ਕਿਸਾਨੀ ਤੇ ਜਵਾਨੀ ਦੀ ਹੋਦ ਖਤਮ ਕਰਨ ਵਾਲੀ ਕੇਂਦਰ ਸਰਕਾਰ ਨੂੰ ਦੇਸ਼ ਦੀ ਜਨਤਾ ਦੇਵੇਗੀ ਜਵਾਬ: ਡਾ ਬਲਬੀਰ ਸਿੰਘ

ਡਾ ਬਲਬੀਰ ਸਿੰਘ ਨੂੰ ਘਨੌਰ ਤੋ ਵੱਡੀ ਜਿੱਤ ਦਿਵਾਉਣ ਲਈ ਟੀਮਾਂ ਹੋਈਆ ਸਰਗਰਮ: ਗੁਰਲਾਲ ਘਨੌਰ

ਰਾਜਪੁਰਾ/ਘਨੌਰ,11 ਅਪ੍ਰੈਲ: ਹਲਕਾ ਵਿਧਾਇਕ ਗੁਰਲਾਲ ਘਨੌਰ ਦੀ ਅਗਵਾਈ ਹੇਠ ਅੱਜ ਸ਼ੰਭੂ ਤੋ ਘਨੌਰ ਰੋਡ ਤੇ ਸਥਿਤ ਜਗਤ ਫਾਰਮ ਵਿਖੇ ਆਮ ਆਦਮੀ ਪਾਰਟੀ ਹਲਕਾ ਘਨੌਰ ਦੇ ਬਲਾਕ,ਸਰਕਲ ਪ੍ਰਧਾਨਾਂ,ਯੂਥ ਵਿੰਗ ਪ੍ਰਧਾਨਾਂ, ਕੌਂਸਲਰਾ ਸਮੇਤ ਵੱਖ ਵੱਖ ਅਹੁਦੇਦਾਰਾਂ ਦੀ ਇਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿਚ ਪਟਿਆਲਾ ਲੋਕ ਸਭਾ ਹਲਕੇ ਤੋ ਆਪ ਦੇ ਉਮੀਦਵਾਰ ਡਾ ਬਲਵੀਰ ਸਿੰਘ ਨੇ ਉਚੇਚੇ ਤੌਰ ਸ਼ਿਰਕਤ ਕਰਦੇ ਹੋਏ ਮੀਟਿੰਗ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨੇ ਜਿਥੇ ਸਰਕਾਰੀ ਨੌਕਰੀਆਂ,ਸਿਹਤ ਸਹੂਲਤਾਂ,ਉਚੇਚੀ ਸਿੱਖਿਆ,ਮੁਫਤ ਬਿਜਲੀ ਅਜਿਹੀਆ ਪਬਲਿਕ ਨੂੰ ਸਹੂਲਤਾਂ ਮੁਹਈਆ ਕਰਵਾਈਆ ਹਨ,ਉਥੇ ਨੋਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਦੇਣ ਅਤੇ ਬੇਜ਼ਮੀਨੇ, ਛੋਟੇ ਸੀਮਾਂਤ ਕਿਸਾਨਾਂ ਲਈ ਆਰਥਿਕ ਮਦਦ ਜਾਂ ਹੁਨਰ ਵਿਕਾਸ ਤੇ ਜ਼ੋਰ ਦਿੱਤਾ ਤਾਂ ਜੋ ਰਾਜ ਦੇ ਲੋਕ ਆਪਣੀ ਰੋਜ਼ੀ-ਰੋਟੀ ਵਧੀਆ ਢੰਗ ਨਾਲ ਕਮਾ ਸਕਣ। ਵਲੰਟੀਅਰ ਮਿਲਣੀ ਨੂੰ ਸੰਬੋਧਨ ਕਰਦੇ ਹੋਏ ਡਾ ਬਲਬੀਰ ਸਿੰਘ ਨੇ ਕਿਹਾ ਕਿ ਐਂਮ‌ ਐਲ ਏ ਗੁਰਲਾਲ ਘਨੌਰ ਦੀ ਸਰਪ੍ਰਸਤੀ ਹੇਠ ਲੋਕ ਸਭਾ ਚੋਣਾਂ ਚ ਡੋਰ ਟੂ ਡੋਰ ਮੁਹਿੰਮ ਦੋਰਾਨ ਮਿਹਨਤ ਕਰਨ ਵਾਲੇ ਵਲੰਟੀਅਰ ਨੂੰ ਹਲਕਾ ਘਨੌਰ ਚ ਪਾਰਟੀ ਦੀਆ ਵੱਡੀਆਂ ਜ਼ਿੰਮੇਵਾਰੀਆ ਨਾਲ ਨਿਵਾਜਿਆ ਜਾਵੇਗਾ। ਉਨਾਂ ਕਿਹਾ ਕਿ ਲੋਕ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਸਾਨਦਾਰ ਜਿੱਤ ਦਰਜ ਕਰੇਗੀ।ਉਨ੍ਹਾਂ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਸਮੁੱਚੇ ਦੇਸ਼ ਵਿੱਚ ਜਿਥੇ ਕਿਸਾਨੀ ਅਤੇ ਜਵਾਨੀ ਦੀ ਹੋਦ ਖਤਮ ਕਰਨ ਤੇ ਲੱਗੀ ਹੋਈ ਹੈ,ਉਥੇ ਦੇਸ਼ ਦੀਆ ਸਿਆਸੀ ਪਾਰਟੀਆਂ ਨੂੰ ਤਬਾਹ ਕਰਨ ਲਈ ਈਡੀ ਦੀ ਦੁਰਵਰਤੋ ਕਰ ਰਹੀ ਹੈ ਜਿਸ ਦਾ ਜਵਾਬ ਦੇਸ ਦੀ ਜਨਤਾ ਹੁਣ ਲੋਕ ਸਭਾ ਚੋਣਾਂ ਵਿੱਚ ਦੇਵੇਗੀ। ਡਾ ਬਲਬੀਰ ਸਿੰਘ ਨੇ ਕਿਹਾ ਕਿ ਜਿਥੇ ਆਮ ਆਦਮੀ ਪਾਰਟੀ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਦੀ ਨਿਰਪੱਖ ਸੋਚ ਨੂੰ ਦਬਾਇਆ ਨਹੀ ਜਾ ਸਕਦਾ,ਉਥੇ ਦੇਸ ਦੀ ਜਨਤਾ ਬੀਜੇਪੀ ਨੂੰ ਕੋਝੀਆ ਚਾਲਾ ਵਿਚ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ।ਇਸ ਮੌਕੇ ਡਾ ਬਲਬੀਰ ਸਿੰਘ ਨੂੰ ਪੂਰਨ ਭਰੋਸਾ ਦਿਵਾਉਦਿਆ ਐਮ ਐਲ ਏ ਗੁਰਲਾਲ ਘਨੌਰ ਨੇ ਕਿਹਾ ਕਿ ਲੋਕ ਸਭਾ ਚੋਣਾਂ ਚ ਹਲਕਾ ਘਨੌਰ ਜਿਥੇ ਡੋਰ ਟੂ ਡੋਰ ਮੁਹਿੰਮ ਚ ਮੋਹਰੀ ਬਣੇਗਾ,ਉਥੇ ਘਨੌਰ ਚੋਣਾਂ ਦੋਰਾਨ ਵੱਡੀ ਲੀਡ ਦਵਾਉਣ ਚ ਰਾਜ ਚੋ ਵੱਖਰੀ ਪਛਾਣ ਬਣਾਵੇਗਾ।ਇਸ ਲਈ ਡਾ ਬਲਬੀਰ ਸਿੰਘ ਨੂੰ ਘਨੌਰ ਤੋ ਵੱਡੀ ਜਿੱਤ ਦਿਵਾਉਣ ਲਈ ਟੀਮਾਂ ਦੀਆ ਸਰਗਰਮ ਬੂਥ ਪੱਧਰ ਤੇਜ ਕੀਤੀਆਂ ਗਈਆਂ ਹਨ। ਹੋਰਨਾਂ ਤੋਂ ਇਲਾਵਾ ਮੇਘ ਚੰਦ ਸੇਰਮਾਜਰਾ,ਜਰਨੈਲ ਸਿੰਘ ਮੰਨੂ, ਦਵਿੰਦਰ ਸਿੰਘ ਭੰਗੂ,ਅਸ਼ਵਨੀ ਕੁਮਾਰ ਸ਼ਰਮਾ, ਗੁਰਪ੍ਰੀਤ ਸਿੰਘ ਮੰਨਣ, ਪਰਮਿੰਦਰ ਪੰਮਾ ਘਨੌਰ,ਗੁਰਤਾਜ ਸਿੰਘ ਸੰਧੂ, ਕਰਮਜੀਤ ਸਿੰਘ, ਇੰਦਰਜੀਤ ਸਿੰਘ, ਕਪਤਾਨ ਸਿੰਘ, ਫੌਜੀ ਦੀਦਾਰ ਸਿੰਘ, ਮੋਦਾ ਕਾਮੀ, ਬਲਵਿੰਦਰ ਸਿੰਘ, ਲਾਡਾ ਨਨਹੇੜਾ, ਸੁਰਿੰਦਰ ਸਰਵਾਰਾ,ਬਰਕਾਰ ਸਿੰਘ , ਭਗਵੰਤ ਸਿੰਘ ਸੇਹਰਾ,ਗੁਰਪ੍ਰੀਤ ਸਿੰਘ ਥੂਹਾ, ਹਰਚਰਨ ਸਿੰਘ ਸੋਟਾ, ਬਲਜਿੰਦਰ ਸਿੰਘ ਮੰਡਿਆਣਾ,ਗੁਰਭੇਜ ਮਾੜੂ,ਬੰਟੀ ਬਠੋਣੀਆ, ਰਾਜਿੰਦਰ ਸਿੰਘ ਹਰਪਾਲਪੁਰ, ਬੀਨੀ ਬਾਂਸਲ ਸਮੇਤ ਵੱਡੀ ਗਿਣਤੀ ਵਿਚ ਆਪ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਸਨ।

Leave a Reply

Your email address will not be published. Required fields are marked *