
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,21 ਮਾਰਚ: ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਮੁਹਿੰਮ ਤਹਿਤ ਸ੍ਰੀ ਯੋਗੇਸ਼ ਕੁਮਾਰ ਐਸ.ਪੀ. ( ਡੀ ) ਪਟਿਆਲਾ ਜੀ ਦੀ ਯੋਗ ਅਗਵਾਈ ਹੇਠ ਮਾਨਯੋਗ ਐਸ.ਐਸ.ਪੀ. ਸਾਹਿਬ ਪਟਿਆਲਾ ਜੀ ਦੀਆ ਹਦਾਇਤਾ ਅਨੁਸਾਰ ਪੰਜਾਬ ਵਿੱਚ ਚਲ ਰਹੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਇੰਸਪੈਕਟਰ ਸਰਬਜੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਰਾਜਪੁਰਾ ਦੀ ਟੀਮ ਨੂੰ ਉਦੋ ਕਾਮਯਾਬੀ ਮਿਲੀ ਜਦੋ ਸ:ਬ: ਪਰਮਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਮੇਨ ਸੜਕ ਸਾਹਮਣੇ ਏ ਜੀ ਐਮ ਰਿਜੋਰਟ ਬਾ ਹੱਦ ਪਿੰਡ ਬਸੰਤਪੁਰਾ ਕੋਲ ਨਾਕਾ ਬੰਦੀ ਕੀਤੀ ਹੋਈ ਸੀ ਜਿਸ ਨਾਕਾ ਕੋਲ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਜਿਸ ਦੌਰਾਨੇ ਰਾਜਪੁਰਾ ਸਾਇਡ ਤੋ ਇੱਕ ਕਾਰ ਨੰਬਰ PB-01B-3098 ਮਾਰਕਾ ਈਟੋਐਸ ਜਿਸ ਨੂੰ ਇੱਕ ਮੋਨਾਂ ਵਿਅਕਤੀ ਚਲਾ ਰਿਹਾ ਸੀ ਜਿਸਦੀ ਨਾਲ ਵਾਲੀ ਸੀਟ ਪਰ ਇੱਕ ਹੋਰ ਵਿਅਕਤੀ ਬੈਠਾ ਸੀ ਤੇ ਕਾਰ ਚਾਲਕ ਨੇ ਨਾਕੇ ਕੋਲ ਬੈਰੀਗੇਟ ਲੱਗੇ ਹੋਣ ਕਾਰਨ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਕਾਰ ਨੂੰ ਭਜਾਉਣ ਦੀ ਕੋਸ਼ਿਸ ਕੀਤੀ ਤਾਂ ਜਿਸ ਤੋਂ ਬਾਅਦ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਪਾਰਟੀ ਨੇ ਕਾਰ ਚਾਲਕ ਨੂੰ ਕਾਬੂ ਕਰਕੇ ਨਾਮ ਪਤਾ ਪੁੱਛਿਆਂ ਤਾਂ ਜਿਸ ਪਰ ਕਾਰ ਚਾਲਕ ਨੇ ਆਪਣਾ ਨਾਮ ਨੌਨਿਹਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮਕਾਨ ਨੰਬਰ 453 ਵਾਰਡ ਨੰਬਰ 2 ਸਾਹਮਣੇ ਮੈਕਸ ਆਉਟੋ ਰਾਮ ਬਸਤੀ ਧੂਰੀ ਰੋਡ ਜਿਲਾ ਸੰਗਰੂਰ ਥਾਣਾ ਸਿਟੀ ਦਸਿਆ ਅਤੇ ਦੂਜੇ ਵਿਅਕਤੀ ਨੇ ਆਪਣਾ ਨਾਮ ਧੀਰਪਾਲ ਪੁੱਤਰ ਰਾਜਪਾਲ ਵਾਸੀ ਪਿੰਡ ਫਤਿਹਪੁਰ ਥਾਣਾ ਜਾਰੀਫ ਨਗਰ ਜਿਲਾ ਬਦਾਊਂ (ਉੱਤਰ ਪ੍ਰਦੇਸ਼) ਦੱਸਿਆ ਤੇ ਜਦੋਂ ਇਹਨਾਂ ਦੀ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਇਹਨਾ ਦੇ ਪਾਸੋਂ 31 ਕਿਲੋ ਭੁੱਕੀ ਚੂਰਾ ਪੋਸਤ ਬਰਾਮਦ ਹੋਈ। ਜਿਸ ਪਰ ਕਾਰਵਾਈ ਕਰਦੇ ਹੋਏ ਥਾਣਾ ਸਦਰ ਰਾਜਪੁਰਾ ਦੀ ਪੁਲਿਸ ਨੇ ਮੁਕੱਦਮਾ ਨੰਬਰ 27 ਮਿਤੀ 21.03.2024 ਅ/ਧ 15/61/85 ਐਨ ਡੀ ਪੀ ਐਸ ਐਕਟ ਥਾਣਾ ਸਦਰ ਰਾਜਪੁਰਾ ਦਰਜ ਰਜਿਸਟਰ ਕਰ ਲਿਆ ਗਿਆਂ ਅਤੇ ਇਹ ਦੋਨੋ ਦੋਸ਼ੀਆਨ ਨੋਨਿਹਾਲ ਸਿੰਘ ਅਤੇ ਧਰਿਪਾਲ ਉਕਤਾਨ ਨੂੰ ਕੱਲ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਜਾਵੇਗਾ ਤੇ ਇਹਨਾ ਦੇ ਬੈਕਵਰਡ ਅਤੇ ਫਾਰਵਰਡ ਸਬੰਧਾਂ ਬਾਰੇ ਪਤਾ ਕੀਤਾ ਜਾਵੇਗਾ