ਡੇਰਾਬੱਸੀ,06 ਅਗਸਤ (ਹਿਮਾਂਸ਼ੂ ਹੈਰੀ): ਡੇਰਾਬੱਸੀ ਹਲਕੇ ਦਾ ਪਿੰਡ ਮੀਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਅੱਗੇ ਗੰਦਗੀ ਦੇ ਢੇਰ ਲੱਗਣ ਕਰਕੇ ਬੱਚਿਆਂ ਤੇ ਟੀਚਰਾਂ ਨੂੰ ਆਣ ਜਾਣ ਵੇਲੇ ਬਹੁਤ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸੀ ਗੰਦਗੀ ਦੇ ਢੇਰ ਉੱਤੇ ਅਵਾਰਾ ਪਸ਼ੂ ਆਦੇ ਹਨ ਤੇ ਸਕੂਲ ਆਉਣ ਵਾਲੇ ਬੱਚੇ ਤੇ ਟੀਚਰਾਂ ਨੂੰ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਟੀਚਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਈ ਵਾਰੀ ਤਾਂ ਇਹ ਅਵਾਰਾ ਪਸ਼ੂ ਤੋਂ ਬਚਣ ਲਈ ਸਾਈਡਾਂ ਤੇ ਹੋ ਕੇ ਲੰਘਣਾ ਪੈਂਦਾ ਹੈ ਬਾਰਸਾਂ ਦੇ ਦਿਨਾਂ ਵਿੱਚ ਪਾਣੀ ਦੇ ਨਾਲ ਗੰਦਗੀ ਸਕੂਲ ਵਿਚ ਆ ਜਾਂਦੀ ਤੇ ਜਿਸ ਨਾਲ ਬਿਮਾਰੀਆ ਲੱਗਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ ਇਸ ਸਬੰਧੀ ਐਸਐਮਓ ਡੇਰਾਬਸੀ ਅਤੇ ਨਗਰ ਕੌਂਸਲ ਡੇਰਾਬਸੀ ਵਿੱਚ ਕਈ ਵਾਰ ਇਸ ਬਾਰੇ ਸ਼ਿਕਾਇਤ ਦਿੱਤੀ ਹੈ ਇਸ ਨਾਲ ਕੋਈ ਵੀ ਇਸ ਦਾ ਪੱਕਾ ਹੱਲ ਨਹੀਂ ਨਿਕਲਿਆ ਸਾਡੀ ਸਰਕਾਰ ਤੇ ਪ੍ਰਸ਼ਾਸਨ ਅੱਗੇ ਹੀ ਮੰਗ ਹੈ ਕਿ ਇੱਥੇ ਟਾਈਲਾਂ ਲਵਾ ਦਿੱਤੀਆਂ ਜਾਣ ਜਾਂ ਗਾਰਡਨ ਬਣਾ ਦਿੱਤਾ ਜਾਵੇ ਅਸੀਂ ਉਸ ਗਾਰਡਨ ਦਾ ਰੱਖ ਰਖਾਵ ਆਪਣੇ ਲੈਵਲ ਤੇ ਕਰ ਲਵਾਂਗੇ