ਟਰੈਫਿਕ ਪੁਲਿਸ ਬਨੂੜ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੀਤੇ ਚਲਾਨ 

Traffic Police Banur issues challans to those violating traffic rules

ਰਾਜਪੁਰਾ/ਬਨੂੜ 20,ਸਤੰਬਰ(ਹਿਮਾਂਸ਼ੂ ਹੈਰੀ):ਟਰੈਫਿਕ ਪੁਲਿਸ ਬਨੂੜ ਵੱਲੋਂ ਜਿੱਥੇ ਹਰ ਰੋਜ਼ ਸੜਕੀ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਤੇ ਸਿਕੰਜਾ ਕਸਿਆ ਜਾ ਰਿਹਾ ਹੈ ਉੱਥੇ ਹੀ ਅੱਜ ਟਰੈਫਿਕ ਇੰਚਾਰਜ ਬਨੂੜ ਮਨਜੀਤ ਸਿੰਘ ਵੱਲੋਂ ਟੋਲ ਪਲਾਜ਼ਾ ਅਜ਼ੀਜਪੁਰ ਕੋਲ ਨਾਕਾਬੰਦੀ ਕਰਕੇ ਸੜਕੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਗਏ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੈਫਿਕ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਮਾਨਯੋਗ ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਅਤੇ ਐਸ.ਪੀ ਟ੍ਰੈਫਿਕ ਪਟਿਆਲਾ ਸ਼੍ਰੀ ਅੱਛਰੂ ਰਾਮ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਪਹਿਰਾ ਦਿੰਦਿਆਂ ਹਰ ਰੋਜ਼ ਸੜਕੀ ਹਾਦਸਿਆਂ ਵਿੱਚ ਹਜ਼ਾਰਾਂ ਜਾਨਾਂ ਜਾ ਰਹੀਆਂ ਹਨ ਜਿਨਾਂ ਨੂੰ ਨੱਥ ਪਾਉਣ ਲਈ ਸੜਕੀ ਨਿਯਮਾਂ ਬਾਰੇ ਜਾਗਰੂਕ ਹੋਣਾ ਬਹੁਤ ਜਰੂਰੀ ਹੈ ਅਸੀਂ ਚਲਾਨ ਕਰਨ ਦੇ ਨਾਲ ਨਾਲ ਹਰ ਇੱਕ ਰਾਹਗੀਰ ਨੂੰ ਸੜਕੀ ਨਿਯਮਾਂ ਬਾਰੇ ਜਾਗਰੂਕ ਵੀ ਕਰਦੇ ਹਾਂ ਤਾਂ ਜੋ ਅੱਗੇ ਤੋਂ ਉਹ ਕੋਈ ਅਜਿਹੀ ਗਲਤੀ ਨਾ ਕਰੇ ਜੋ ਉਸਦੀ ਜ਼ਿੰਦਗੀ ਲਈ ਭਾਰੀ ਪਵੇ ਟਰੈਫਿਕ ਇੰਚਾਰਜ ਬਨੂੜ ਦਾ ਕਹਿਣਾ ਹੈ ਕਿ ਬਨੂੜ ਇਲਾਕੇ ਵਿੱਚ ਕਿਸੇ ਵੀ ਵਿਅਕਤੀ ਨੂੰ ਸੜਕੀ ਨਿਯਮਾਂ ਦੀ ਉਲੰਘਣਾ ਨਹੀਂ ਕਰਨ ਦਿੱਤੀ ਜਾਵੇਗੀ ਜੇਕਰ ਅਜਿਹਾ ਕੋਈ ਕਰਦਾ ਹੈ ਤਾਂ ਉਸ ਖਿਲਾਫ ਸਖਤ ਤੋਂ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਇਸ ਮੌਕੇ ਟਰੈਫਿਕ ਇੰਚਾਰਜ ਬਨੂੜ ਏ.ਐਸ.ਆਈ ਸਰਨਜੀਤ ਸਿੰਘ ਅਤੇ ਏ.ਐਸ.ਆਈ ਰਣਧੀਰ ਸਿੰਘ ਏ.ਐਸ.ਆਈ ਪਰਮਜੀਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *