ਬਾਬਾ ਅਮਰਨਾਥ ਬਰਫ਼ਾਨੀ ਦੇ ਦਰਸ਼ਨਾਂ ਲਈ ਰਾਜਪੁਰਾ ਤੋਂ 17ਵੀਂ ਬੱਸ ਯਾਤਰਾ ਰਵਾਨਾ ਹੋਈ
ਬੀਜੇਪੀ ਹਲਕਾ ਇੰਚਾਰਜ ਜਗਦੀਸ਼ ਜੱਗਾ ਨੇ ਧਾਰਮਿਕ ਝੰਡੀ ਦੇ ਕੇ ਯਾਤਰਾ ਲਈ ਰਵਾਨਾ ਕੀਤੀਆਂ ਬੱਸਾਂ
ਰਾਜਪੁਰਾ,04 ਜੁਲਾਈ (ਹਿਮਾਂਸ਼ੂ ਹੈਰੀ): ਸ਼੍ਰੀ ਮਹਾਦੇਵ ਸਮਿਤੀ ਰਾਜਪੁਰਾ ਵੱਲੋ ਅੱਜ 17ਵੀਂ ਅਮਰਨਾਥ ਬੱਸ ਯਾਤਰਾ ਇਥੋਂ ਦੇ ਸ਼੍ਰੀ ਮਹਾਵੀਰ ਮੰਦਿਰ ਤੋਂ ਰਵਾਨਾ ਹੋਈ ਜਿਸਨੂੰ ਬੀਜੇਪੀ ਰਾਜਪੁਰਾ ਦੇ ਹਲਕਾ ਇੰਚਾਰਜ ਜਗਦੀਸ਼ ਕੁਮਾਰ ਜੱਗਾ ਨੇ ਧਾਰਮਿਕ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਤੇ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਇਹ ਸੰਸਥਾ ਹਮੇਸ਼ਾ ਸੇਵਾ ਦੇ ਕੰਮ ਹੋਣ ਜਾ ਕੋਈ ਜਰੂਰਤ ਮੰਦ ਲੋਕਾਂ ਦੀ ਮਦਦ ਲਈ ਜਾ ਕਿਸੇ ਵੀ ਧਾਰਮਿਕ ਕੰਮ ਵਿੱਚ ਇਸ ਸੰਸਥਾ ਦਾ ਨਾਮ ਸਬਤੋਂ ਅੱਗੇ ਆਉਦਾ ਹੈ ਤੇ ਮੈਂ ਭੋਲੇ ਸ਼ੰਕਰ ਅੱਗੇ ਅਰਦਾਸ ਕਰਦਾ ਹਾਂ ਇਹਨਾਂ ਦੀ ਯਾਤਰਾ ਮੰਗਲਮਈ ਹੋਏ । ਉਨ੍ਹਾ ਕਿਹਾ ਕਿ ਮੈ ਇਸ ਸਮਿਤੀ ਦੇ ਮੈਂਬਰਾਂ ਨਾਲ ਤਨ ਮਨ ਧਨ ਦੇ ਨਾਲ਼ ਜਿੱਥੇ ਮੇਰੀ ਡਿਊਟੀ ਲਗਾਉਣਗੇ ਹਮੇਸ਼ਾ ਸਾਥ ਦੇਵਾਂਗਾ ।ਇਸ ਮੌਕੇ ਜਗਦੀਸ਼ ਜੱਗਾ ਨੂੰ ਸ਼ਰਧਾਲੂਆਂ ਅਤੇ ਸਮਿਤੀ ਦੇ ਮੈਂਬਰਾਂ ਵੱਲੋ ਕਿਹਾ ਗਿਆ ਕਿ ਜੱਗਾ ਜੀ ਤੁਸੀਂ ਸਾਨੂੰ ਹਰ ਸਾਲ ਝੰਡੀ ਦੇਣ ਆਉਂਦੇ ਹੋ ਕਦੇ ਸਾਡੇ ਨਾਲ ਵੀ ਬਾਬਾ ਬਰਫ਼ਾਨੀ ਦੇ ਦਰਸ਼ਨਾਂ ਨਾਲ ਚਲੋ ਸਾਨੂੰ ਬਹੁਤ ਖੁਸ਼ੀ ਹੋਵੇਗੀ। ਜਿਸਦਾ ਜਵਾਬ ਦਿੰਦੇ ਹੋਏ ਜਗਦੀਸ਼ ਕੁਮਾਰ ਜੱਗਾ ਨੇ ਕਿਹਾ ਕਿ ਬੁਲਾਣਾ ਤਾਂ ਭੋਲੇ ਬਾਬਾ ਨੇ ਹੈ ਅੱਗਲੀ ਯਾਤਰਾ ਤੁਹਾਡੀ ਜਦ ਵੀ ਜਾਵੇਂਗੀ ਮੈਨੂੰ ਪਹਿਲਾਂ ਦੇਸ ਦੇਣਾ ਤਾਂ ਜੋਂ ਮੈ ਤੁਹਾਡੇ ਨਾਲ ਯਾਤਰਾ ਵਿੱਚ ਜਾ ਸਕਾ । ਇਸ ਮੌਕੇ ਤੇ ਸਮਿਤੀ ਦੇ ਮੈਂਬਰਾਂ ਨੇ ਦਸਿਆ ਕਿ ਇਹ ਯਾਤਰਾ ਰਾਜਪੁਰਾ ਤੋਂ ਬਾਬਾ ਬਰਫ਼ਾਨੀ ਦੇ ਦਰਸ਼ਨ ਕਰਦੇ ਹੋਏ ਸਮੇ ਅਨੁਸਾਰ ਸ਼੍ਰੀਨਗਰ ਤੋਂ ਹੁੰਦੇ ਹੋਏ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਕਰਕੇ ਵਾਪਿਸ ਰਾਜਪੁਰਾ ਪਰਤੇਗੀ। ਇਹ ਯਾਤਰਾ ਲਗਭਗ 10 ਦਿਨ ਦੀ ਹੋਵੇਗੀ। ਇਸ ਲਈ ਅਸੀਂ ਯਾਤਰੀਆਂ ਲਈ ਲੰਗਰ ਅਤੇ ਹਰ ਪ੍ਰਕਾਰ ਦੇ ਖਾਣ ਪੀਣ ਦੇ ਸਮਾਨ ਦੇ ਨਾਲ ਜਰੂਰਤ ਦੀਆਂ ਦਵਾਈਆਂ ਆਦਿ ਲੈਕੇ ਜਾਂਦੇ ਹਾ ਤਾਕਿ ਕਿਸੇ ਵੀ ਯਾਤਰੀ ਨੂੰ ਕਿਸੇ ਵੀ ਦਿੱਕਤ ਦਾ ਸਾਮ੍ਹਣਾ ਨਾ ਕਰਨਾ ਪਵੇ। ਇਸ ਮੌਕੇ ਤੇ ਸਮੀਤੀ ਵੱਲੋ ਹਿਮਾਂਸ਼ੂ ਸੇਤੀਆ (ਹੈਰੀ),ਰੋਕੀ ਮੋਂਗੀਆ,ਇੰਦਰ ਓਬਰਾਏ,ਚਿਰਾਗ ਵਧਵਾ,ਬੰਟੀ,ਰੋਹਿਤ ਪਾਂਡੇ, ਨਵੀਨ ਕੁਮਾਰ,ਗੁਰਵਿੰਦਰ ਸਮੇਤ ਕਈ ਹੋਰ ਵੀ ਮੈਂਬਰ ਮੌਜੂਦ ਸਨ।
