ਵਨ ਟਾਈਮ ਸੈਟਲਮੈਂਟ ਸਕੀਮ 2025 (ਓ.ਟੀ.ਐੱਸ.) ਵਪਾਰੀ ਵਰਗ ਲਈ ਦੀਵਾਲੀ ਦਾ ਤੋਹਫ਼ਾ-ਗੁਰਪ੍ਰੀਤ ਸਿੰਘ ਧਮੌਲੀ

ਰਾਜਪੁਰਾ, 27 ਸਤੰਬਰ(ਹਿਮਾਂਸ਼ੂ ਹੈਰੀ):ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਨੇ ਵਪਾਰ ਤੇ ਸਨਅਤ ਨੂੰ ਹੁਲਾਰਾ ਦੇਣ ਵਾਸਤੇ ਵੱਡੇ ਫ਼ੈਸਲੇ ਕੀਤੇ ਹਨ। ਦੀਵਾਲੀ ਮੌਕੇ ਵਪਾਰੀਆਂ ਲਈ ਵੱਡਾ ਤੋਹਫ਼ਾ ਦੇ ਤੌਰ ‘ਤੇ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ 2025 (ਓ.ਟੀ.ਐੱਸ.) ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਹ ਸਕੀਮ 1 ਅਕਤੂਬਰ ਤੋਂ 30 ਦਸੰਬਰ 2025 ਤੱਕ ਲਾਗੂ ਰਹੇਗੀ।ਇਹ ਜਾਣਕਾਰੀ ਸੰਜੀਵ ਗੁਪਤਾ ਸੂਬਾ ਸਕੱਤਰ ਟ੍ਰੇਡ ਵਿੰਗ ਆਮ ਆਦਮੀ ਪਾਰਟੀ ਨੇ ਰਾਜਪੁਰਾ ਵਿਖੇ ਟ੍ਰੇਡ ਵਿੰਗ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ ਵੱਲੋਂ ਰੱਖੀ ਮੀਟਿੰਗ ਦੌਰਾਨ ਦਿੱਤੀ।ਉਨ੍ਹਾਂ ਦੱਸਿਆ ਕਿ ਓ.ਟੀ.ਐੱਸ. ਅਧੀਨ ਇਕ ਕਰੋੜ ਤੱਕ ਦੇ ਮਾਮਲਿਆਂ ਵਿੱਚ ਟੈਕਸ ਉੱਤੇ 50% ਛੂਟ ਤੇ ਵਿਆਜ-ਜੁਰਮਾਨਾ ਮੁਆਫ਼ ਹੋਵੇਗਾ। 1 ਤੋਂ 25 ਕਰੋੜ ਤੱਕ ਦੇ ਕੇਸਾਂ ਵਿੱਚ ਟੈਕਸ ਉੱਤੇ 25% ਛੂਟ ਮਿਲੇਗੀ ਜਦਕਿ 25 ਕਰੋੜ ਤੋਂ ਵੱਧ ਦੇ ਕੇਸਾਂ ਵਿੱਚ 10% ਛੂਟ ਦਿੱਤੀ ਜਾਵੇਗੀ। ਸਰਕਾਰ ਨੇ ਸ਼ੈਲਰ ਮਾਲਕਾਂ ਦੇ ਕੇਸਾਂ ਦਾ ਨਿਬੇੜਾ ਕਰਨ ਲਈ ਵੀ ਇਹ ਸਕੀਮ ਲਾਗੂ ਕੀਤੀ ਹੈ ਤਾਂ ਕਿ ਡਿਫਾਲਟਰ ਚੌਲ ਮਿੱਲਾਂ ਨੂੰ ਮੁੜ ਕਾਰਜਸ਼ੀਲ ਕਰਕੇ ਰੋਜ਼ਗਾਰ ਤੇ ਕਿਸਾਨਾਂ ਨੂੰ ਲਾਭ ਮਿਲ ਸਕੇ,ਨਾਲ ਹੀ ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ ਐਕਟ, 2017 ਵਿੱਚ ਕੇਂਦਰੀ ਜੀ.ਐੱਸ.ਟੀ. ਸੋਧਾਂ ਅਨੁਸਾਰ ਤਬਦੀਲੀਆਂ ਕਰਨ ਦੀ ਵੀ ਮਨਜ਼ੂਰੀ ਦਿੱਤੀ ਗਈ ਹੈ। ਵਪਾਰੀਆਂ ਨੂੰ ਦੀਵਾਲੀ ਦੀ ਵਧਾਈ ਦਿੰਦਿਆਂ ਸਰਕਾਰ ਨੇ ਭਰੋਸਾ ਦਿਵਾਇਆ ਕਿ ਵਪਾਰੀ ਵਰਗ ਦੀਆਂ ਮੁਸ਼ਕਲਾਂ ਦੂਰ ਕਰਕੇ ਸੁਖਾਵਾਂ ਮਹੌਲ ਮੁਹੱਈਆ ਕਰਵਾਇਆ ਜਾਵੇਗਾ।ਇਸ ਮੌਕੇ ਸ੍ਰ. ਧਮੌਲੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਵਨ ਟਾਈਮ ਸੈਟਲਮੈਂਟ ਸਕੀਮ 2025 (ਓ.ਟੀ.ਐੱਸ.) ਵਪਾਰੀ ਵਰਗ ਲਈ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ।ਇਸ ਨਾਲ ਵਪਾਰੀ ਵਰਗ ਨੂੰ ਰਾਹਤ ਕਾਫ਼ੀ ਜ਼ਿਆਦਾ ਰਾਹਤ ਮਿਲੇਗੀ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਵਪਾਰੀ ਵਰਗ ਨੂੰ ਕਿਸੇ ਕਿਸਮ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦੇਵੇਗੀ।ਇਸ ਮੌਕੇ ਹਲਕਾ ਰਾਜਪੁਰਾ ਟ੍ਰੇਡ ਵਿੰਗ ਦੇ ਪ੍ਰਧਾਨ ਟਿੰਕੂ ਬਾਂਸਲ ਵੀ ਮੌਜੂਦ ਸਨ।
ਕੈਪਸ਼ਨ: ਵਨ ਟਾਈਮ ਸੈਟਲਮੈਂਟ ਸਕੀਮ 2025 (ਓ.ਟੀ.ਐੱਸ.)ਬਾਰੇ ਜਾਣਕਾਰੀ ਦਿੰਦੇ ਹੋਏ ਸੁਬਾ ਸਕੱਤਰ ਟ੍ਰੇਡ ਵਿੰਗ ਸੰਜੀਵ ਗੁਪਤਾ,ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਧਮੋਲੀ