
ਰਾਜਪੁਰਾ,16 ਮਾਰਚ(ਹਿਮਾਂਸ਼ੂ ਹੈਰੀ) ਅਮਰ ਸ਼ਹੀਦ ਸਤਿਆ ਪ੍ਰਕਾਸ਼ ਪਰਭਕਰ ਦੀ ਸ਼ਹੀਦੀ ਦਿਵਸ ਮੌਕੇ ਅੱਜ ਉਹਨਾਂ ਦੀ ਪ੍ਰਤਿਮਾ ਦਾ ਅਨਾਵਰਨ ਰਾਜਪੁਰਾ ਦੇ ਪ੍ਰਭਾਵਕਰ ਚੌਂਕ ਵਿੱਚ ਕੀਤਾ ਗਿਆ ਇਸ ਸ਼ਹੀਦੀ ਸਮਾਗਮ ਦਾ ਆਯੋਜਨ ਰਾਸ਼ਟਰਵਾਦੀ ਹਿੰਦੂ ਨੇਤਾ ਅਸ਼ੋਕ ਚੱਕਰਵਰਤੀ ਦੀ ਰਹਿਨੁਮਾਈ ਹੇਠ ਹੋਇਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਰਾਸ਼ਟਰੀ ਮਨੋਰਟੀ ਕਮਿਸ਼ਨ ਦੇ ਪ੍ਰਧਾਨ ਇਕਬਾਲ ਸਿੰਘ ਲਾਲਪੁਰਾ, ਅਵਿਨਸ਼੍ ਜੈਸਵਾਲ੍ ਸੰਗ੍ਥਨ੍ ਮੰਤਰੀ ਰਾਸ਼ਟਰੀ ਸੁਰਕਸ਼ਾ ਸਮਿਤੀ ਅਤੇ ਮਹਾ ਮੰਡਲੇਸ਼ਵਰ 1008 ਅਖੀਰਲੇਸ਼ਵਰ ਦਾਸ ਤਿਆਗੀ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ
ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹੀਦ ਦਾ ਸਨਮਾਨ ਹਮੇਸ਼ਾ ਹੀ ਲੋਕਾਂ ਦੇ ਦਿਲਾਂ ਵਿੱਚ ਰਹਿੰਦਾ ਹੈ ਜੋ ਸਤਿਆ ਪ੍ਰਕਾਸ਼ ਪਰਭਾਕਰ ਨੇ ਰਾਜਪੁਰਾ ਅਤੇ ਸਮੁੱਚੇ ਪੰਜਾਬ ਦੇ ਲਈ ਕੀਤਾ ਹੈ ਉਹ ਭੁੱਲਣ ਯੋਗ ਨਹੀਂ ਹੈ ਤੇ ਅੱਜ ਇਸ ਮੂਰਤੀ ਅਨਾਵਰਣ ਅਤੇ ਸ਼ਹੀਦੀ ਸਮਾਗਮ ਮੌਕੇ ਅਸੀਂ ਸਾਰੇ ਆਪਣੀ ਟੀਮ ਨਾਲ ਮਿਲ ਕੇ ਉਹਨਾਂ ਨੂੰ ਨਮਨ ਕਰਦੇ ਹਾਂ, ਇਸ ਸ਼ਹੀਦੀ ਸਮਾਗਮ ਵਿੱਚ ਸ਼ਰਧਾ ਦੇ ਸੁਮਨ ਭੇਟ ਕਰਨ ਆਏ ਸਾਰੇ ਪਤਵੰਤਿਆਂ ਦਾ ਅਮਰ੍ ਸ਼ਹੀਦ ਸਤਿਆ ਪ੍ਰਕਾਸ਼ ਪ੍ਰਭਾਕਰ ਦੇ ਪਰਿਵਾਰ ਵੱਲੋਂ ਧੰਨਵਾਦ ਕੀਤਾ ਗਿਆ
ਇਸ ਸ਼ਹੀਦੀ ਸਮਾਗਮ
ਮੌਕੇ ਰਾਸ਼ਟਰੀਵਾਦੀ ਹਿੰਦੂ ਨੇਤਾ ਅਸ਼ੋਕ ਚੱਕਰਵਰਤੀ ,
ਰਾਸ਼ਟਰੀ ਕਾਰਜ੍ਕਾਰਨਿ ਮੈਂਬਰ ਭਾਰਤੀ ਜਨਤਾ ਪਾਰਟੀ ਹਰਜੀਤ ਸਿੰਘ ਗਰੇਵਾਲ, ਹਲਕਾ ਇੰਚਾਰਜ ਭਾਰਤੀ ਜਨਤਾ ਪਾਰਟੀ ਜਗਦੀਸ਼ ਕੁਮਾਰ ਜੱਗਾ, ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਨਰਿੰਦਰ ਸ਼ਾਸਤਰੀ, ਪਰ੍ਦੀਪ ਨੰਦਾ ,ਰੁਪਿੰਦਰ ਰੂਪੀ,
ਅਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੇ ਅਮਰ
ਸ਼ਹੀਦ ਸਤਿਆ ਪ੍ਰਕਾਸ਼
ਨੂੰ ਆਪਣੇ ਸ਼ਰਧਾ ਦੇ ਸੁਮਨ ਭੇਟ ਕੀਤੇ .