ਰਾਜਪੁਰਾ ਦੇ ਨਲਾਸ ਨੂੰ ਜਾਣ ਵਾਲੇ ਕੱਟ ਦੇ ਨਜ਼ਦੀਕ ਰੋਜ਼ਾਨਾ ਵਾਪਰ ਰਹੇ ਹਨ ਸੜਕੀ ਹਾਦਸੇ

ਇਹਨਾ ਹਾਦਸਿਆਂ ਦਾ ਗੁਨਾਹਗਾਰ ਕੋਣ ਨੈਸ਼ਨਲ ਹਾਈਵੇ ਵਾਲੇ ਉਵਰ ਬ੍ਰੀਜ ਤੋਂ ਸਲਿਪ ਰੋਡ ਤੇ ਉਤਰਣ ਲਈ ਕਿਸ ਨੇ ਬਣਾਈਆ ਹਾਦਸਿਆਂ ਨੂੰ ਨਿਯੋਤਾ ਦੇਣ ਵਾਲਾ ਰੈੰਪ

ਐਨ ਐਚ ਏ ਆਈ ਵੱਲੋਂ ਬਣਾਏ ਜਾ ਰਹੇ ਪੁੱਲ ਤੋਂ ਤੇਜ਼ ਰਫਤਾਰ ਟਰੱਕ ਵੱਜਿਆ ਦੁਕਾਨ ਵਿੱਚ,ਦੁਕਾਨ ਦਾ ਹੋਇਆ ਨੁਕਸਾਨ

ਰਾਜਪੁਰਾ,11 ਅਪ੍ਰੈਲ(ਹਿਮਾਂਸ਼ੂ ਹੈਰੀ):ਰਾਜਪੁਰਾ ਦੇ ਗਗਨ ਚੌਂਕ ਨਜ਼ਦੀਕ ਅੱਜ ਸਵੇਰੇ ਕਰੀਬ 5:30 ਵਜੇ ਭਿਆਨਕ ਸੜਕ ਹਾਦਸਾ ਵਾਪਰਿਆ। ਜਿਸ ਦੌਰਾਨ ਬੇਕਾਬੂ ਟਰੱਕ ਇੱਕ ਦੁਕਾਨ ਵਿੱਚ ਜਾ ਟਕਰਾਇਆ। ਹਾਦਸੇ ਦੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋਈਆਂ ਹਨ। ਮੌਕੇ ਦੇ ਪਹੁੰਚੇ ਪੁਲਿਸ ਪ੍ਰਸ਼ਾਸਨ ਅਤੇ ਐਸਡੀਐਮ ਰਾਜਪੁਰਾ ਅਵਿਕੇਸ਼ ਗੁਪਤਾ ਨੇ ਦੱਸਿਆ ਕਿ ਨੈਸ਼ਨਲ ਹਾਈਵੇ ਉੱਪਰ ਸੜਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ ਜਿਸ ਕਰਕੇ ਇੱਕ ਅਰਜੀ ਰੈਂਪ ਬਣਾਇਆ ਗਿਆ ਹੈ ਹੈ। ਆਰਜੀ ਰੈਪ ਦੀ ਬਣਤਰ ਠੀਕ ਨਾ ਹੋਣ ਕਾਰਨ ਭਾਰੀ ਵਾਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ। ਅਤੇ ਇਸੇ ਦੇ ਚਲਦੀਆਂ ਹੀ ਇਹ ਹਾਦਸਾ ਵਾਪਰਿਆ ਹੈ ਉਹਨਾਂ ਦੱਸਿਆ ਕਿ ਨੈਸ਼ਨਲ ਹਾਈਵੇ ਨੂੰ ਇਸ ਸਬੰਧੀ ਜਾਣਕਾਰੀ ਦੇ ਦਿੱਤੀ ਗਈ ਹੈ। ਇਸ ਹਾਦਸੇ ਵਿੱਚ ਟਰੱਕ ਦਾ ਡਰਾਈਵਰ ਗੰਭੀਰ ਜ਼ਖਮੀ ਹੋਇਆ ਹੈ।ਜਿਸ ਨੂੰ ਇਲਾਜ ਦੇ ਲਈ ਦੇ ਲਈ ਰਾਜਪੁਰਾ ਦੇ ਏਪੀਜੇਨ ਹਸਪਤਾਲ ਵਿੱਚ ਭਰਤੀ ਕਰਾ ਦਿੱਤਾ ਗਿਆ ਦੁਕਾਨ ਮਾਲਕ ਨੇ ਦੱਸਿਆ ਕਿ ਟਰੱਕ ਦੇ ਟਕਰਾਉਣ ਨਾਲ ਉਹਨਾਂ ਦੀ ਦੁਕਾਨ ਦਾ ਭਾਰੀ ਨੁਕਸਾਨ ਹੋਇਆ ਹੈ ਅੰਦਰ ਖੜੀ ਗੱਡੀ ਦਾ ਵੀ ਨੁਕਸਾਨ ਹੋਇਆ ਹੈ। ਮੌਕੇ ਤੇ ਐਸ.ਐਸ.ਐਫ ਦੀ ਟੀਮ ਅਤੇ ਟਰੈਫਿਕ ਇਨਚਾਰਜ ਗੁਰਬਚਨ ਸਿੰਘ ਆਪਣੀ ਟੀਮ ਨਾਲ ਪਹੁੰਚੇ ਤੇ ਲੱਗੇ ਹੋਏ ਟਰੈਫਿਕ ਜਾਮ ਨੂੰ ਬਹਾਲ ਕਰਵਾਇਆ ਤਾਂ ਕਿ ਟਰੈਫਿਕ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ

Leave a Reply

Your email address will not be published. Required fields are marked *