ਰਾਜਪੁਰਾ,30 ਜੁਲਾਈ: ਪੰਜਾਬ ਸਰਕਾਰ ਵੱਲੋਂ ਚੋਰੀਆਂ ਤੇ ਨਸ਼ਿਆਂ ਤੇ ਠੱਲ ਪਾਉਣ ਵਾਸਤੇ ਪੰਜਾਬ ਪੁਲਿਸ ਨੂੰ ਸਖਤ ਨਿਰਦੇਸ਼ ਦਿੱਤੇ ਹੋਏ ਨੇ ਇਸੀ ਤੇ ਤਹਿਤ ਅੱਜ ਸ਼ੰਭੂ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆਂ ਮੋਟਰਸਾਈਕਲ ਗਿਰੋਹ ਦੇ ਚਾਰ ਮੈਂਬਰਾਂ ਨੂੰ ਰੰਗੀ ਹਥੀ ਪਕੜਨ ਵਿੱਚ ਸਫਲਤਾ ਹਾਸਿਲ ਕੀਤੀ ਹੈ ਤੇ ਇਹਨਾਂ ਕੋਲੋਂ ਤਿੰਨ ਮੋਟਰਸਾਈਕਲ ਮੌਕੇ ਤੇ ਬਰਾਮਦ ਕੀਤੇ ਹਨ। ਮੁਢਲੀ ਤਫਸ਼ੀਸ਼ ਦੌਰਾਨ ਪਤਾ ਲਗਿਆ ਹੈ ਕਿ ਅਭਿਸ਼ੇਕ ਕੁਮਾਰ ਰਾਜਪੁਰਾ, ਹਰਵਿੰਦਰ ਸਿੰਘ ਜੱਗੀ ਨਨਹੇੜਾ, ਰਾਜਵੀਰ ਸਿੰਘ ਅਤੇ ਆਕਾਸ਼ਦੀਪ ਸ਼ੰਭੂ ਤੋਂ ਦੱਸੇ ਜਾ ਰਹੇ ਹਨ ਇਹਨਾਂ ਵਿੱਚੋਂ ਹਰਵਿੰਦਰ ਸਿੰਘ ਉਰਫ ਜੱਗੀ ਉੱਤੇ ਪਹਿਲਾਂ ਵੀ ਕੋਤਵਾਲੀ ਥਾਣੇ ਚ ਮਾਮਲਾ ਦਰਜ ਹੈ ਇਸ ਸੰਬੰਧ ਵਿੱਚ ਡੀਐਸਪੀ ਘਨੌਰ ਬੂਟਾ ਸਿੰਘ ਨੇ ਜਾਣਕਾਰੀ ਦਿੰਦੇ ਕਿਹਾ ਕਿ ਇਹਨਾਂ ਚੋਰੀਆਂ ਵਿੱਚ ਅਗਰ ਕੋਈ ਸਿੱਧੇ ਜਾਂ ਅਸਿੱਧੇ ਤੌਰ ਤੇ ਤਫਸ਼ੀਸ਼ ਦੌਰਾਨ ਪਾਇਆ ਗਿਆ ਤਾਂ ਉਹਦੇ ਉੱਤੇ ਕਾਰਵਾਈ ਜਰੂਰ ਹੋਵੇ ।ਇਨਾ ਚਾਰਾਂ ਉੱਤੇ ਬੀਐਨਐਸ ਦੀ ਧਾਰਾਵਾਂ 303/2,317/2 ਦੇ ਤਹਿਤ ਮਾਮਲਾ ਦਰਜ ਕਰ ਲਿੱਤਾ ਗਿਆ ਤੇ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲਿੱਤਾ ਜਾਵੇਗਾ।