ਡੇਰਾਬੱਸੀ ਦੇ ਸਾਬਕਾ ਨਗਰ ਕੌਂਸਲ ਪ੍ਰਧਾਨ ਸਮੇਤ ਦੋ ਨੇਤਾ ਹੋਏ ਭਾਜਪਾ ਵਿੱਚ ਸ਼ਾਮਿਲ

डेरा बस्सी नगर परिषद के पूर्व अध्यक्ष समेत दो नेता भाजपा में शामिल

Two leaders, including former Dera Bassi Municipal Council President, join BJP

ਡੇਰਾਬੱਸੀ/ਜ਼ੀਰਕਪੁਰ,21 ਅਪ੍ਰੈਲ (ਹਿਮਾਂਸ਼ੂ ਹੈਰੀ):ਹਲਕਾ ਡੇਰਾਬੱਸੀ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸ ਵੇਲੇ ਵੱਡਾ ਸਮਰਥਨ ਮਿਲਿਆ ਜਦੋਂ ਡੇਰਾਬੱਸੀ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਰਣਜੀਤ ਸਿੰਘ ਰੈੱਡੀ ਅਤੇ ਹਰਦੀਪ ਸਿੰਘ ਗਾਜੀਪੁਰ ਨੇ ਭਾਜਪਾ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਹ ਸ਼ਾਮਲ ਹੋਣਾ ਭਾਜਪਾ ਜ਼ਿਲ੍ਹਾ ਪ੍ਰਧਾਨ ਸੰਜੀਵ ਵਸ਼ਿਸ਼ਠ, ਸੀਨੀਅਰ ਆਗੂ ਐਸ.ਐੱਮ.ਐੱਸ. ਸੰਧੂ ਅਤੇ ਹਲਕਾ ਇੰਚਾਰਜ ਤੇ ਸੂਬਾ ਸਕੱਤਰ ਸੰਜੀਵ ਖੰਨਾ ਦੀ ਅਗਵਾਈ ਵਿੱਚ ਹੋਇਆ। ਪਾਰਟੀ ਆਗੂਆਂ ਨੇ ਨਵੇਂ ਮੈਂਬਰਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।ਇਸ ਮੌਕੇ ਰਣਜੀਤ ਸਿੰਘ ਰੈੱਡੀ ਅਤੇ ਹਰਦੀਪ ਸਿੰਘ ਗਾਜੀਪੁਰ ਨੇ ਕਿਹਾ ਕਿ ਉਹ ਕੇਂਦਰ ਵਿੱਚ ਸੱਤਾਰੂੜ ਭਾਜਪਾ ਦੀਆਂ ਜਨ-ਹਿਤੈਸ਼ੀ ਨੀਤੀਆਂ ਅਤੇ ਯੋਜਨਾਵਾਂ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਭਲਾਈ ਯੋਜਨਾਵਾਂ ਦਾ ਲਾਭ ਸਿੱਧਾ ਆਮ ਲੋਕਾਂ ਤੱਕ ਪਹੁੰਚ ਰਿਹਾ ਹੈ, ਜਿਸ ਨਾਲ ਲੋਕਾਂ ਦਾ ਭਰੋਸਾ ਵਧਿਆ ਹੈ। ਉਨ੍ਹਾਂ ਦੇਸ਼ ਅਤੇ ਪੰਜਾਬ ਦੇ ਵਿਕਾਸ ਅਤੇ ਮਜ਼ਬੂਤ ਨੇਤ੍ਰਿਤਵ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਰਟੀ ਨਾਲ ਚੱਲਣ ਦੀ ਗੱਲ ਕੀਤੀ। ਇਸ ਦੌਰਾਨ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਯੋਜਨਾਵਾਂ ਦਾ ਲਾਭ ਹਰ ਵਰਗ ਤੱਕ ਪਹੁੰਚ ਰਿਹਾ ਹੈ, ਜਿਸ ਕਰਕੇ ਲੋਕ ਵੱਡੀ ਗਿਣਤੀ ਵਿੱਚ ਭਾਜਪਾ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਦਾ ਮੁੱਖ ਮਕਸਦ ਦੇਸ਼ ਅਤੇ ਪੰਜਾਬ ਦਾ ਸਰਬਾਂਗੀਣ ਵਿਕਾਸ ਕਰਨਾ ਹੈ ਅਤੇ ਭਾਜਪਾ ਹਮੇਸ਼ਾ ਜਨ-ਕਲਿਆਣ ਲਈ ਵਚਨਬੱਧ ਰਹੀ ਹੈ।ਇਸ ਮੌਕੇ ਸੰਜੀਵ ਖੰਨਾ ਨੇ ਭਰੋਸਾ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਵੱਡਾ ਸਮਰਥਨ ਮਿਲੇਗਾ ਅਤੇ ਰਾਜ ਵਿੱਚ ਪਾਰਟੀ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੀਆਂ ਉਪਲਬਧੀਆਂ ਬਾਰੇ ਜਾਣੂ ਕਰਵਾ ਰਹੇ ਹਨ, ਜਿਸ ਨਾਲ ਲੋਕਾਂ ਦਾ ਉਤਸ਼ਾਹ ਲਗਾਤਾਰ ਵੱਧ ਰਿਹਾ ਹੈ। ਇਸ ਮੌਕੇ ਸੀਨੀਅਰ ਆਗੂ ਐਸ.ਐੱਮ.ਐੱਸ. ਸੰਧੂ ਨੇ ਰਣਜੀਤ ਸਿੰਘ ਰੈੱਡੀ ਅਤੇ ਹਰਦੀਪ ਸਿੰਘ ਗਾਜੀਪੁਰ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਉਹ ਰਣਜੀਤ ਸਿੰਘ ਰੈੱਡੀ ਨੂੰ ਕਾਂਗਰਸ ਵਿੱਚ ਰਹਿੰਦੇ ਹੋਏ ਲੰਮੇ ਸਮੇਂ ਤੋਂ ਜਾਣਦੇ ਹਨ ਅਤੇ ਉਨ੍ਹਾਂ ਵੱਲੋਂ ਡੇਰਾਬੱਸੀ ਨਗਰ ਕੌਂਸਲ ਦੇ ਪ੍ਰਧਾਨ ਰਹਿੰਦੇ ਹੋਏ ਕੀਤੇ ਕੰਮਾਂ ਨੂੰ ਨੇੜੇ ਤੋਂ ਦੇਖਿਆ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਰਣਜੀਤ ਸਿੰਘ ਰੈੱਡੀ ਦਾ ਰਾਜਨੀਤਿਕ ਤਜਰਬਾ 2027 ਦੀਆਂ ਚੋਣਾਂ ਵਿੱਚ ਡੇਰਾਬੱਸੀ ਵਿੱਚ ਭਾਜਪਾ ਨੂੰ ਬੜਤ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ।

डेराबस्सी/ज़ीरकपुर, 21 अप्रैल (हिमांशु हैरी): डेराबस्सी विधानसभा क्षेत्र में भारतीय जनता पार्टी को उस समय बड़ी बढ़त मिली जब डेराबस्सी नगर परिषद के पूर्व अध्यक्ष रणजीत सिंह रेड्डी और हरदीप सिंह गाज़ीपुर ने भाजपा में शामिल होने की घोषणा की। यह सदस्यता भाजपा जिला अध्यक्ष संजीव वशिष्ठ, वरिष्ठ नेता एसएमएस संधू और हलका इंचार्ज और राज्य सचिव संजीव खन्ना के नेतृत्व में हुई। पार्टी नेताओं ने नए सदस्यों का गर्मजोशी से स्वागत किया। इस अवसर पर रणजीत सिंह रेड्डी और हरदीप सिंह गाज़ीपुर ने कहा कि वे केंद्र में सत्तारूढ़ भाजपा की जनहितैषी नीतियों और योजनाओं से प्रभावित होकर पार्टी में शामिल हुए हैं। उन्होंने कहा कि केंद्र सरकार की कल्याणकारी योजनाओं का लाभ सीधे आम लोगों तक पहुंच रहा है, जिससे लोगों का विश्वास बढ़ा है। उन्होंने देश और पंजाब के विकास और मजबूत नेतृत्व को ध्यान में रखते हुए पार्टी में शामिल होने की बात कही। इस दौरान संजीव वशिष्ठ ने कहा कि केंद्र सरकार की योजनाओं का लाभ हर वर्ग तक पहुंच रहा है, जिसके कारण लोग बड़ी संख्या में भाजपा में शामिल हो रहे हैं। उन्होंने कहा कि पार्टी का मुख्य मकसद देश और पंजाब का हर तरह का विकास करना है और BJP हमेशा से लोगों की भलाई के लिए समर्पित रही है। इस मौके पर संजीव खन्ना ने भरोसा जताया कि आने वाले विधानसभा चुनावों में BJP को भारी समर्थन मिलेगा और पार्टी राज्य में सरकार बनाएगी। उन्होंने कहा कि पार्टी के वर्कर घर-घर जाकर लोगों को सरकार की कामयाबियों के बारे में बता रहे हैं, जिससे लोगों का जोश लगातार बढ़ रहा है। इस मौके पर सीनियर नेता SMS संधू ने रणजीत सिंह रेड्डी और हरदीप सिंह गाजीपुर का स्वागत करते हुए कहा कि वह कांग्रेस में रहते हुए रणजीत सिंह रेड्डी को लंबे समय से जानते हैं और डेराबस्सी नगर काउंसिल के प्रेसिडेंट रहते हुए उनके किए कामों को करीब से देखा है। उन्होंने भरोसा जताया कि रणजीत सिंह रेड्डी का राजनीतिक अनुभव 2027 के चुनावों में डेराबस्सी में BJP को बढ़त दिलाने में अहम भूमिका निभाएगा।

Derabassi/Zirakpur, April 21 (Himanshu Harry): The Bharatiya Janata Party got a big boost in Derabassi constituency when former Derabassi Municipal Council President Ranjit Singh Reddy and Hardeep Singh Ghazipur announced their joining the BJP. This joining took place under the leadership of BJP District President Sanjeev Vashishtha, senior leader SMS Sandhu and Halqa Incharge and State Secretary Sanjeev Khanna. The party leaders warmly welcomed the new members. On this occasion, Ranjit Singh Reddy and Hardeep Singh Ghazipur said that they were impressed by the pro-people policies and schemes of the ruling BJP at the Centre and joined the party. They said that the benefits of the welfare schemes of the Central Government are reaching the common people directly, which has increased the confidence of the people. They talked about joining the party keeping in mind the development of the country and Punjab and strong leadership. Meanwhile, Sanjeev Vashishtha said that the benefits of the central government’s schemes are reaching every section, due to which people are joining BJP in large numbers. He said that the main objective of the party is to achieve all-round development of the country and Punjab and BJP has always been committed to public welfare. On this occasion, Sanjeev Khanna expressed confidence that BJP will get huge support in the upcoming assembly elections and the party will form the government in the state. He said that party workers are going door to door to inform the people about the achievements of the government, due to which the enthusiasm of the people is continuously increasing. On this occasion, senior leader SMS Sandhu while welcoming Ranjit Singh Reddy and Hardeep Singh Ghazipur said that he has known Ranjit Singh Reddy for a long time while being in Congress and has seen the work done by him while being the President of Derabassi Municipal Council from close quarters. He expressed confidence that Ranjit Singh Reddy’s political experience will play a key role in giving the BJP a lead in Derabassi in the 2027 elections.

Leave a Reply

Your email address will not be published. Required fields are marked *