
ਰਾਜਪੁਰਾ,26 ਮਾਰਚ(ਹਿਮਾਂਸ਼ੂ ਹੈਰੀ)ਹਾਰਟਫੁੱਲਨੈੱਸ ਆਰਗੇਨਾਈਜ਼ੇਸ਼ਨ ਟਰੱਸਟ ਅਤੇ ਰਾਸ਼ਟਰਮੰਡਲ ਸੰਗਠਨ ਵੱਲੋਂ ਇੱਕ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਟੈਕਨਾਲੋਜੀ ਰਾਜਪੁਰਾ ਦੇ ਐਮਬੀਏ ਅਤੇ ਐਮਸੀਏ ਦੇ ਵਿਦਿਆਰਥੀਆਂ ਨੇ ਮੁਕਾਬਲੇ ਵਿੱਚ ਹਿੱਸਾ ਲਿਆ। ਵਿਦਿਆਰਥੀਆਂ ਨੂੰ ਹਾਰਟਫੁੱਲਨੈੱਸ ਟਰੱਸਟ ਦੀ ਮਾਣਯੋਗ ਟੀਮ, ਜਿਸ ਵਿੱਚ ਸ਼੍ਰੀਮਤੀ ਸੰਗੀਤਾ, ਸ਼੍ਰੀ ਇੰਦਰਰਾਜ ਸਿੰਘ ਅਤੇ ਸ਼੍ਰੀ ਰਘੂਨਾਥ ਦੇ ਨਾਲ-ਨਾਲ ਡਾਇਰੈਕਟਰ ਪੀਆਈਐਮਟੀ ਪ੍ਰੋ. ਰਾਜੀਵ ਬਾਹੀਆ ਅਤੇ ਫੈਕਲਟੀ ਮੈਂਬਰ ਪ੍ਰੋਫੈਸਰ ਜੋਤੀ ਮੋਂਗਾ ਅਤੇ ਪ੍ਰੋਫੈਸਰ ਹਰਪ੍ਰੀਤ ਕੌਰ ਸ਼ਾਮਲ ਸਨ, ਨੇ ਭਾਗੀਦਾਰੀ ਸਰਟੀਫਿਕੇਟ ਦਿੱਤੇ। ਇਸ ਮੁਕਾਬਲੇ ਦਾ ਸੰਚਾਲਨ ਕਰਨ ਵਾਲੇ ਪ੍ਰੋਫੈਸਰ ਜੋਤੀ ਮੋਂਗਾ ਨੂੰ ਇੱਕ ਪ੍ਰਸ਼ੰਸਾ ਪੱਤਰ ਦਿੱਤਾ ਗਿਆ।