕਾ ਲੰਬੜਦਾਰ,ਮੰਗਤ ਰਾਮ ਜੀ,ਪ੍ਰੇਮ ਜੀ ,ਰਾਜ ਕੁਮਾਰ,ਸੋਨੂੰ ਬਨਵਾੜੀ, ਜੋਨੀ ਹਰਪਾਲਪੂਰ ਰਿਤੀਕ ਨਾਹਰ, ਵਿਸ਼ਾਲ ਢਿੱਲੋੜ,ਹਰਦੇਵ ਸਿੰਘ,ਸੁੱਖਵਿੰਦਰ ਸਿੰਘ ਕਾਕਾ,ਯੋਗੇਸ਼ ਸੈਣੀ,ਜਤਿੰਦਰ ਸਿੰਘ,ਪਾਲ ਸਿੰਘ,ਗੁਰਮੀਤ ਸਿੰਘ,ਤੇਜ ਪਾਲ ਸਿੰਘ ਅਤੇ ਸੈਂਕੜੋਂ ਅੰਬੇਡਕਰ ਪ੍ਰੇਮੀਆਂ ਵੱਲੋਂ ਇਸ ਬਾਈਕ ਰੈਲੀ ਵਿੱਚ ਹੀ ਹਿੱਸਾ ਲਿਆ ਗਿਆ। ਅੰਬੇਦਕਰ ਚੌਂਕ ਤੇ ਪਹੁੰਚੀ ਸਤਿਕਾਰਯੋਗ ਮਹਿਮਾਨਾਂ ਦਾ ਸਨਮਾਨ ਚੀਨ ਦੇ ਕੇ ਸਵਾਗਤ ਕੀਤਾ ਗਿਆ। ਬਾਬਾ ਸਾਹਿਬ ਅੰਬੇਦਕਰ ਜੀ ਨੂੰ ਅਤੇ ਉਨਾਂ ਦੀ ਸਿੱਖਿਆਵਾਂ ਨੂੰ ਪਤਵੰਤੇ ਸੱਜਣਾਂ ਵੱਲੋਂ ਯਾਦ ਵੀ ਕੀਤਾ ਗਿਆ। ਅੰਤ ਵਿੱਚ ਕਲੱਬ ਦੇ ਮੈਂਬਰਾਂ ਵੱਲੋਂ ਅੰਬੇਦਕਰ ਜੀ ਦੇ ਜਨਮ ਦਿਹਾੜੇ ਦੀ ਖੁਸ਼ੀ ਵਿੱਚ ਲੱਡੂ ਵੀ ਵੰਡੇ ਗਏ।

Leave a Reply

Your email address will not be published. Required fields are marked *