ਐਮਐਸ ਇੰਟਰਟੇਨਮੈਂਟ ਮਹਿਲਾਵਾਂ ਦੇ ਸਸ਼ਕਤੀਕਰਨ ਨੂੰ ਮਜਬੂਤ ਕਰਨ ਵਿੱਚ ਲੱਗਾ :- ਮੀਤ ਸੰਧੂ
ਪੰਚਕੂਲਾ,08 ਜੁਲਾਈ(ਹਿਮਾਂਸ਼ੂ ਹੈਰੀ):ਪੰਚਕੂਲਾ ਦੇ ਮੀਟਸ ਇੰਟਰਟੇਨਮੈਂਟ ਦੇ ਵਿੱਚ ਐਮਐਸ ਇੰਟਰਟੇਨਮੈਂਟ ਵੱਲੋਂ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਜਿਸ ਵਿੱਚ ਐਮਐਸ ਇੰਟਰਟੇਨਮੈਂਟ ਦੇ ਮੀਤ ਸੰਧੂ ਅਤੇ ਮਿਡਸ ਇੰਟਰਟੇਨਮੈਂਟ ਦੇ ਐਮਕੇ ਭਾਟੀਆ ਦੇ ਵੱਲੋਂ ਜ਼ਿਰਕਪੁਰ ਦੇ ਵਿੱਚ ਹੋਣ ਜਾ ਰਿਹਾ 13 ਜੁਲਾਈ ਨੂੰ ਮਿਸਿਜ ਐਂਡ ਮਿਸ ਸੀਜ਼ਨ 25 ਦਾ ਪੋਸਟਰ ਰਿਲੀਜ਼ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਐਮਐਸ ਇੰਟਰਟੇਨਮੈਂਟ ਜੋ ਪੰਜਾਬ ਹਰਿਆਣਾ ਹਿਮਾਚਲ ਅਤੇ ਉੱਤਰ ਭਾਰਤ ਦੇ ਵਿੱਚ ਮਹਿਲਾ ਸਸ਼ਕਤੀਕਰਨ ਨੂੰ ਮਜਬੂਤ ਕਰਨ ਤੇ ਜ਼ੋਰ ਦੇ ਰਿਹਾ ਹੈ ਅਤੇ ਉਹਨਾਂ ਕਿਹਾ ਕਿ ਐਮਐਸ ਇੰਟਰਟੇਨਮੈਂਟ ਵੱਲੋਂ ਕਰਾਏ ਜਾਂਦੇ ਪ੍ਰੋਗਰਾਮ ਵਿੱਚ ਪਹਿਲੇ ਸਥਾਨ ਅਤੇ ਪਾਰਟੀਸਪੇਟ ਕਰਨ ਵਾਲਿਆਂ ਨੂੰ ਐਮਐਸ ਇੰਟਰਟੇਨਮੈਂਟ ਸੰਗੀਤ ਫਿਲਮ ਇੰਡਸਟਰੀ ਸਮੇਤ ਵੱਖ-ਵੱਖ ਇੰਡਸਟਰੀਆਂ ਦੇ ਵਿੱਚ ਰੋਲ ਮੁਹਈਆ ਕਰਵਾਉਂਦਾ ਹੈ ਅਤੇ ਜਿਸ ਦੇ ਨਾਲ ਮਹਿਲਾਵਾਂ ਨੂੰ ਆਤਮ ਨਿਰਭਰ ਬਣਾਉਣਾ ਅਤੇ ਉਹਨਾਂ ਦੇ ਅੰਦਰ ਛੂਪੇ ਹੋਏ ਟਾਇਲਟ ਨੂੰ ਦਰਸ਼ਕਾਂ ਸਾਹਮਣੇ ਪੇਸ਼ ਕਰਨ ਅਤੇ ਆਪਣੇ ਟਾਇਲੈਂਟ ਦਾ ਜਲਵਾ ਦਿਖਾਉਣ ਦੇ ਲਈ ਹਮੇਸ਼ਾ ਪ੍ਰੇਰਿਤ ਕਰਦਾ ਹੈ ਉਹਨਾਂ ਕਿਹਾ ਕਿ ਹੁਣ ਤੱਕ ਐਮਐਸ ਇੰਟਰਟੇਨਮੈਂਟ ਦੇ ਵੱਲੋਂ 24 ਸੈਸ਼ਨ ਕਰਵਾਏ ਗਏ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਓਟੀਟੀ ਫੋਰਮ ਤੇ ਡਿਜੀਟਲ ਵੈਬਸੀਰਜਾਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਜਿਨਾਂ ਦੇ ਵਿੱਚ ਸਥਾਨ ਪ੍ਰਾਪਤ ਕਰਨ ਵਾਲੀਆਂ ਮਹਿਲਾਵਾਂ ਅਤੇ ਕੁੜੀਆਂ ਨੂੰ ਰੋਲ ਦਿੱਤੇ ਜਾਂਦੇ ਹਨ। ਉਹਨਾਂ ਕਿਹਾ ਕਿ ਐਮ ਐਸ ਇੰਟਰਟੇਨਮੈਂਟ ਪਿਛਲੇ ਕਈ ਸਾਲਾਂ ਤੋਂ ਉਭਰਦੇ ਹੋਏ ਕਲਾਕਾਰਾਂ ਨੂੰ ਅਤੇ ਮੱਧ ਵਰਗੀ ਪਰਿਵਾਰਾਂ ਦੇ ਬੱਚਿਆਂ ਨੂੰ ਹਮੇਸ਼ਾ ਸਹਿਯੋਗ ਕਰਦਾ ਰਿਹਾ ਹੈ ਤੇ ਅੱਗੇ ਵੀ ਕਰਦਾ ਰਹੇਗਾ।