ਲੋਕ ਸਭਾ ਹਲਕਾ ਪਟਿਆਲਾ ਤੋਂ ਆਪ ਦੇ ਉਮੀਦਵਾਰ ਡਾ.ਬਲਵੀਰ ਸਿੰਘ ਨੇ ਕੀਤਾ ਚੋਣ ਪ੍ਰਚਾਰ…?

ਮਾਨ ਸਰਕਾਰ ਨੇ ਹਰ ਫੈਸਲਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਲਿਆ:ਡਾ. ਬਲਬੀਰ ਸਿੰਘ

ਐਮ.ਐਲ.ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ. ਬਲਬੀਰ ਸਿੰਘ ਨੇ ਕੀਤੀ ਵਰਕਰ ਮਿਲਣੀ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,21 ਮਾਰਚ: ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿਚ ਹਲਕਾ ਪਟਿਆਲਾ ਤੋ ਚੋਣ ਮੈਦਾਨ ਚ ਉਤਾਰੇ ਉਮੀਦਵਾਰ ਡਾ.ਬਲਬੀਰ ਸਿੰਘ ਨੇ ਅੱਜ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਬਹਾਵਲਪੁਰ ਭਵਨ ਵਿਖੇ ਰੱਖੀ ਗਈ ਵਰਕਰ ਮਿਲਣੀ ਪ੍ਰੋਗਰਾਮ ਚ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕਰਦੇ ਹੋਏ ਆਪਣੀ ਚੋਣ ਮੁਹਿੰਮ ਦੀ ਹਲਕਾ ਰਾਜਪੁਰਾ ਲਈ ਸ਼ੁਰੂਆਤ ਕੀਤੀ।ਇਸ ਮੌਕੇ ਡਾ ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਰਹਿਨਮਾਈ ਹੇਠ ਸੂਬੇ ਦੇ ਸਿਹਤ ਢਾਂਚੇ ਚ ਬਿਹਤਰ ਬਣਾਉਣ ਦੇ ਨਾਲ ਹਸਪਤਾਲ, ਪੇਂਡੂ ਡਿਸਪੈਂਸਰੀਆਂ, ਆਮ ਆਦਮੀ ਕਲੀਨਿਕ,ਡਾਕਟਰ ਅਤੇ ਹੋਰ ਸਟਾਫ ਦੀ ਨਵੀਂ ਭਰਤੀ ਕਰਕੇ ਲੋਕਾਂ ਨੂੰ ਘਰਾਂ ਦੇ ਨੇੜੇ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਹਨ। ਜਿਨ੍ਹਾਂ ਦਾ ਸੂਬੇ ਦੇ ਲੋਕਾ ਸਿੱਧਾ ਲਾਭ ਮਿਲਿਆ ਹੈ। ਇਸ ਮੌਕੇ ਐਮ ਐਲ ਏ ਮੈਡਮ ਨੀਨਾ ਮਿੱਤਲ ਨੇ ਡਾ ਬਲਬੀਰ ਸਿੰਘ ਨੂੰ ਸਨਮਾਨਿਤ ਕਰਦੇ ਹੋਏ ਭਰੋਸਾ ਦਿੰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਹਲਕਾ ਰਾਜਪੁਰਾ ਤੋ ਉਨ੍ਹਾਂ ਨੂੰ ਸਹਿਰੀ ਅਤੇ ਦਿਹਾਤੀ ਖੇਤਰਾਂ ਤੋ ਵੱਡੀ ਲੀਡ ਦਵਾਈ ਜਾਵੇਗੀ।ਡਾ ਬਲਬੀਰ ਸਿੰਘ ਵਰਕਰ ਮਿਲਣੀ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮਾਨ ਸਰਕਾਰ ਦੀ ਦੂਰਅੰਦੇਸ਼ੀ ਸੋਚ ਕਰਕੇ 90% ਘਰਾਂ ਨੂੰ ਜ਼ੀਰੋ ਬਿਜਲੀ ਬਿੱਲ ਆ ਰਿਹਾ ਹੈ,ਕਿਸਾਨਾ ਲਈ ਹਰ ਖੇਤਰ ਚ ਨਹਿਰੀ ਪਾਣੀ, ਨੌਜਵਾਨਾਂ ਨੂੰ ਕਰੀਬ ਪੰਜਾਹ ਹਜਾਰਾ ਸਰਕਾਰੀ ਨੌਕਰੀਆਂ ਦੇਣ ਦੇ ਨਾਲ ਦਿੱਤੀਆਂ ਗਰੰਟੀਆ ਨੂੰ ਅਮਲੀਜਾਮਾ ਪਹਿਨਾਇਆ ਗਿਆ ਹੈ।ਡਾ ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਜਿਥੇ ਪੰਜਾਬ ਸਰਕਾਰ ਦੇ ਸਾਰੇ ਵਿਭਾਗਾਂ ਦੇ ਮਾਲੀਏ ਵਿੱਚ ਵਾਧਾ ਹੋਇਆ ਹੈ,ਉਥੇ ਕੇਦਰ ਸਰਕਾਰ ਨੇ ਪੰਜਾਬ ਦੇ ਦਿਹਾਤੀ ਵਿਕਾਸ ਫੰਡ ਦਾ ਸਾਢੇ ਅੱਠ ਹਜ਼ਾਰ ਕਰੋੜ ਰੁਪਏ ਰੋਕੀ ਬੈਠੀ ਹੈ, ਫੇਰ ਵੀ ਆਪ ਸਰਕਾਰ ਨੇ ਸੂਬੇ ਨੂੰ ਵਿਕਾਸ ਦੀਆਂ ਲੀਹਾਂ ਤੇ ਲੈ ਕੇ ਆਦਾ ਹੈ।ਡਾ ਬਲਬੀਰ ਸਿੰਘ ਨੇ ਕਿਹਾ ਕਿ ਸੂਬੇ ਦੇ ਲੋਕ ਅੱਜ ਪੂਰੀ ਤਰਾ ਮਾਨ ਸਰਕਾਰ ਦੇ ਕੰਮਾਂ ਤੋ ਸੰਤੁਸ਼ਟ ਹਨ ਕਿਉਕਿ ਮਾਨ ਸਰਕਾਰ ਨੇ ਹਰ ਫੈਸਲਾ ਪੰਜਾਬ ਦੇ ਲੋਕਾਂ ਦੀ ਭਲਾਈ ਲਈ ਲਿਆ ਹੈ।ਜਿਸ ਕਰਕੇ ਸੂਬੇ ਦੀ ਤੇਹਰਾ ਦੀ ਤੇਹਰਾ ਸੀਟਾ ਤੇ ਆਮ ਆਦਮੀ ਪਾਰਟੀ ਵੱਡੇ ਬਹੁਮਤ ਨਾਲ ਜਿੱਤ ਪ੍ਰਾਪਤ ਕਰਕੇ ਰਵਾਇਤੀ ਪਾਰਟੀਆਂ ਦੇ ਉਮੀਦਵਾਰਾਂ ਦੀਆ ਜਮਾਨਤਾ ਜਪਤ ਕਰਵਾਵੇਗੀ।ਇਸ ਮੌਕੇ ਅਜੈ ਮਿੱਤਲ, ਰਿਤੇਸ਼ ਬਾਸਲ, ਸਚਿਨ ਮਿੱਤਲ,ਮੀਤ ਪ੍ਰਧਾਨ ਰਾਜੇਸ ਇੰਸਾ, ਦਵਿੰਦਰ ਸਿੰਘ ਕੱਕੜ,ਜੱਸੀ ਨੀਲਪੁਰ, ਦਵਿੰਦਰ ਸਿੰਘ ਬੈਦਵਾਨ,ਸਾਮ ਸੁੰਦਰ ਵਧਵਾ,ਰਾਮੇਸ ਪਹੁੰਜਾ, ਅਮਰਿੰਦਰ ਮੀਰੀ, ਇਸਲਾਮ ਅਲੀ, ਜਗਦੀਪ ਸਿੰਘ ਅਲੂਣਾ, ਐਡਵੋਕੇਟ ਸੰਦੀਪ ਬਾਵਾ,ਰਾਜੇਸ ਬੋਵਾ,ਡਾ ਚਰਨ ਕਮਲ ਧਿਮਾਨ,ਗਗਨ ਖੁਰਾਣਾ,ਯਸ ਚਾਵਲਾ, ਰਤਨੇਸ ਜਿੰਦਲ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਸਨ।

Leave a Reply

Your email address will not be published. Required fields are marked *