
ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਸਾਮਿਲ ਹੋਣ ਵਾਲੇ ਪਰਿਵਾਰਾ ਨੂੰ ਪਾਰਟੀ ਦੇ ਚਿੰਨ ਵਾਲੇ ਮਫਲਰ ਪਾਂ ਕੀਤਾ ਸਨਮਾਨਿਤ
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,21 ਮਾਰਚ: ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀਆਂ ਲੋਕ ਪੱਖੀ ਨੀਤੀਆਂ ਅਤੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਵੱਲੋਂ ਹਲਕੇ ਚ ਕਰਵਾਏ ਜਾ ਰਹੇ ਨਿਰਪੱਖ ਵਿਕਾਸ ਕਾਰਜਾਂ ਤੋ ਪ੍ਰਭਾਵਿਤ ਹੋ ਕੇ ਵਾਰਡ ਨੰਬਰ 16 ਤੋ ਟਕਸਾਲੀ ਕਾਂਗਰਸੀ ਪਰਿਵਾਰ ਪੰਡਿਤ ਸ਼ੁਭ ਕਰਣ,ਰੋਹਿਤ ਅਤੇ ,ਮੈਡਮ ਕਿਰਨਾ, ਅੰਗਰੇਜ਼ ਸਿੰਘ ਗੇਜੀ, ਗੁਰਮੇਲ ਸਿੰਘ ਗੇਲਾ,ਕਾਕਾ ਸਿੰਘ,ਜੀਏ ਲਾਲ,ਡਿੰਪਲ, ਗੁਰਸੇਵਕ ਸਿੰਘ, ਗਗਨਜੀਤ ਸਿੰਘ ਆਦਿ ਨੇ ਐਮ ਐਲ ਏ ਕੋਆਰਡੀਨੇਟਰ ਦਵਿੰਦਰ ਸਿੰਘ ਕੱਕੜ ਅਤੇ ਐਮ ਐਲ ਏ ਕੋਆਰਡੀਨੇਟਰ ਮੇਜਰ ਸਿੰਘ ਬਖਸ਼ੀਵਾਲਾ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਲਿਆ ਹੈ।ਇਸ ਮੌਕੇ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਨੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਨੌਜਵਾਨਾਂ ਅਤੇ ਕਾਂਗਰਸੀ ਟਕਸਾਲੀ ਪਰਿਵਾਰ ਨੂੰ ਪਾਰਟੀ ਚਿੰਨ ਨਾਲ ਸਨਮਾਨਿਤ ਕਰਦੇ ਹੋਏ ਵਿਸ਼ਵਾਸ ਦਵਾਇਆ ਕਿਹਾ ਕਿ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਹਰ ਵਿਅਕਤੀ ਦਾ ਪੂਰਾ ਮਾਣ ਸਨਮਾਨ ਕੀਤਾ ਜਾਵੇਗਾ।ਇਸ ਮੌਕੇ ਪੰਡਤ ਸੁੰਭਕਰਣ ਨੇ ਕਿਹਾ ਕਿ ਪਿਛਲੇ 30 ਸਾਲਾ ਤੋ ਗੁਰੂ ਅਮਰਦਾਸ ਕਲੋਨੀ ਵਿੱਚ ਰਹਿ ਰਹੇ ਹਾ। ਪ੍ਰੰਤੂ ਸਾਡੀ ਕਿਸੇ ਨੇ ਵੀ ਸਾਰ ਨਹੀ ਲਈ ਜਦ ਕਿ ਲੰਮਾ ਸਮਾ ਕਾਗਰਸ ਨਾਲ ਜੁੜੇ ਰਹਿਣ ਦੇ ਬਾਵਜੂਦ ਸਾਡਾ ਇਲਾਕਾ ਬੂਨਿਆਦੀ ਸਹੂਲਤਾ ਤੋ ਵਾਝਾ ਰਿਹਾ ਹੈ।ਪੰਡਤ ਸੁੰਕਰਣ ਨੇ ਕਿਹਾ ਕਿ ਜਦੋ ਤੋ ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਰਕਾਰ ਬਣੀ ਹੈ ਉਦੋ ਤੋ ਹਲਕਾ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਵੱਲੋਂ ਸਮੁੱਚੇ ਰਾਜਪੁਰਾ ਦੇ ਨਾਲ ਵਾਰਡ ਨੰਬਰ 16 ਅਤੇ ਵਾਰਡ ਨੰਬਰ 15 ਚ ਵਿਕਾਸ ਕਾਰਜਾਂ ਦੀਆ ਝੜੀਆ ਲਾਈਆ ਹੋਈਆ ਹਨ। ਜਿਨ੍ਹਾਂ ਤੋ ਪ੍ਰਭਾਵਿਤ ਹੋ ਕੇ ਅੱਜ ਅਸੀ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਣ ਚ ਮਾਣ ਮਹਿਸੂਸ ਕਰ ਰਹੇ ਹਾ।ਕਿਉਕਿ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਵਾਰਡ ਨੰਬਰ 15 ਅਤੇ 16 ਵਿਚ ਪਿਛਲੇ ਕੁਝ ਮਹੀਨਿਆਂ ਤੋ ਇੰਟਰਲਾਕ ਟਾਇਲਾਂ ਨਾਲ ਬਣਨ ਵਾਲੀਆ ਕਰੀਬ 20 ਸੜਕਾ ਬਣਵਾ ਕੇ ਇਨ੍ਹਾਂ ਵਾਰਡਾਂ ਵਾਸੀਆਂ ਦੀ ਜਿਥੇ ਬਾਹ ਫੜੀ ਹੈ,ਉਥੇ ਦੋਵਾ ਵਾਰਡਾ ਚ ਹੋਰ ਨਵੀਆ ਸੜਕਾ ਬਣਾਉਣ ਦੀ ਅਗਲੀ ਰੂਪ ਰੇਖਾ ਤਿਆਰ ਕੀਤੀ ਹੈ ਜਿਸ ਨਾਲ 30 ਸਾਲਾ ਤੋ ਵੱਧ ਸਮੇਂ ਤੋਂ ਨਰਕ ਵਰਗੀ ਜ਼ਿੰਦਗੀ ਜੀਅ ਰਹੇ ਵਾਰਡ ਨੰਬਰ 15 ਅਤੇ 16 ਨਿਵਾਸੀਆਂ ਨੂੰ ਪਹਿਲੀ ਵਾਰ ਸਹਿਰੀ ਜਿੰਦਗੀ ਜੀਉਣ ਦਾ ਸੁਨਿਹਰੀ ਮੌਕਾ ਮਿਲੇਗਾ।ਉਨ੍ਹਾ ਕਿਹਾ ਕਿ ਐਮ ਐਲ ਏ ਨੀਨਾ ਮਿੱਤਲ ਦੀ ਦੇਖ-ਰੇਖ ਹੇਠ ਸਾਡੇ ਵਾਰਡਾ ਦੀ ਵਿਕਾਸ ਕਾਰਜਾ ਨਾਲ ਕਾਇਆ ਕਲਪ ਕੀਤੀ ਜਾਵੇਗੀ।ਇਸ ਮੌਕੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਨਵੇ ਸਾਥੀਆ ਦਾ ਜਿਥੇ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ,ਉਥੇ ਆਮ ਆਦਮੀ ਪਾਰਟੀ ਵਿੱਚ ਮਿਹਨਤਕਸ਼ ਵਲੰਟੀਅਰਜ਼ ਨੂੰ ਦਰਜਾ ਬਦਰਜਾ ਜ਼ਿੰਮੇਵਾਰੀਆ ਨਾਲ ਨਿਵਾਜਿਆ ਜਾਵੇਗਾ।ਇਸ ਮੌਕੇ ਐਮ ਐਲ ਏ ਕੋਆਰਡੀਨੇਟਰ ਦਵਿੰਦਰ ਸਿੰਘ ਕੱਕੜ, ਗੁਰਸ਼ਰਨ ਸਿੰਘ ਵਿਰਕ,ਮਾਨ ਸਿੰਘ ਨੌਸ਼ਹਿਰਾ, ਐਡਵੋਕੇਟ ਸੰਦੀਪ ਬਾਵਾ, ਪ੍ਰਧਾਨ ਰਾਜੇਸ ਬੋਵਾ,ਡਾ ਲਖਵੀਰ ਸਿੰਘ, ਰੁਪਿੰਦਰ ਸਿੰਘ,ਰੋਮਾ ਗਿੱਲ ਸਮੇਤ ਹੋਰ ਵੀ ਮੋਜੂਦ ਸਨ।