
ਧਿਆਨ ਯੋਗ ਹੈ ਕਿ ਪਿਛਲੇ ਸਾਲ ਰਾਜਪੁਰਾ ਤੇ ਡੇਰਾਬੱਸੀ ਹਲਕੇ ਦੇ ਪਿੰਡ ਬੁੱਢਨਪੁਰ – ਝੱਜੋ – ਟਿਵਾਨਾ ਦੇ ਕੋਲ ਘੱਗਰ ਦਰਿਆ ਵਿੱਚ ਪਾੜ ਪੈ ਜਾਣ ਕਾਰਨ ਲੋਕਾਂ ਦਾ ਵੱਡੇ ਪੱਧਰ ਤੇ ਹੜ ਦੇ ਪਾਣੀ ਨਾਲ ਨੁਕਸਾਨ ਹੋਇਆ ਸੀ। ਕਰੀਬ 2900 ਫੁੱਟ ਪਏ ਪਾੜ ਨੂੰ ਵਿੱਚੋਂ 2400 ਫੁੱਟ ਪਾੜ ਦਾ ਕੰਮ ਕਰ ਦਿੱਤਾ ਗਿਆ ਤੇ 500 ਫੁਟ ਨੂੰ ਪੂਰਨ ਦਾ ਕੰਮ ਆਖਰੀ ਚਰਨ ਵਿੱਚ ਚੱਲ ਰਿਹਾ ਹੈ।ਐਸਡੀਐਮ ਡੇਰਾਬਸੀ ਨੇ ਲੋਕਾਂ ਨੂੰ ਅਪੀਲ ਕੀਤੀ ਕੋਈ ਵੀ ਇਦਾਂ ਦੀ ਸਥਿਤੀ ਦਿਖਦੀ ਹੈ ਤਾਂ ਸਾਡੇ ਕੰਟਰੋਲ ਰੂਮ ਤੇ ਤੁਰੰਤ ਇਸ ਫੋਨ ਨੰਬਰ 01762- 283224 ਤੇ ਸੰਪਰਕ ਕਰ ਸਕਦੇ ਹਨ ਤੇ ਸਾਡਾ ਫਲੱਡ ਕੰਟਰੋਲ ਰੂਮ 24 ਘੰਟੇ ਖੁੱਲਾ ਹੈ ਇਥੇ ਕਰਮਚਾਰੀ ਤੈਨਾਤ ਹਨ ਤੇ ਹੜਾਂ ਦੀ ਸਥਿਤੀ ਨੂੰ ਨਜੀਠਨ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ