ਪਟਿਆਲਾ ਜੋਨ ਦਾ ਜ਼ੋਨਲ ਲੈਵਲ ਮਹਿਲਾ ਨਿਰੰਕਾਰੀ ਸੰਤ ਸਮਾਗ਼ਮ ਰਾਜਪੁਰਾ ਵਿਖੇ ਸ਼ਰਧਾ ਪੂਰਵਕ ਸੰਪੰਨ ਹੋਇਆ

ਰਾਜਪੁਰਾ,20 ਜੁਲਾਈ (ਦੀਪਕ ਅਰੋੜਾ)- ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦੇ ਪਾਵਨ ਆਸ਼ੀਰਵਾਦ ਨਾਲ ਸੰਤ ਨਿਰੰਕਾਰੀ ਮਿਸ਼ਨ ਵੱਲੋਂ ਪਟਿਆਲਾ ਜੋਨ ਦਾ ਜ਼ੋਨਲ ਲੈਵਲ ਮਹਿਲਾ ਨਿਰੰਕਾਰੀ ਸੰਤ ਸਮਾਗ਼ਮ ਪਟਿਆਲਾ ਜੋਨ ਦੇ ਅਧੀਨ ਆਉਂਦੀ ਬ੍ਰਾਂਚ ਰਾਜਪੁਰਾ ਵਿਖੇ ਜੋਨਲ ਇੰਚਾਰਜ ਸ਼੍ਰੀ ਰਾਧੇ ਸ਼ਾਮ ਜੀ ਦੀ ਅਗੁਵਾਈ ਹੇਠ ਸ਼ਰਧਾ ਪੂਰਵਕ ਸੰਪੰਨ ਹੋਇਆ। ਸਮਾਗ਼ਮ ਦੌਰਾਨ ਅਲੱਗ ਅਲੱਗ ਬ੍ਰਾਂਚਾਂ ਤੋਂ ਆਈਆਂ ਭੈਣਾਂ ਨੇ ਹਰਦੇਵ/ਅਵਤਾਰ ਬਾਣੀ, ਗੀਤ, ਸਕਿਟ, ਕੱਵਾਲੀ ਰਾਹੀਂ ਆਸ਼ੀਰਵਾਦ ਪ੍ਰਾਪਤ ਕੀਤਾ। ਉੱਥੇ ਹੀ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਾਵਨ ਆਸ਼ੀਰਵਾਦ ਦੇਣ ਲਈ ਵਿਸ਼ੇਸ਼ ਤੌਰ ਤੇ ਭੈਣ ਮੰਜੂਲਾ ਜੀ ਕੁੱਲੂ ਹਿਮਾਚਲ ਪ੍ਰਦੇਸ਼ ਤੋਂ ਪਹੁੰਚੇ।ਸਮਾਗ਼ਮ ਦੌਰਾਨ ਉਨ੍ਹਾ ਨੇ ਮੌਜੂਦ ਸੰਗਤਾਂ ਨੂੰ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਦਾ ਪਾਵਨ ਸੰਦੇਸ਼ ਦਿੰਦੇ ਹੋਏ ਕਿਹਾ ਕਿ ਭਗਤੀ ਦਾ ਕੋਈ ਰੂਪ ਰੰਗ ਨਹੀਂ ਹੈ।ਭਗਤੀ ਕਿਸੇ ਵੀ ਰੂਪ ਵਿਚ ਨਿਰੰਕਾਰ ਨੂੰ ਜਾਣ ਕੇ ਪਹਿਚਾਨ ਕੇ ਕੀਤੀ ਜਾ ਸਕਦੀ ਹੈ ਚਾਹੇ ਉਹ ਕੋਈ ਬੱਚਾ ਹੈ ਚਾਹੇ ਉਹ ਕੋਈ ਜਵਾਨ ਹੈ ਜਾਂ ਬਜ਼ੁਰਗ ਹੈ। ਅਸੀਂ ਆਤਮਾ ਰੂਪ ਵਿੱਚ ਸਭ ਸਮਾਨ ਹਾਂ । ਇੱਥੇ ਨਾ ਕੋਈ ਛੋਟਾ ਹੈ ਨਾ ਵੱਡਾ ਹੈ । ਆਤਮਾ ਇਸ ਪਰਮਾਤਮਾ ਦੀ ਅੰਸ਼ ਹੈ।ਉਨ੍ਹਾ ਕਿਹਾ ਕਿ ਅੱਜ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਨੇ ਕਿਰਪਾ ਕੀਤੀ ਹੈ ਕਿ ਮਹਿਲਾਵਾਂ ਵੱਲੋ ਸਾਧ ਸੰਗਤ ਨਾਲ ਗੱਲ ਕਰਨਾ ਜਾ ਇਸ ਤਰ੍ਹਾਂ ਨਾਲ ਸਤਸੰਗ ਕਰਨਾ ਕਿਤਨਾ ਸੌਖਾ ਹੋ ਗਿਆ ਹੈ । ਜੇਕਰ ਅਸੀਂ ਬੀਤੇ ਸਮੇਂ ਦੀ ਗੱਲ ਕਰੀਏ ਤਾਂ ਇਸ ਤਰ੍ਹਾਂ ਸਤਸੰਗ ਭਗਤੀ ਕਰਨਾ ਮਹਿਲਾਵਾਂ ਵਾਸਤੇ ਚੰਗਾ ਨਹੀਂ ਸਮਝਿਆ ਜਾਂਦਾ ਸੀ ਨਾ ਹੀ ਘਰ ਵਿੱਚ ਤੇ ਨਾ ਹੀ ਬਾਹਰ। ਉਹਨਾਂ ਕਿਹਾ ਕਿ ਮਹਿਲਾ ਗੁਰੂ ਧਾਰਨ ਨਹੀਂ ਕਰ ਸਕਦੀ ਸੀ ਭਗਤੀ ਨਹੀਂ ਕਰ ਸਕਦੀ ਸੀ। ਪਰ ਸਤਿਗੁਰੂ ਨੇ ਕਿਰਪਾ ਕੀਤੀ ਕਿ ਅਨੇਕ ਅਨੇਕ ਮਹਿਲਾਵਾਂ ਐਸੀਆਂ ਹੋਈਆਂ ਹਨ ਜੋ ਭਗਤੀ ਦੇ ਰਸਤੇ ਤੇ ਚਲਦਿਆਂ ਅੱਜ ਆਜ ਸਾਡੀ ਪ੍ਰੇਰਣਾ ਬਣ ਗਏ ਹਨ। ਉਨਾਂ ਨੇ ਭੀਲਣੀ ਅਤੇ ਮੀਰਾ ਬਾਈ ਦੀਆਂ ਉਦਾਹਰਣਾਂ ਦੇ ਕੇ ਵੀ ਬਹੁਤ ਕੁਝ ਸਮਝਾਇਆ। ਉਨ੍ਹਾ ਕਿਹਾ ਕਿ ਮਹਿਲਾਵਾਂ ਦਾ ਯੋਗਦਾਨ ਪਰਿਵਾਰ ਵਿੱਚ ਸਭ ਤੋਂ ਵੱਧ ਹੁੰਦਾ ਹੈ ਅਤੇ ਮਹਿਲਾ ਹੀ ਇਸ ਗਿਆਨ ਨੂੰ ਅਪਣਾ ਕੇ ਆਪਣੇ ਘਰ ਨੂੰ ਸਵਰਗ ਬਣਾਉਂਦੀ ਹੈ। ਉਹਨਾਂ ਕਿਹਾ ਕਿ ਮਹਿਲਾਵਾਂ ਅੱਜ ਹਰ ਖੇਤਰ ਵਿੱਚ ਅੱਗੇ ਹਨ  ਚਾਹੇ ਉਹ ਵਪਾਰ ਹੋਵੇ ਜਾਂ ਨੌਕਰੀ। ਉਹਨਾਂ ਕਿਹਾ ਕਿ ਅਸੀਂ ਸਾਰਿਆਂ ਨਾਲ ਪਿਆਰ ਕਰਦੇ ਹੋਏ ਸਤਿਗੁਰੂ ਦਾ ਸੰਦੇਸ਼ ਜਨ ਜਨ ਤੱਕ ਪਹੁੰਚਾਉਣਾ ਹੈ। ਇਸ ਜੋਨਲ ਲੈਵਲ ਮਹਿਲਾ ਨਿਰੰਕਾਰੀ ਸੰਤ ਸਮਾਗਮ ਵਿੱਚ ਰਾਜਪੁਰਾ, ਸਰਹਿੰਦ,ਨੰਗਲ,ਬੱਸੀ ਪਠਾਣਾ, ਮੋਰਿੰਡਾ,ਧੂਰੀ ਅਤੇ ਅਮਲੋਹ ਸਮੇਤ ਲਗਭਗ 20 ਬ੍ਰਾਂਚਾਂ ਹਿੱਸਾ ਲੈਂਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਜੀ ਦਾ ਅਸ਼ੀਰਵਾਦ ਲਿਆ।

Leave a Reply

Your email address will not be published. Required fields are marked *