ਸ੍ਰੀ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਵੱਲੋਂ ਰਾਮਲੀਲਾ ਦੀ ਤੀਜੀ ਸਟੇਜ ਸੀਤਾ ਸਵੰਬਰ ਦਾ ਸਫਲਤਾ ਪੂਰਵਕ ਮੰਚਨ

ਆਪ ਵੱਲੋਂ ਟਰੇਡ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ ਨੇ ਕੀਤਾ ਉਦਘਾਟਨ

ਰਾਜਪੁਰਾ, 25 ਸਤੰਬਰ(ਹਿਮਾਂਸ਼ੂ ਹੈਰੀ):ਸ੍ਰੀ ਗੀਤਾ ਭਵਨ ਮੰਦਰ ਸ਼ਾਮ ਨਗਰ ਰਾਜਪੁਰਾ ਵਿਖੇ ਸ੍ਰੀ ਰਾਮ ਪਰਿਵਾਰ ਵੈਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਟਿੰਕੂ ਬਾਂਸਲ ਦੀ ਅਗਵਾਈ ਹੇਠ 22 ਸਤੰਬਰ ਤੋਂ ਅਰੰਭ ਕੀਤੀ ਰਾਮਲੀਲਾ ਦੀ ਤੀਜੀ ਸਟੇਜ ਦਾ ਸਫਲਤਾਪੂਰਬਕ ਮੰਚਨ ਕੀਤਾ ਗਿਆ।ਤੀਜੀ ਸਟੇਜ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ ਨੇ ਕੀਤਾ। ਇਸ ਮੌਕੇ ਸ੍ਰ ਧਮੋਲੀ ਨੇ ਕਿਹਾ ਕਿ ਰਾਮਲੀਲਾ ਤੋਂ ਸਾਨੂੰ ਇਹ ਸਿਖਿਆ ਮਿਲਦੀ ਹੈ ਕਿ ਸਚਾਈ ਅਤੇ ਅਛਾਈ ਦੀ ਹਮੇਸ਼ਾ ਜਿੱਤ ਹੁੰਦੀ ਹੈ ਅਤੇ ਬੁਰਾਈ ਦਾ ਅੰਤ ਹੁੰਦਾ ਹੈ।ਭਗਵਾਨ ਸ੍ਰੀ ਰਾਮ ਚੰਦਰ ਨੇ ਸਾਨੂੰ ਸਚਾਈ, ਮਾਤਾ ਪਿਤਾ ਦੀ ਸੇਵਾ ਅਤੇ ਭਾਈਚਾਰੇ ਦਾ ਸੰਦੇਸ਼ ਦਿੱਤਾ ਹੈ।ਸ੍ਰੀ ਰਾਮ ਦੀ ਮਰਿਆਦਾ ਅਤੇ ਤਿਆਗ ਸਾਨੂੰ ਚੰਗੇ ਇਨਸਾਨ ਬਣਨ ਦੀ ਪ੍ਰੇਰਨਾ ਦਿੰਦੇ ਹਨ।ਉਨ੍ਹਾਂ ਰਾਮਲੀਲਾ ਦੀ ਸਟੇਜਾਂ ਦੀ ਸਫਲਤਾ ਲਈ ਚੀਫ ਡਾਇਰੈਕਟਰ ਜੀਵਨ ਸੂਦ ਅਤੇ ਮੇਨੇਜਮੈਂਟ ਨੂੰ ਵਧਾਈ ਦਿੱਤੀ। ਇਸ ਮੌਕੇ ਰਣਜੀਤ ਸਿੰਘ ਆਰਟੀਟੈਕਟ, ਕੀਰਤ ਸਿੰਘ ਸਿਹਰਾ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਬਿਕਰਮਜੀਤ ਸਿੰਘ ਨਲਾਸ ਰੋਡ,ਰਵਿੰਦਰਪਾਲ ਸਿੰਘ ਬਿੰਦਰਾ, ਜਰਨੈਲ ਸਿੰਘ, ਸੰਤੋਖ ਸਿੰਘ ਸੁੱਖਾ, ਸੁੱਖੀ ਭੱਦਕ, ਤੇਜਿੰਦਰ ਸਿੰਘ, ਬਿਕਰਮ ਸਿੰਘ ਖਾਨਪੁਰ ਵੀ ਮੌਜੂਦ ਸਨ।

Leave a Reply

Your email address will not be published. Required fields are marked *