ਪਿੰਡ ਸਦਰੋਰ ਦੇ ਵਿਕਾਸ ਕਾਰਜਾਂ ਦੇ ਵਿੱਚ ਅੜੀਕਾ ਪਾਉਣ ਖ਼ਿਲਾਫ਼ ਹੋਏ ਪਿੰਡ ਵਾਸੀ ਇਕੱਠੇ

गांव सदरोर के विकास कार्यों में रुकावट के खिलाफ ग्रामीण एकजुट हुए

Villagers unite against obstruction in development works of village Sadror

ਸਰਪੰਚ ਚਰਨਜੀਤ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਪਿੰਡ ਵਾਸੀਆਂ ਨੇ ਕੀਤੀ ਸ਼ਲਾਗਾ

गांववालों ने सरपंच चरणजीत के किए जा रहे विकास कामों की तारीफ़ की

Villagers praise development works being carried out by Sarpanch Charanjit

ਰਾਜਪੁਰਾ,17 ਮਈ 2026 (ਹਿਮਾਂਸ਼ੂ ਹੈਰੀ):ਸਦਰੌਰ ਪਿੰਡ ਦੇ ਸਰਪੰਚ ਦੇ ਵਿਕਾਸ ਕਾਰਜਾਂ ਵਿੱਚ ਅੜਿੱਕਾ ਪਾਉਣ ਖਿਲਾਫ ਪਿੰਡ ਵਾਸੀ ਲਾਮਬੰਦ, ਪੱਤਰਕਾਰਾਂ ਨਾਲ ਕੀਤੀ ਗੱਲਬਾਤ ਹਲਕਾ ਰਾਜਪੁਰਾ ਦੇ ਪਿੰਡ ਸਦਰੌਰ ਵਿੱਚ ਸਰਪੰਚ ਚਰਨਜੀਤ ਸਿੰਘ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਵਿੱਚ ਕੁਝ ਵਿਅਕਤੀਆਂ ਵੱਲੋਂ ਅੜਿੱਕੇ ਪਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਵਿਰੁੱਧ ਸਰਪੰਚ ਚਰਨਜੀਤ ਸਿੰਘ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ।ਪੱਤਰਕਾਰਾਂ ਨਾਲ ਗੱਲ ਕਰਦਿਆਂ ਪਿੰਡ ਵਾਸੀਆਂ ਨੇ ਸਪੱਸ਼ਟ ਕਿਹਾ ਕਿ ਸਰਪੰਚ ਵੱਲੋਂ ਪਿੰਡ ਦੇ ਵਿਕਾਸ ਲਈ ਕੀਤੇ ਜਾ ਰਹੇ ਕੰਮ ਸਹੀ ਦਿਸ਼ਾ ਵਿੱਚ ਹਨ। ਉਨ੍ਹਾਂ ਦੱਸਿਆ ਕਿ ਸਰਪੰਚ ਦੇ ਯਤਨਾਂ ਸਦਕਾ ਪਿੰਡ ਵਿੱਚ ਗਲੀਆਂ-ਨਾਲੀਆਂ, ਸਾਫ-ਸਫਾਈ ਅਤੇ ਹੋਰ ਬੁਨਿਆਦੀ ਸਹੂਲਤਾਂ ਦੇ ਕੰਮ ਤੇਜ਼ੀ ਨਾਲ ਹੋ ਰਹੇ ਹਨ। ਪਿੰਡ ਵਾਸੀਆਂ ਨੇ ਸਰਪੰਚ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਕਾਸ ਕਾਰਜਾਂ ਵਿੱਚ ਰੁਕਾਵਟ ਪਾਉਣ ਵਾਲੇ ਲੋਕ ਪਿੰਡ ਦਾ ਭਲਾ ਨਹੀਂ ਚਾਹੁੰਦੇ।ਸਰਪੰਚ ਚਰਨਜੀਤ ਸਿੰਘ ਨੇ ਕਿਹਾ ਕਿ ਉਹ ਪਿੰਡ ਦੇ ਸਰਬਪੱਖੀ ਵਿਕਾਸ ਲਈ ਵਚਨਬੱਧ ਹਨ ਅਤੇ ਕਿਸੇ ਵੀ ਤਰ੍ਹਾਂ ਦੇ ਅੜਿੱਕੇ ਦੇ ਬਾਵਜੂਦ ਵਿਕਾਸ ਕਾਰਜਾਂ ਨੂੰ ਰੁਕਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਪਿੰਡ ਵਾਸੀਆਂ ਵੱਲੋਂ ਦਿੱਤੇ ਸਾਥ ਲਈ ਧੰਨਵਾਦ ਕੀਤਾ।ਇਸ ਮੌਕੇ ਮੌਜੂਦ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਮੋਹਤਬਰ ਵਿਅਕਤੀਆਂ ਨੇ ਵੀ ਸਰਪੰਚ ਦੇ ਕੰਮਾਂ ਨੂੰ ਸਹੀ ਠਹਿਰਾਉਂਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਵਿਕਾਸ ਵਿੱਚ ਅੜਚਨ ਪਾਉਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾਵੇ।

राजपुरा, 17 मई, 2026 (हिमांशु हैरी): सदौर गांव के सरपंच के विकास के कामों में रुकावट डालने के खिलाफ गांववाले लामबंद हुए, पत्रकारों से बातचीत की। राजपुरा विधानसभा क्षेत्र के गांव सदौर में एक ऐसा मामला सामने आया है जहां कुछ लोगों ने गांव के विकास के लिए सरपंच चरणजीत सिंह द्वारा किए जा रहे कामों में रुकावट डाली। इसके खिलाफ सरपंच चरणजीत सिंह और बड़ी संख्या में गांववाले एक साथ आए और पत्रकारों से बातचीत की। पत्रकारों से बात करते हुए गांववालों ने साफ कहा कि गांव के विकास के लिए सरपंच द्वारा किए जा रहे काम सही दिशा में हैं। उन्होंने कहा कि सरपंच की कोशिशों से गांव में गलियां, नालियां, साफ-सफाई और दूसरी बुनियादी सुविधाओं का काम तेजी से हो रहा है। गांववालों ने सरपंच के कामों की तारीफ की और कहा कि विकास के कामों में रुकावट डालने वाले लोग गांव का भला नहीं चाहते। सरपंच चरणजीत सिंह ने कहा कि वह गांव के हर तरफ विकास के लिए पक्के इरादे वाले हैं और किसी भी तरह की रुकावट के बावजूद विकास के कामों को रुकने नहीं दिया जाएगा। उन्होंने गांववालों को उनके सपोर्ट के लिए धन्यवाद दिया। इस मौके पर मौजूद पंचायत सदस्यों और गांव के जाने-माने लोगों ने भी सरपंच के काम को सही ठहराया और प्रशासन से मांग की कि विकास में रुकावट डालने वालों के खिलाफ कार्रवाई की जाए।

Rajpura, May 17, 2026 (Himanshu Harry): Villagers mobilize against obstruction in development works of Sarpanch of Sadaur village, interacted with journalists. A case has come to light in village Sadaur of Rajpura constituency where some people obstructed the works being done by Sarpanch Charanjit Singh for the development of the village. Against this, Sarpanch Charanjit Singh and a large number of villagers came together and interacted with journalists. Talking to journalists, the villagers clearly said that the works being done by the Sarpanch for the development of the village are in the right direction. They said that due to the efforts of the Sarpanch, the work of streets, drains, cleanliness and other basic facilities is being done rapidly in the village. The villagers praised the works of the Sarpanch and said that people who obstruct development works do not want the good of the village. Sarpanch Charanjit Singh said that he is committed to the all-round development of the village and despite any kind of obstruction, the development works will not be allowed to stop. He thanked the villagers for their support. The Panchayat members and prominent people of the village present on the occasion also justified the Sarpanch’s actions and demanded from the administration that action be taken against those who hindered development.

Leave a Reply

Your email address will not be published. Required fields are marked *