
ਰਾਜਪੁਰਾ,12 ਸਤੰਬਰ(ਹਿਮਾਂਸ਼ੂ ਹੈਰੀ):ਪੰਜਾਬ ਪੁਲਿਸ ਵਲੋਂ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਸਿਟੀ ਪੁਲਿਸ ਰਾਜਪੁਰਾ ਵਲੋ ਇਕ ਮੋਟਰਸਾਇਕਲ ਚੋਰ ਨੂੰ ਕਾਬੂ ਕਰਕੇ ਚੋਰੀ ਦੇ ਚਾਰ ਮੋਟਰਸਾਇਕਲ ਬ੍ਰਾਮਦ ਕੀਤੇ ਹਨ। ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਰਾਜਪੁਰਾ ਦੇ ਐਸ.ਐਚ.ਓ ਇੰਸਪੈਕਟਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਡੀ.ਆਈ.ਜੀ ਅਤੇ ਐਸ.ਐਸ.ਪੀ ਪਟਿਆਲਾ ਡਾ.ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ.ਐਸ.ਪੀ ਬਿਕਰਮਜੀਤ ਸਿੰਘ ਬਰਾੜ ਸਰਕਲ ਰਾਜਪੁਰਾ ਦੀ ਅਗੁਆਈ ਹੇਠ ਰਾਜਪੁਰਾ ਕਸਤੂਰਬਾ ਚੌਂਕੀ ਇੰਚਾਰਜ ਨਿਸ਼ਾਨ ਸਿੰਘ ਵੱਲੋਂ ਇੱਕ ਮੋਟਰਸਾਈਕਲ ਚੋਰ ਨੂੰ ਕਾਬੂ ਕਰਣ ਵਿੱਚ ਸਫਲਤਾ ਹਾਸਲ ਕਿੱਤੀ ਹੈ। ਸਿਟੀ ਪੁਲਿਸ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਕਾਬੂ ਕਿੱਤੇ ਅਰੋਪੀ ਕੋਲੋ ਚੋਰੀ ਕਿੱਤੇ ਹੋਏ ਚਾਰ ਮੋਟਰਸਾਈਕਲ ਬਰਾਮਦ ਕਿੱਤੇ ਗਏ ਹਨ। ਇਸ ਸਬੰਧੀ ਜਾਨਕਾਰੀ ਸਾਂਝੀ ਕਰਦਿਆਂ ਕਸਤੂਰਬਾ ਪੁਲਿਸ ਚੌਂਕੀ ਇੰਚਾਰਜ ਏ.ਐਸ.ਆਈ ਨਿਸ਼ਾਨ ਸਿੰਘ ਨੇ ਦੱਸੀਆਂ ਕੀ ਉੱਚ ਅਧਿਕਾਰੀਆਂ ਦੇ ਨਿਰਦੇਸ਼ਾ ਹੇਠ ਨਸ਼ਾ ਤਸਕਰਾ ਸਮੇਤ ਸ਼ਹਿਰ ਵਿੱਚ ਚੋਰੀ ਅਤੇ ਝਪਟਮਾਰੀ ਦਿਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅਸਮਾਜੀਕ ਅੰਸਰਾ ਖ਼ਿਲਾਫ਼ ਕਿੱਤੀ ਸਖ਼ਤੀ ਤਹਿਤ ਕਸਤੂਰਬਾ ਪੁਲਿਸ ਚੌਂਕੀ ਵਿੱਚ ਤੈਨਾਤ ਹੋਲਦਾਰ ਕਰਨੈਲ ਸਿੰਘ ਸਮੇਤ ਪੁਲਿਸ ਪਾਰਟੀ ਸਥਾਨਕ ਆਈ.ਸੀ.ਐਲ ਰੋਡ ਤੇ ਨਵੇਂ ਅੰਡਰਬ੍ਰੀਜ ਦੇ ਟੀ ਪੁਆਈਂਟ ਨੇੜੇ ਜੈਸਪਰ ਸਕੂਲ ਰਾਜਪੁਰਾ ਕੋਲ ਮੋਜੂਦ ਸਨ ਉਸ ਸਮੇ ਉਨਾ ਨੂੰ ਮੁਖਬਰ ਪਾਸੋ ਮਿਲੀ ਇਤਲਾਹ ਤੋ ਬਾਦ ਪਰਵਿੰਦਰ ਸਿੰਘ ਉਰਫ ਬੱਬੂ ਵਾਸੀ ਪਿੰਡ ਸੁਹਰੋ ਨੂੰ ਰੋਕ ਕੇ ਪੁੱਛ-ਗਿੱਛ ਕਿੱਤੀ ਤਾਂ ਉਸ ਪਾਸੋਂ ਚੋਰੀ ਕਿੱਤਾ ਹੋਇਆ ਬਿਨਾ ਨੰਬਰ ਪਲੇਟ ਦਾ ਇਕ ਮੋਟਰਸਾਈਕਲ ਬਰਾਮਦ ਕੀਤਾ।ਜਿਸਤੋਂ ਬਾਅਦ ਪੁਲਿਸ ਵੱਲੋਂ ਅਰੋਪੀ ਨੂੰ ਮੋਕੇ ਤੇ ਹੀ ਕਾਬੂ ਕਰਕੇ ਸਖ਼ਤੀ ਨਾਲ ਪੁੱਛ-ਗਿੱਛ ਕੀਤੀ ਤਾਂ ਅਰੋਪੀ ਦੀ ਨਿਸ਼ਾਨਦੇਹੀ ਤੇ ਆਰੋਪੀ ਵੱਲੋਂ ਲੁਕਾ ਛਿੱਪਾ ਕੇ ਰੱਖੇ ਹੋਏ ਤਿੰਨ ਹੋਰ ਬਿਨਾ ਨੰਬਰ ਪਲੇਟ ਦੇ ਮੋਟਰਸਾਈਕਲ ਵੀ ਬਰਾਮਦ ਕ ਕੀਤੇ। ਜਿਸਤੇ ਕਾਰਵਾਈ ਕਰਦਿਆਂ ਰਾਜਪੁਰਾ ਪੁਲਿਸ ਵੱਲੋ ਉਕਤ ਦੋਸ਼ੀ ਪਰਵਿੰਦਰ ਸਿੰਘ ਦੇ ਖਿਲਾਫ ਆਈ.ਪੀ.ਸੀ 317 ਮੁਕਦਮਾ ਨੰਬਰ 182 ਦਰਜ ਕਰਕੇ ਅਗਰਲੀ ਕਾਰਵਈ ਸ਼ੁਰੂ ਕਰ ਦਿੱਤੀ ਹੈ।