“ਦਾ ਰਾਜਪੁਰਾ ਪ੍ਰੈਸ ਕਲੱਬ” ਵਲੋਂ 7 ਟੀ.ਬੀ ਦੇ ਮਰੀਜਾਂ ਨੂੰ ਤੀਸਰੇ ਮਹੀਨੇ ਦਾ ਦਿੱਤਾ ਗਿਆ ਰਾਸ਼ਨ

ਰਾਜਪੁਰਾ,28 ਜੁਲਾਈ (ਹਿਮਾਂਸ਼ੂ ਹੈਰੀ):ਦਾ ਰਾਜਪੁਰਾ ਪ੍ਰੈਸ ਕਲੱਬ” ਨੇ ਪੰਜਾਬ ਸਰਕਾਰ ਵੱਲੋਂ ਚਲਾਈ ਯੋਜਨਾਂ ਅਨੁਸਾਰ ਨਿਕਸ਼ੇ ਮਿੱਤਰ ਬਣ ਕੇ ਟੀ ਬੀ ਦੇ 7 ਮਰੀਜਾਂ ਨੂੰ ਗੋਦ ਲਿਆ ਸੀ।ਜਿਸਦੇ ਤਹਿਤ ਗੋਦ ਲਏ ਹੋਏ ਟੀ ਬੀ ਦੇ ਮਰੀਜਾਂ ਨੂੰ ਸਰਕਾਰ ਵੱਲੋਂ ਜਾਰੀ ਗਾਈਡ ਲਾਈਨ ਅਨੁਸਾਰ 7 ਮਹੀਨੇ ਰਾਸ਼ਨ ਦੇਣਾ ਸੀ।ਅਤੇ ਇਸੇ ਲੜੀ ਵਿੱਚ ਅੱਜ ਰਾਜਪੁਰਾ ਦੇ ਸਰਕਾਰੀ ਹਸਪਤਾਲ ਵਿੱਚ “ਦਾ ਰਾਜਪੁਰਾ ਪ੍ਰੈਸ ਕਲੱਬ” ਦੇ ਪ੍ਰਧਾਨ ਡੀ.ਐਸ.ਕੱਕੜ ਅਤੇ ਚੇਅਰਮੈਨ ਦੀਪਕ ਅਰੋੜਾ ਦੀ ਅਗਵਾਈ ਹੇਠ ਕਲੱਬ ਦੇ ਮੈਂਬਰਾਂ ਨੇ ਗੋਦ ਲਏ 7 ਟੀ ਬੀ ਦੇ ਮਰੀਜਾਂ ਨੂੰ ਤੀਸਰੇ ਮਹੀਨੇ ਦਾ ਰਾਸ਼ਨ ਦਿੱਤਾ।ਇਸ ਮੌਕੇ ਤੇ ਸਰਕਾਰੀ ਹਸਪਤਾਲ ਰਾਜਪੁਰਾ ਦੇ ਡਾ ਵੀ ਪੀ ਸਿੰਘ ਵੀ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਡਾ. ਵੀ ਪੀ ਸਿੰਘ ਨੇ ਟੀ ਬੀ ਦੇ ਮਰੀਜਾਂ ਦੀ ਨਿਕਸ਼ੇ ਮਿੱਤਰ ਬਣ ਕੇ ਮੱਦਦ ਕਰਨ ਲਈ “ਦਾ ਰਾਜਪੁਰਾ ਪ੍ਰੈਸ ਕਲੱਬ” ਦੀ ਪ੍ਰਸ਼ੰਸ਼ਾ ਕੀਤੀ।ਇਸ ਮੌਕੇ ਤੇ “ਦਾ ਰਾਜਪੁਰਾ ਪ੍ਰੈਸ ਕਲੱਬ” ਦੇ ਪ੍ਰਧਾਨ ਡੀ.ਐਸ.ਕੱਕੜ ਨੇ ਕਲੱਬ ਨੂੰ ਇਹ ਸੇਵਾ ਦੇਣ ਲਈ ਪ੍ਰਮਾਤਮਾ ਦਾ ਧੰਨਵਾਦ ਕੀਤਾ। ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਹੋਰ ਸਮਾਜ ਸੇਵਾ ਦੇ ਕੰਮ ਵੀ “ਦਾ ਰਾਜਪੁਰਾ ਪ੍ਰੈਸ ਕਲੱਬ” ਵੱਲੋ ਕੀਤੇ ਜਾਣਗੇ। ਇਸ ਮੌਕੇ ਲੈਬ ਟੈਕਨੀਸ਼ੀਅਨ ਸੁਖਬੀਰ ਸਿੰਘ, ਦਾ ਰਾਜਪੁਰਾ ਪ੍ਰੈਸ ਕਲੱਬ ਦੇ ਪੱਤਰਕਾਰ ਗੁਰਮੀਤ ਸਿੰਘ ਬੇਦੀ,ਰਾਜੇਸ਼ ਡਹਿਰਾ, ਲਲਿਤ ਕੁਮਾਰ, ਹਿਮਾਂਸ਼ੂ ਹੈਰੀ,ਜਤਿੰਦਰ ਲਕੀ, ਤਰੁਣ ਸ਼ਰਮਾਂ,ਰਵਦੀਪ ਸੂਰੀ ਅਤੇ ਅਭੀ ਕੱਕੜ ਮੌਜੂਦ ਸਨ।

Leave a Reply

Your email address will not be published. Required fields are marked *