
ਰਾਜਪੁਰਾ,20 ਜੁਲਾਈ(ਹਿਮਾਂਸ਼ੂ ਹੈਰੀ):ਸੇਵਾ ਭਾਰਤੀ ਰਾਜਪੁਰਾ ਵੱਲੋਂ ਪਿਛਲੇ ਸਾਲਾਂ ਦੀ ਤਰ੍ਹਾਂ ਹੀ ਇਸ ਵਾਰ ਵੀ ਰਾਜਪੁਰਾ ਖੇਤਰ ਦੇ ਸਰਕਾਰੀ ਅਤੇ ਸਰਕਾਰੀ ਏਡਡ ਸਕੂਲਾਂ ਵਿੱਚ ਦਸਵੀਂ ਜਮਾਤ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਹੋਨਹਾਰ ਵਿਦਿਆਰਥੀਆਂ ਦਾ ਸਨਮਾਨ ਸਮਾਰੋਹ ਆਯੋਜਿਤ ਕੀਤਾ ਗਿਆ।ਕਾਰਜਕ੍ਰਮ ਦੀ ਸ਼ੁਰੂਆਤ ਸ਼੍ਰੀਮਤੀ ਕਮਲੇਸ਼ ਪਾਹੂਜਾ ਜੀ (ਸਾਬਕਾ ਪ੍ਰਿੰਸੀਪਲ, ਸ਼੍ਰੀ ਕੇ.ਕੇ. ਸਕੂਲ, ਰਾਜਪੁਰਾ), ਸ਼੍ਰੀ ਰਾਜੇਸ਼ਵਰ ਆਰਯ ਜੀ (ਪ੍ਰਧਾਨ, ਆਰਯ ਸਮਾਜ ਮੰਦਰ, ਰਾਜਪੁਰਾ) ਅਤੇ ਸੇਵਾ ਭਾਰਤੀ ਦੇ ਕਾਇਰਕੁਨਾਨ ਵੱਲੋਂ ਭਾਰਤ ਮਾਤਾ ਦੇ ਚਿੱਤਰ ਅੱਗੇ ਦੀਵਾ ਬਾਲ ਕੇ ਕੀਤੀ ਗਈ। ਇਸ ਮੌਕੇ ਸ਼੍ਰੀ ਗੁਰੂ ਅਮਰਦਾਸ ਬਾਲ ਸੰਸਕਾਰ ਕੇਂਦਰ ਦੇ ਬੱਚਿਆਂ ਵੱਲੋਂ ਸ਼ੁਭ ਪ੍ਰਾਰਥਨਾ ਕੀਤੀ ਗਈ।ਸੇਵਾ ਭਾਰਤੀ ਦੇ ਮਹਾਮੰਤਰੀ ਸ਼੍ਰੀ ਗਰਜੇਸ਼ ਜੀ ਵੱਲੋਂ ਸੰਸਥਾ ਵੱਲੋਂ ਚਲਾਏ ਜਾ ਰਹੇ ਵੱਖ-ਵੱਖ ਸੇਵਾ ਪ੍ਰਕਲਪਾਂ ਦੀ ਜਾਣਕਾਰੀ ਦਿੱਤੀ ਗਈ। ਰਾਸ਼ਟਰੀ ਸਵੈੰਸੇਵਕ ਸੰਗ ਤੋਂ ਆਏ ਸ਼੍ਰੀ ਮਿਥੁਨ ਜੀ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਨੂੰ ਭਵਿੱਖ ਵਿੱਚ ਹੋਰ ਅੱਗੇ ਵਧਣ ਲਈ ਉਤਸ਼ਾਹਿਤ ਕੀਤਾ।ਸ਼੍ਰੀ ਨੀਰਜ ਕੁਮਾਰ ਆਰਯ ਜੀ ਨੇ ਸੇਵਾ ਭਾਰਤੀ ਦੇ ਪ੍ਰਯਾਸਾਂ ਦੀ ਸ਼ਲਾਘਾ ਕੀਤੀ।ਐਨ.ਟੀ.ਸੀ. ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸੁਧਾ ਕੁਮਾਰੀ ਜੀ ਅਤੇ ਅਧਿਆਪਕ ਸਰਦਾਰ ਰਜਿੰਦਰ ਸਿੰਘ ਚਾਨੀ ਜੀ ਨੇ ਵੀ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਪੰਡਿਤ ਸ਼੍ਰੀ ਪਵਨ ਕੁਮਾਰ ਜੀ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ।ਮੁੱਖ ਮਹਿਮਾਨ ਸ਼੍ਰੀਮਤੀ ਕਮਲੇਸ਼ ਪਾਹੂਜਾ ਜੀ ਨੇ ਬੱਚਿਆਂ, ਉਨ੍ਹਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਆਪਣੇ ਜੀਵਨ ਅਨੁਭਵ ਵੀ ਸਾਂਝੇ ਕੀਤੇ।ਸਾਰੇ ਹੋਨਹਾਰ ਵਿਦਿਆਰਥੀਆਂ ਨੂੰ ਇੱਕ ਟ੍ਰਾਫੀ, ਪਿਠੂ ਬੈਗ, 3 ਕਾਪੀਆਂ ਅਤੇ 4 ਪੈਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।ਮੰਚ ਦਾ ਸੰਚਾਲਨ ਸੇਵਾ ਭਾਰਤੀ ਦੇ ਸਰਪ੍ਰਸਤ ਸ਼੍ਰੀ ਨਵਦੀਪ ਅਰੋੜਾ ਜੀ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਕੀਤਾ।ਅੰਤ ਵਿੱਚ ਸੇਵਾ ਭਾਰਤੀ ਦੇ ਪ੍ਰਧਾਨ ਸ਼੍ਰੀ ਆਰ.ਐੱਸ. ਗੁਪਤਾ ਜੀ ਨੇ ਸਾਰੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮਾਰੋਹ ਦੀ ਸਫਲਤਾ ਵਿੱਚ ਸ਼੍ਰੀ ਓਮ ਪ੍ਰਕਾਸ਼ ਗੋਗੀਆ, ਸ਼੍ਰੀ ਸੁਸ਼ੀਲ ਵਰਮਾ, ਸ਼੍ਰੀ ਰਜਿੰਦਰ ਪਾਸੀ, ਸ਼੍ਰੀ ਰਵੀ ਆਹੁਜਾ, ਸ਼੍ਰੀ ਓਮ ਪ੍ਰਕਾਸ਼ ਅਰੋੜਾ, ਸ਼੍ਰੀ ਸਤੀਸ਼ ਵਰਮਾ, ਸ਼੍ਰੀ ਲਾਲਚੰਦ, ਸ਼੍ਰੀ ਓ.ਪੀ. ਚੋਪੜਾ ਆਦਿ ਅਤੇ ਸਾਰੇ ਸੇਵਕਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ। ਸਭ ਲਈ ਅੰਤ ਵਿੱਚ ਅਲਪਾਹਾਰ ਦੀ ਵਿਵਸਥਾ ਕੀਤੀ ਗਈ। ਇਹ ਸਾਰੇ ਸੇਵਾ ਕਾਰਜ ਸੇਵਾ ਭਾਰਤੀ ਪੰਜਾਬ ਦੇ ਪ੍ਰਧਾਨ ਸ਼੍ਰੀ ਪ੍ਰਦੀਪ ਵਾਰਸ਼ਣੇਯ ਜੀ ਦੇ ਮਾਰਗਦਰਸ਼ਨ ਹੇਠ ਕੀਤੇ ਜਾ ਰਹੇ ਹਨ।