ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ. ਬਲਬੀਰ ਸਿੰਘ ਨੇ ਕੀਤੀ ਵਲੰਟੀਅਰ ਮਿਲਣੀ

ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਡਾ. ਬਲਬੀਰ ਸਿੰਘ ਨੇ ਕੀਤੀ ਵਲੰਟੀਅਰ ਮਿਲਣੀ
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,11 ਅਪ੍ਰੈਲ :ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਚੋਣਾਂ ਵਿੱਚ ਲੋਕ ਸਭਾ ਪਟਿਆਲਾ ਦੇ ਉਮੀਦਵਾਰ ਡਾ.ਬਲਬੀਰ ਸਿੰਘ ਨੇ ਅੱਜ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਦੀ ਅਗਵਾਈ ਵਿੱਚ ਰਾਜਪੁਰਾ ਦੇ ਬਿਰਧ ਆਸ਼ਰਮ ਵਿਚ ਵਲੰਟੀਅਰ ਮਿਲਣੀ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਸਰਬਪੱਖੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਦੋਂ ਕਿ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਪੂਰੀਆਂ ਕਰਨਾ ਹੀ ਸੂਬਾ ਸਰਕਾਰ ਦਾ ਮੁੱਖ ਉਦੇਸ਼ ਹੈ।ਇਸ ਮੌਕੇ ਉਨ੍ਹਾਂ ਨਾਲ ਐਮ ਐਲ ਏ ਗੁਰਲਾਲ ਘਨੌਰ, ਮੇਘ ਚੰਦ ਸੇਰਮਾਜਰਾ,ਜਰਨੈਲ ਸਿੰਘ ਮੰਨੂੰ ਵਿਸ਼ੇਸ਼ ਤੌਰ ਤੇ ਮੌਜੂਦ ਸਨ। ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਵੱਲੋਂ ਸੂਬੇ ਚ ਮਿਸ਼ਨ 13-0 ਲਈ ਦਿੱਤੇ ਹੋਕੇ ਨੂੰ ਪੂਰਾ ਕਰਨ ਲਈ ਵਲੰਟੀਅਰ ਮਿਲਣੀ ਪ੍ਰੋਗਰਾਮਾ ਰਾਹੀ ਆਮ ਆਦਮੀ ਪਾਰਟੀ ਦੀਆਂ ਟੀਮਾਂ ਦੀ ਲਾਮਬੰਦੀ ਕਰਕੇ ਬੂਥ ਪੱਧਰ ਅਤੇ ਡੋਰ ਟੂ ਡੋਰ ਚੋਣ ਪ੍ਰਚਾਰ ਤੇ ਜੋਰ ਦਿੱਤਾ ਗਿਆ ਹੈ। ਤਾਂ ਜੋ ਲੋਕਾਂ ਨੂੰ ਮਾਨ ਸਰਕਾਰ ਵੱਲੋਂ ਦੋ ਸਾਲਾ ਦੇ ਵਕਫੇ ਵਿੱਚ ਕਰਵਾਏ ਗਏ ਵਿਕਾਸ ਕਾਰਜਾਂ ਤੋ ਜਾਗਰੂਕ ਕਰਵਾਇਆ ਜਾਵੇ। ਜਿਸ ਦਾ ਜਨਤਾ ਵੱਲੋਂ ਭਰਵਾ ਹੁੰਗਾਰਾ ਮਿਲਿਆ ਹੈ। ਉਨ੍ਹਾਂ ਰਵਾਇਤੀ ਪਾਰਟੀ ਤੇ ਤੰਜ ਕਸਦਿਆਂ ਕਿਹਾ ਕਿ ਬੀਜੇਪੀ ਦੀ ਕੇਂਦਰ ਸਰਕਾਰ ਨੇ ਦੇਸ ਦੇ ਅੰਨ ਦਾਤਾ ਨੂੰ ਹੱਕੀ ਮੰਗਾ ਲਈ ਸੜਕਾਂ ਤੇ ਉਤਰਣ ਲਈ ਮਜਬੂਰ ਕਰ ਦਿੱਤਾ ਹੈ ਜਿਸ ਦਾ ਖਮਿਆਜ਼ਾ ਬੀਜੇਪੀ ਨੂੰ ਹੁਣ ਲੋਕ ਸਭਾ ਚੋਣਾਂ ਚ ਭੁਗਤਣਾ ਪਵੇਗਾ। ਉਨ੍ਹਾਂ ਅਕਾਲੀ ਅਤੇ ਕਾਂਗਰਸ ਪਾਰਟੀ ਬਾਰੇ ਗੱਲਬਾਤ ਦੌਰਾਨ ਕਿਹਾ ਕਿ ਇਨ੍ਹਾਂ ਦੀ ਆਪਸੀ ਖਿਚੋਤਾਣ ਹੀ ਇਨ੍ਹਾਂ ਦੇ ਪੱਤਨ ਦਾ ਕਾਰਨ ਬਣੇਗੀ। ਇਸ ਮੌਕੇ ਐਮ ਐਲ ਏ ਰਾਜਪੁਰਾ ਮੈਡਮ ਨੀਨਾ ਮਿੱਤਲ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੂੰ ਭਰੋਸਾ ਦਵਾਇਆ ਕਿ ਰਾਜਪੁਰਾ ਤੋ ਵੱਡੀ ਲੀਡ ਨਾਲ ਲੋਕ ਸਭਾ ਚੋਣਾਂ ਵਿੱਚ ਜਿੱਤ ਦਵਾਈ ਜਾਵੇਗੀ। ਇਸ ਪ੍ਰਤੀ ਹਲਕਾ ਰਾਜਪੁਰਾ ਚ ਵੱਖ-ਵੱਖ ਪਾਰਟੀ ਵਲੰਟੀਅਰਾਂ ਦੀਆ ਡਿਊਟੀਆਂ ਡੋਰ ਟੂ ਡੋਰ ਚੋਣ ਪ੍ਰਚਾਰ ਲਈ ਲਗਾ ਦਿੱਤੀਆਂ ਗਈਆਂ ਹਨ। ਇਸ ਮੌਕੇ ਰਿਤੇਸ਼ ਬਾਸਲ, ਸਚਿਨ ਮਿੱਤਲ, ਮੀਤ ਪ੍ਰਧਾਨ ਰਾਜੇਸ ਇੰਸਾ, ਜਸਵਿੰਦਰ ਸਿੰਘ ਜੱਸੀ, ਦਰਵਿੰਦਰ ਸਿੰਘ ਕੱਕੜ, ਸ਼ਾਮ ਸੁੰਦਰ ਵਧਵਾ, ਵਿਜੇ ਮੈਨਰੈ, ਰਾਮੇਸ਼ ਪਹੁੰਜਾ, ਐਡਵੋਕੇਟ ਬਿਕਰਮਜੀਤ ਪਾਸੀ, ਜਗਦੀਪ ਸਿੰਘ ਅਲੂਣਾ, ਜਸਵਿੰਦਰ ਸਿੰਘ ਲਾਲਾ ਖਲੋਰ, ਪ੍ਰਦੀਪ ਸਿੰਘ, ਲੱਕੀ ਸੰਧੂ, ਐਡਵੋਕੇਟ ਸੰਦੀਪ ਬਾਵਾ, ਯੂਥ ਪ੍ਰਧਾਨ ਰਾਜੇਸ਼ ਬੋਵਾ, ਸੰਦੀਪ ਸਿੰਘ ਲਵਲੀ,ਦੀਪਕ ਸ਼ਰਮਾ, ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਅਹੁਦੇਦਾਰ ਅਤੇ ਵਲੰਟੀਅਰ ਮੌਜੂਦ ਸਨ।