ਐਂਟੀ ਕਰਨ ਐਂਡ ਐਂਟੀ ਕ੍ਰਾਈਮ ਫਾਊਂਡੇਸ਼ਨ ਦੀ ਜ਼ਿਲ੍ਹਾ ਪੱਧਰੀ ਮੀਟਿੰਗਨਵੇਂ ਮੈਂਬਰਾਂ ਨੂੰ ਕਾਰਡ ਜਾਰੀ ਕੀਤੇ

ਇਸ ਉਪਰੰਤ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਖ਼ਾਲੀ ਪਈਆਂ ਥਾਵਾਂ ਉਪਰ ਪੌਦੇ ਲਗਾਏ

ਰਾਜਪੁਰਾ, 05 ਅਗਸਤ (ਹਿਮਾਂਸ਼ੂ ਹੈਰੀ): ਦੁਰਗਾ ਮੰਦਰ ਰੋਡ ਰਾਜਪੁਰਾ ਵਿਖੇ ਸਥਿਤ ਮੰਨਤ ਰੈਸਟੋਰੈਂਟ ਵਿਚ ਐਂਟੀ ਕਰਨ ਐਂਡ ਐਂਟੀ ਕ੍ਰਾਈਮ ਫਾਊਂਡੇਸ਼ਨ ਦੀ ਇਕ ਅਹਿਮ ਮੀਟਿੰਗ ਜ਼ਿਲ੍ਹਾ ਪ੍ਰਧਾਨ ਰਿਸ਼ੀ ਰਾਜ ਸ਼ਰਮਾ ਦੀ ਅਗਵਾਈ ਹੇਠ ਹੋਈ ਜਿਸ ਫਾਊਂਡੇਸ਼ਨ ਦੇ ਸੂਬਾ ਪ੍ਰਧਾਨ ਹੁਸਨ ਚੰਦ ਸੈਣੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ।ਇਸ ਮੌਕੇ ਸ੍ਰੀ ਸੈਣੀ ਨੇ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਵਿਸਥਾਰਪੂਰਬਕ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਫਾਊਂਡੇਸ਼ਨ ਕੇਵਲ ਕਰਨ ਅਤੇ ਕ੍ਰਾਈਮ ਦੇ ਖ਼ਿਲਾਫ਼ ਹੀ ਲੜਾਈ ਨਹੀਂ ਲੜ ਰਹੀ ਸਗੋਂ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਵੀ ਆਵਾਜ਼ ਬੁਲੰਦ ਕਰਦੀ ਆ ਰਹੀ ਹੈ।ਉਨ੍ਹਾਂ ਇਸ ਮੌਕੇ ਨਵੇਂ ਬਣੇ ਮੈਂਬਰਾਂ ਦਲਬੀਰ ਸਿੰਘ, ਮਹੇਸ਼ ਕੁਮਾਰ ਬਾਗੜੀ, ਹਰਿੰਦਰ ਸਿੰਘ ਨੂੰ ਸ਼ਨਾਖ਼ਤੀ ਕਾਰਡ ਵੀ ਜਾਰੀ ਕੀਤੇ।ਇਸ ਉਪਰੰਤ ਸਮੂਹ ਮੈਂਬਰਾਂ ਅਤੇ ਅਹੁਦੇਦਾਰਾਂ ਨੇ ਖ਼ਾਲੀ ਪਈਆਂ ਥਾਵਾਂ ਉਪਰ ਪੌਦੇ ਲਗਾਏ।ਇਸ ਮੌਕੇ ਅਮਰਿੰਦਰ ਪਾਲ ਸਿੰਘ ਸੂਬਾ ਸਕੱਤਰ, ਫ਼ਕੀਰ ਸਿੰਘ ਜ਼ਿਲ੍ਹਾ ਉਪ ਪ੍ਰਧਾਨ ਮੁਹਾਲੀ, ਸੇਵਾ ਸਿੰਘ ਜ਼ਿਲ੍ਹਾ ਪ੍ਰਧਾਨ ਰੋਪੜ, ਰਾਮ ਪ੍ਰਤਾਪ ਜ਼ਿਲ੍ਹਾ ਪ੍ਰਧਾਨ, ਗੁਲਾਬ ਸਿੰਘ ਆਰੀਆ ਬਲਾਕ ਕੋ-ਆਰਡੀਨੇਟ ਰਾਜਪੁਰਾ, ਨੀਰਜ ਕੁਮਾਰ ਬਲਾਕ ਪ੍ਰਧਾਨ ਰਾਜਪੁਰਾ, ਹਰਬੰਸ ਸਿੰਘ ਬਲਾਕ ਉਪ ਪ੍ਰਧਾਨ ਖਰੜ, ਪਵਨ ਕੁਮਾਰ ਬਲਾਕ ਕੋ-ਆਰਡੀਨੇਟਰ ਰਾਜਪੁਰਾ, ਰਵੀ ਕੁਮਾਰ ਤੋਂ ਇਲਾਵਾ ਹੋਰ ਪਤਵੰਤੇ ਵਿਅਕਤੀ ਮੌਜੂਦ ਸਨ।ਰਵੀ ਧੀਮਾਨ ਵਾਇਸ ਪ੍ਰਧਾਨ ਪਟਿਆਲਾ, ਤਰੁਣ ਮਹਿਤਾ ਜ਼ਿਲ੍ਹਾ ਐਡਵਾਈਜ਼ਰ, ਸ਼ਿਵ ਕੁਮਾਰ ਘਈ ਜ਼ਿਲ੍ਹਾ ਜੁਆਇੰਟ ਸਕੱਤਰ, ਬਲਜੀਤ ਸਿੰਘ ਸਰਾਂਏਬੰਜਾਰਾ ਸਕੱਤਰ ਰਾਜਪੁਰਾ ਵੀ ਮੌਜੂਦ ਸਨ।
ਫ਼ੋਟੋ ਕੈਪਸ਼ਨ: ਖਾਲੀ ਥਾਂਵਾਂ ‘ਤੇ ਪੌਦੇ ਲਗਾਉਂਦੇ ਹੋਏ ਐਂਟੀ ਕਰਨ ਐਂਡ ਐਂਟੀ ਕ੍ਰਾਈਮ ਫਾਊਂਡੇਸ਼ਨ ਦੀ ਜ਼ਿਲ੍ਹਾ ਇਕਾਈ।

Leave a Reply

Your email address will not be published. Required fields are marked *