ਆਪਣੇ ਮਿੱਤਰ ਦੇ ਫਲੈਟ ਤੋਂ ਵਾਪਿਸ ਆ ਰਹੇ ਕਸ਼ਮੀਰੀ ਬੱਚਿਆਂ ਦੀ ਬੁਰੀ ਤਰ੍ਹਾਂ ਕੀਤੀ ਕੁੱਟਮਾਰ

ਡ.ਐਸ.ਪੀ ਰਾਜਪੁਰਾ ਅਤੇ ਥਾਣਾ ਮੁਖੀ ਬਨੂੜ ਨੇ ਲਿਆ ਮੌਕੇ ਦਾ ਜਾਇਜ਼ਾ ਚਾਰ ਵਿਅਕਤੀ ਨੂੰ ਗ੍ਰਿਫਤਾਰ ਕਰ ਕੀਤਾ ਮਾਮਲਾ ਦਰਜ

ਰਾਜਪੁਰਾ/ਬਨੂੜ,26 ਅਪ੍ਰੈਲ(ਹਿਮਾਂਸ਼ੂ ਹੈਰੀ):ਹਾਊਸ ਫੈਡ ਬਨੂੜ ਸੁਸਾਇਟੀ ਵਿੱਚ ਆਪਣੇ ਮਿੱਤਰ ਦੇ ਫਲੈਟ ਤੋਂ ਵਾਪਸ ਪਰਤ ਰਹੇ ਕਸ਼ਮੀਰੀ ਵਿਦਿਆਰਥੀਆਂ ਤੇ 10-12 ਦੇ ਕਰੀਬ ਵਿਅਕਤੀਆਂ ਵੱਲੋਂ ਹਮਲਾ ਕਰ ਦਿੱਤਾ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਪੀੜਿਤ ਅਜਾਨੇ ਫੈਜਾਨ ਅਹਿਮਦ ਪੁੱਤਰ ਵਇਆਦ ਅਹਿਮਦ ਵਾਸੀ ਸੰਪੁਰ ਥਾਣਾ ਸੰਪੁਰ ਜਿਲਾ ਬਾਲਾਮੁੱਲਾ (ਕਸਮੀਰ) ਹਾਲ ਵਾਸੀ ਰੇਟ ਰੂਮ ਨੰਬਰ 412 ਬਲਾਕ 04 ਪਰਡ ਫਲੋਰ ਹਾਊਸਪੈਂਡ ਕੁਆਟਰ ਨੇੜੇ ਟੈਕਸ ਬੈਰੀਅਰ ਬਨੂੰੜ ਥਾਣਾ ਬਨੂੰੜ ਜਿਲਾ ਮੋਹਾਲੀ ਨੇ ਦੱਸਿਆ ਕਿ ਪਰਵੀਨ, ਮੈਂ ਉਕਤ ਪੱਤੇ ਦਾ ਰਹਿਣ ਵਾਲਾ ਹਾਂ BSC ਨਰਸਿੰਗ ਦੀ ਪੜਾਈ ਗਿਆਨ ਸਾਗਰ ਹਸਪਤਾਲ ਰਾਮਨਗਰ ਬਨੂੰੜ ਤੇ ਕਰ ਰਿਹਾ ਹਾਂ। ਮਿਤੀ 23/24 ਦੀ ਦਰਮਿਆਨੀ ਰਾਤ ਸਮੇ ਮੈਂ ਤੇ ਮੇਰਾ ਦੋਸਤ ਵਾਸਿਕ ਪੁੱਤਰ ਹਸਮਾਯਤੂ ਵਾਸੀ ਸੁਪਨ ਜਿਲਾ ਸੁਪਨ ਆਪਣੇ ਦੋਸਤ ਆਕਿਬ ਦੇ ਰੂਮ ਨੰਬਰ 09 ਬਲਾਕ 34 ਤਿਜੀ ਫਲੇਰ ਤੇ ਬੈਠੇ ਆਪਸ ਵਿੱਚ ਗੱਲਾ ਕਰ ਰਹੇ ਸੀ ਤਾਂ ਵਕਤ ਕਰੀਬ ਸਵੇਰੇ 3:00 ਮੈਂ ਤੇ ਵਾਸਿਕ ਆਪੋ ਆਪਣੇ ਰੂਮ ਵਿੱਚ ਜਾਣ ਲੱਗੇ ਤਾਂ ਜਦੋਂ ਮੈਂ 5 ਅਤੇ 6 ਬਲਾਕ ਦੇ ਵਿਚਕਾਰ ਪੁੱਜਾ ਤਾਂ ਮੈਨੂੰ ਹਰਿਆਣਾ ਅਤੇ ਲੋਕਲ ਬਨੂੰੜ ਦੇ ਕਰੀਬ 10/12 ਲੜਕੇ ਹੁਲੜਬਾਜੀ ਕਰਦੇ ਹੋਏ ਮਿਲੇ ਜਿਹਨਾ ਵਿਚੋਂ ਮੈਂ ਪਰਵੀਨ,ਚਿਰਾਗ, ਸੂਰੀਆਸ ਅਤੇ ਰਾਹੁਲ ਨੂੰ ਪਹਿਚਾਣਦਾ ਸੀ। ਜਦੋ ਮੈਂ ਤੇ ਮੇਰਾ ਦੋਸਤ ਇਹਨਾ ਕੋਲ ਪਹੁੰਚੇ ਤਾਂ ਉਕਤ ਨੌਜਵਾਨ ਸਾਰੇ ਸਾਡੇ ਵੱਲ ਦੋੜ ਕੇ ਆਏ ਤੇ ਗਾਲੀ-ਗਲੋਚ ਕਰਨੀ ਸੁਰੂ ਕਰ ਦਿੱਤੀ ਜਿਦੇ ਅਸੀ ਗਾਲੀ-ਗਲੋਚ ਕਰਨ ਤੇ ਰੋਕਿਆ ਤਾਂ ਸਾਨੂੰ ਕੁੱਟਣਾ ਸ਼ੁਰੂ ਕਰ ਦਿੱਤਾ । ਸਾਰੇ ਨੌਜਵਾਨਾ ਦੀ ਸਰਾਬ ਦਿੱਤੀ ਜਾਪਦੀ ਸੀ। ਮੇਰੇ ਦੋਸਤ ਵਾਸਿਕ ਨੇ ਭੱਜ ਕੇ ਜਾਨ ਬਚਾਈ ਅਤੇ ਮੈਨੂੰ ਬੁਰੀ ਤਰਾਂ ਕੁੱਟਿਆ ਅਤੇ ਇੱਟਾਂ ਰੋੜੇ ਮਾਰੇ ਤੇ ਚਿਰਾਗ ਨੇ ਆਪਣੇ ਹੱਥ ਵਿੱਚ ਚਾਲੂ ਫੜਿਆ ਹੋਇਆ ਸੀ ਜਿਸ ਨੇ ਚਾਕੂ ਨਾਲ ਮੇਰੀ ਪਿੱਠ ਤੇ ਵਾਰ ਕੀਤਾ
ਮੇਰੀ ਘੜੀ ਝਗੜੇ ਦੌਰਾਨ ਖੋਹ ਲਈ ਗਈ ਅਤੇ ਮੇਰਾ ਮੋਬਾਇਲ ਭੰਨ ਦਿੱਤਾ ।ਮੈਨੂੰ ਹੁਣ ਪਤਾ ਲੱਗਾ ਹੈ ਕਿ ਉਕਤ ਨੌਜਵਾਨਾਂ ਨੇ ਰਾਤੀ ਹਾਊਸਫੈੱਡ ਵਿੱਚ ਹੋਰ ਨੌਜਵਾਨਾ ਦੀ ਵੀ ਕੁੱਟ ਮਾਰ ਕੀਤੀ ਹੈ ਅਤੇ ਸੈਕਿਓਰਟੀ ਗਾਰਡ ਵਾਲਿਆ ਨਾਲ ਵੀ ਹੱਥੋਪਾਈ ਕੀਤੀ ਹੈ।ਨਾ ਮਾਲੂਮ ਨੌਜਵਾਨਾਂ ਨੂੰ ਮੈ ਸਾਹਮਣੇ ਆਉਣ ਪਰ ਪਹਿਚਾਣ ਕਰ ਸਕਦਾ ਹਾਂ। ਮੈਂ ਆਪ ਨੂੰ ਬਿਆਨ ਲਿਖਾ ਦਿੱਤਾ ਹੈ। ਠੀਕ ਹੈ ਕਾਰਵਾਈ ਕੀਤੀ ਜਾਵੇ।
ਜਿਸ ਤੋਂ ਬਾਅਦ ਮੌਕੇ ਤੇ ਪਹੁੰਚੇ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਨੇ ਤੁਰੰਤ ਕਾਰਵਾਈ ਅਮਲ ਵਿੱਚ ਲਿਆਉਣ ਲਈ ਸਹਾਇਕ ਥਾਣੇਦਾਰ ਰਾਮਕ੍ਰਿਸ਼ਨ ਅਤੇ ਏਐਸਆਈ ਮਹਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਪੀੜਤ ਮਜਰੂਬ ਫੈਜਾਨ ਅਹਿਮਦ ਪੁੱਤਰ ਫਇਆਦ ਅਹਿਮਦ ਦਾਸੀ ਸੰਪੁਰ ਥਾਣਾ ਸੋਪੁਰ ਜਿਲਾ ਬਾਰਾਮੁਲਾ(ਕਸਮੀਰ) ਦੇ ਬਿਆਨ ਲੈਣ ਲਈ ਹਸਪਤਾਲ ਪਹੁੰਚੇ ਮਜਰੂਬ ਉਕਰ ਨੇ ਬਿਆਨ ਸੁਣ ਕੇ ਤੋਂ ਸਹੀ ਮੰਨ ਕੇ ਬਿਆਨ ਹੇਠ ਆਪਣੇ ਅੰਗਰੇਜੀ ਵਿੱਚ ਦਸਤਖਤ ਕੀਤੇ।ਜਿਸ ਦੇ ਦੋਸਤ ਵਾਸਿਕ ਨੇ ਬਿਆਨ ਦੀ ਤਾਇਦ ਕੀਤੀ। ਜਿਸ ਦੀ ਮਨ ਐਸ ਆਈ ਨੇ ਤਸਦੀਕ ਕੀਤੀ। ਬਨੂੜ ਪੁਲਿਸ ਵੱਲੋਂ ਦੋਸ਼ੀ ਆਨ ਪਰਵੀਨ,ਚਿਰਾਗ,ਸੂਰੀਆਂਸ ਅਤੇ ਰਾਹੁਲ ਬਨੂੰੜ ਅਤੇ ਕੁਝ ਨਾ ਮਾਲੂਮ ਦੇਸੀਆਨ ਦੇ ਖਿਲਾਫ ਵੱਖ-ਵੱਖ ਧਰਾਵਾਂ ਹੇਠ ਮੁਕਦਮਾ ਦਰਜ ਕੀਤਾ ਗਿਆ ਹੈ।ਮੌਕੇ ਤੇ ਪਹੁੰਚੇ ਡੀਐਸਪੀ ਮਨਜੀਤ ਸਿੰਘ ਬਰਾੜ ਅਤੇ ਥਾਣਾ ਮੁਖੀ ਬਨੂੜ ਇੰਸਪੈਕਟਰ ਗੁਰਸੇਵਕ ਸਿੰਘ ਸਿੱਧੂ ਵੱਲੋਂ ਹਾਊਸਫੈਡ ਵਿੱਚ ਰਹਿ ਰਹੇ ਕਸ਼ਮੀਰੀ ਵਿਦਿਆਰਥੀਆਂ ਨੂੰ ਵਿਸ਼ਵਾਸ ਦਵਾਇਆ ਹੈ ਕਿ ਪੁਲਿਸ ਉਨਾਂ ਦੀ ਸੁਰੱਖਿਆ ਲਈ ਹਰ ਸਮੇਂ ਤਿਆਰ ਹੈ ਜਿਸ ਤੋਂ ਬਾਅਦ ਸਹਿਮੇ ਹੋਏ ਕਸ਼ਮੀਰੀ ਵਿਦਿਆਰਥੀਆਂ ਦੇ ਚਿਹਰਿਆਂ ਦੇ ਰੌਣਕ ਦੇਖਣ ਨੂੰ ਮਿਲੀ।

Leave a Reply

Your email address will not be published. Required fields are marked *