
ਰਾਜਪੁਰਾ,10 ਸਤੰਬਰ(ਹਿਮਾਂਸ਼ੂ ਹੈਰੀ):ਪੰਜਾਬ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਐਸ.ਐਸ.ਪੀ ਪਟਿਆਲਾ ਡਾਕਟਰ ਨਾਨਕ ਸਿੰਘ ਜੀ ਦੇ ਯੋਗ ਅਗਵਾਈ ਹੇਠ ਅਤੇ ਡੀ.ਐਸ.ਪੀ ਬਿਕਰਮਜੀਤ ਸਿੰਘ ਬਰਾੜ ਸਰਕਲ ਰਾਜਪੁਰਾ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪੰਜਾਬ ਵਿੱਚ ਚਲ ਰਹੇ ਨਸ਼ਾ ਵਿਰੋਧੀ ਮੁਹਿੰਮ ਤਹਿਤ ਰਾਜਪੁਰਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਇੰਸਪੈਕਟਰ ਬਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ ਰਾਜਪੁਰਾ ਦੀ ਟੀਮ ਸ:ਥ ਨਰਿੰਦਰ ਸਿੰਘ ਥਾਣਾ ਸਿਟੀ ਰਾਜਪੁਰਾ ਸਮੇਤ ਪੁਲਿਸ ਪਾਰਟੀ ਨੇ ਮੇਨ ਜੀ.ਟੀ.ਰੋਡ ਰਾਜਪੁਰਾ-ਸਰਹਿੰਦ ਓਵਰ ਬ੍ਰਿਜ ਦੇ ਨਿੱਚੇ ਨਾਕਾਬੰਦੀ ਦੌਰਾਨ ਮੋਜੂਦ ਸੀ ਤਾਂ ਸਰਹਿੰਦ ਸਾਇਡ ਵੱਲੋ ਸਰਵਿਸ ਰੋਡ ਰਾਹੀ ਰਾਜਪੁਰਾ ਨੂੰ ਆ ਰਹੇ ਇੱਕ ਮੋਟਰਸਾਇਕਲ ਨੰਬਰ PB 39 F 3949 ਮਾਰਕਾ ਹੀਰੋ ਸਪਲੈਡਰ ਰੰਗ ਕਾਲਾ ਆਉਦਾ ਦਿਖਾਈ ਦਿੱਤਾ ਜਿਸ ਨੂੰ ਇੱਕ ਮੋਨਾ ਨੋਜਵਾਨ ਚਲਾ ਰਿਹਾ ਸੀ ਅਤੇ ਜਿਸਦੀ ਪਿਛਲੀ ਸੀਟ ਤੇ ਇੱਕ ਮੋਨਾ ਨੋਜਵਾਨ ਬੈਠਾ ਸੀ ਜਿਨਾਂ ਨੇ ਮੋਟਰਸਾਇਕਲ ਦੇ ਵਿਚਕਾਰ ਵਿੱਚ ਇੱਕ ਵਜਨਦਾਰ ਚਿੱਟੇ ਰੰਗ ਦੇ ਪਲਾਸਟਿਕ ਦਾ ਥੈਲਾ ਰੱਖਿਆ ਹੋਇਆ ਸੀ ਜਿਸ ਨੂੰ ਸ:ਥ ਨਰਿੰਦਰ ਸਿੰਘ ਥਾਣਾ ਸਿਟੀ ਰਾਜਪੁਰਾ ਨੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਰੋਕ ਕੇ ਨਾਮ ਪਤਾ ਪੁਛਿਆ ਤਾਂ ਮੋਟਰਸਾਇਕਲ ਚਾਲਕ ਨੇ ਆਪਣਾ ਨਾਮ ਵਿਵੇਕ ਕੁਮਾਰ ਉਰਫ ਵਿੱਕੀ ਪੁੱਤਰ ਬਾਲ ਕ੍ਰਿਸ਼ਨ ਵਾਸੀ ਕਾਕੜਾ ਬੱਸੀ ਨੇੜੇ ਬੱਸ ਸਟੈਂਡ ਬਨੂੰੜ ਥਾਣਾ ਬਨੂੰੜ ਜਿਲਾ ਪਟਿਆਲਾ ਦੱਸਿਆ ਅਤੇ ਪਿੱਛਲੀ ਸੀਟ ਪਰ ਬੈਠੇ ਨੋਜਵਾਨ ਨੇ ਆਪਣਾ ਨਾਮ ਸੋਨੂੰ ਕੁਮਾਰ ਪੁੱਤਰ ਰਘੁਨਾਥ ਕੁਮਾਰ ਵਾਸੀ ਪਿੰਡ ਚਮਰਪੁਰਾ ਅਦਾਲਾਮਪੁਰ ਚੰਮੂ, ਬਲਾਕ ਚੰਦੋਸੀ ਥਾਣਾ ਬਨੀਆਠੇਰ ਤਹਿਸੀਲ ਤੇ ਜਿਲਾ ਸੰਭਲ ਉਤਰ ਪ੍ਰਦੇਸ਼ ਹਾਲ ਵਾਸੀ ਲੋਹਗੜ੍ਹ ਰੋਡ ਜੀਰਕਪੁਰ ਜਿਲਾ ਐਸ.ਏ.ਐਸ ਨਗਰ ਮੋਹਾਲੀ ਦਸਿਆ। ਜਦੋਂ ਸ:ਥ ਨਰਿੰਦਰ ਸਿੰਘ ਵਲੋਂ ਇਸ ਪਲਾਸਟਿਕ ਥੈਲੇ ਨੂੰ ਚੈਕ ਕੀਤਾ ਗਿਆ ਤਾਂ ਇਸ ਪਲਾਸਟਿਕ ਥੈਲੇ ਵਿੱਚੋ 15 ਕਿੱਲੋ ਭੁੱਕੀ ਚੂਰਾ ਪੋਸਤ ਬ੍ਰਾਮਦ ਹੋਈ। ਜਿਸਤੋਂ ਬਾਅਦ ਉਕਤ ਵਿਅਕਤੀਆਂ ਨੂੰ ਕਾਬੂ ਕਰ ਰਾਜਪੁਰਾ ਪੁਲਿਸ ਵਲੋਂ ਇਹਨਾਂ ਦੋਸ਼ੀਆ ਦੇ ਖਿਲਾਫ ਮੁਕੱਦਮਾ ਨੰਬਰ 179 ਮਿਤੀ 09.09.2024 ਅ/ਧ 15 ਐਨ ਡੀ ਪੀ ਐਸ ਐਕਟ ਥਾਣਾ ਸਿਟੀ ਰਾਜਪੁਰਾ ਦਰਜ ਰਜਿਸਟਰ ਕਰ ਦਿੱਤਾ ਗਿਆ ਹੈ ਜਿਸ ਦੀ ਅੱਗੇ ਦੀ ਤਫਤੀਸ ਜਾਰੀ ਹੈ।