ਪਟਿਆਲਾ,19 ਜੁਲਾਈ 2024 (ਹਿਮਾਨਸ਼ੂ ਹੈਰੀ): ਪਟਿਆਲਾ ਪੁਲਿਸ ਨੇ ਲਾਰੈਂਸ ਬਿਸ਼ਨੋਈ ਅਤੇ ਬਰਾੜ ਗੈਂਗ ਦੇ ਤਿੰਨ ਗੁਰਗੇ 32 ਬੋਰ ਨਜਾਇਜ ਪਿਸਟਲ ਅਤੇ 5 ਜਿੰਦਾ ਕਾਰਤੂਸਾਂ ਸਮੇਤ ਕੀਤੇ ਕਾਬੂ
ਰਾਜਪੁਰਾ ਸ਼ਹਿਰ ਦੇ ਇੱਕ ਨਾਮੀ ਵਪਾਰੀ ਨੂੰ ਡਰਾ ਧਮਕਾ ਕੇ 50 ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਤਿੰਨ ਦੋਸ਼ੀਆ ਨੂੰ ਪਟਿਆਲਾ ਪੁਲਿਸ ਨੇ 32 ਬੋਰ ਨਜਾਇਜ ਪਿਸਟਲ ਅਤੇ 5 ਜਿੰਦਾ ਕਾਰਤੂਸਾ ਸਮੇਤ ਕਾਬੂ ਕਰਕੇ ਫਿਰੋਤੀ ਦੀ ਕੋਸਿਸ ਨੂੰ ਨਾਕਾਮ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਾਣਯੋਗ ਐਸ.ਐਸ.ਪੀ ਸਾਹਿਬ ਪਟਿਆਲਾ ਵਰੁਣ ਸ਼ਰਮਾ ਜੀ ਨੇ ਦਸਿਆ ਕਿ ਯੋਗੇਸ਼ ਸ਼ਰਮਾ PPS, SP (INV) ਪਟਿਆਲਾ ਜੀ ਦੀ ਨਿਗਰਾਨੀ ਹੇਠ ਵਿਕਰਮਜੀਤ ਸਿੰਘ ਬਰਾੜ PPS DSP ਰਾਜਪੁਰਾ ਅਤੇ ਅਵਤਾਰ ਸਿੰਘ PPS DSP (D) ਦੀ ਅਗਵਾਹੀ ਹੇਠ ਇੰਸਪੈਕਟਰ ਹੈਰੀ ਬੋਪਾਰਾਏ ਇੰਚਾਰਜ ਸਪੈਸਲ ਸੈਲ ਰਾਜਪੁਰਾ ਅਤੇ ਇੰਸ: ਅਮਨਦੀਪ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਪੁਲਿਸ ਪਾਰਟੀ ਵੱਲੋਂ ਰਾਜਪੁਰਾ ਸ਼ਹਿਰ ਦੇ ਨਾਮੀ ਵਪਾਰੀ ਵੱਲੋ ਡਰਾ ਧਮਕਾ ਕੇ ਪੰਜਾਹ ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਤਿੰਨ ਆਰੋਪਿਆ ਨੂੰ ਗਿਰਫ਼ਤਾਰ ਕੀਤਾ ਗਿਆ ਉਹਨਾਂ ਦਸਿਆ ਰਾਜਪੁਰਾ ਦੇ ਇੱਕ ਨਾਮੀ ਵਪਾਰੀ ਨੂੰ ਵਿਦੇਸ਼ ਵਿੱਚ ਬੈਠੇ ਗੈਂਗਸਟਰ ਲਾਰੈਸ਼ ਬਿਸਨੋਈ ਅਤੇ ਗੋਲਡੀ ਬਰਾੜ ਵੱਲੋਂ ਵੱਖ-2 ਮੋਬਾਇਲ ਨੰਬਰਾ ਤੋਂ 50 ਲੱਖ ਦੀ ਫਿਰੋਤੀ ਲਈ ਧਮਕੀ ਭਰੀਆ ਕਾਲਾ ਕੀਤੀਆ ਜਾ ਰਹੀਆ ਸਨ ਜਿਸਦੇ ਸਬੰਧ ਵਿੱਚ ਉਕਤ ਵਪਾਰੀ ਦੇ ਬਿਆਨਾ ਦੇ ਆਧਾਰ ਤੇ ਮੁਕੱਦਮਾ ਨੰਬਰ 131 ਮਿਤੀ 12-07-2024 ਅ/ਧ 08(4), 351(3), 61(2) BNS ਥਾਣਾ ਸਿਟੀ ਰਾਜਪੁਰਾ ਦਰਜ ਕੀਤਾ ਗਿਆ ਸੀ ਅਤੇ ਸਪੈਸ਼ਲ ਸੈੱਲ ਰਾਜਪੁਰਾ ਅਤੇ ਸਿਟੀ ਰਾਜਪੁਰਾ ਪੁਲਿਸ ਵੱਲੋਂ ਇਸ ਫਿਰੋਤੀ ਦਾ ਸਾਥ ਦੇਣ ਵਾਲੇ ਰਾਹੁਲ ਕੁਮਾਰ ਪੁੱਤਰ ਜੋਗਿੰਦਰ ਕੁਮਾਰ ਵਾਸੀ ਮਕਾਨ ਨੰ: 117 ਗਰੀਨ ਸਿਟੀ ਫੇਸ 1 ਨੀਲਪੁਰ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਜਿਲ੍ਹਾ ਪਟਿਆਲਾ ਨੂੰ ਗ੍ਰਿਫਤਾਰ ਕਰਕੇ ਜੇਲ ਭੇਜਿਆ ਗਿਆ ਹੈ, ਜਿਸ ਤੋ ਬਾਅਦ ਪਟਿਆਲਾ ਪੁਲਿਸ ਵੱਲੋ ਲੜੀ ਨਾਲ ਲੜੀ ਜੋੜਦੇ ਹੋਏ ਉਕਤ ਵਪਾਰੀ ਦੀ ਜਾਣਕਾਰੀ ਅਤੇ ਪਤਾ ਟਿਕਾਣਾ ਤੇ ਗੈਂਗਸਟਰਾ ਨੂੰ ਦੱਸਣ ਵਾਲੇ ਨਵਜੋਤ ਸਿੰਘ ਉਰਫ ਲਾਡੀ ਪੁੱਤਰ ਜਸਪਾਲ ਸਿੰਘ ਵਾਸੀ ਗੁਲਮੋਹਰ ਕਲੋਨੀ ਨੀਲਪੁਰ ਰਾਜਪੁਰਾ ਥਾਣਾ ਸਿਟੀ ਰਾਜਪੁਰਾ ਜਿਲਾ ਪਟਿਆਲਾ ਅਤੇ ਜਤਿਨ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਮਕਾਨ ਨੰਬਰ 117 ਪਾਂਡੂਸਰ ਮੁਹੱਲਾ ਨੇੜੇ ਅਚਾਰ ਫੈਕਟਰੀ ਨਾਭਾ ਜਿਲਾ ਪਟਿਆਲਾ ਹਾਲ ਕਿਰਾਏਦਾਰ ਮਕਾਨ ਨੰਬਰ 114 ਗੁਰਬਖਸ਼ ਕਲੋਨੀ ਗਊਸ਼ਾਲਾ ਰੋਡ ਰਾਜਪੁਰਾ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕਰਕੇ ਪੇਸ਼ ਅਦਾਲਤ ਕੀਤਾ ਗਿਆ ਜਿਸ ਉਪਰੰਤ ਦੋਸ਼ੀਆਂ ਨੂੰ ਪੁਲਿਸ ਰਿਮਾਂਡ ਦੋਰਾਨੇ ਦੋਸ਼ੀਆਂ ਨੇ ਕਾਫੀ ਖੁਲਾਸੇ ਕੀਤੇ ਹਨ ਕਿ ਉਹਨਾ ਵੱਲੋ ਇਸ ਵਾਰਦਾਤ ਵਿੱਚ ਵਰਤਣ ਲਈ ਰੱਖਿਆ ਇੱਕ ਨਜਾਇਜ ਅਸਲਾ 32 ਬੋਰ ਪਿਸਟਲ ਸਮੇਤ ਮੈਗਜੀਨ ਅਤੇ 05 ਜਿੰਦਾ ਕਾਰਤੂਸ ਬਰਾਮਦ ਅਤੇ ਰੈਕੀ ਲਈ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਹੈ ਜਿਹਨਾ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ।