ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ ਵਿੱਖੇ ਮੇਜਰ ਡਾ.ਵਰਿੰਦਰ ਸਿੰਘ ਨੇ ਸੰਭਾਲਿਆ ਪ੍ਰਿੰਸੀਪਲ ਦਾ ਅਹੁਦਾ

S.D ਕਾਲਜ ਖੇੜੀ ਗੁਰਨਾ ਵਿਖੇ ਨਿਯੁਕਤ ਹੋਏ ਨਵੇਂ ਪ੍ਰਿੰਸੀਪਲ ਮੇਜਰ ਡਾ.ਵਰਿੰਦਰ ਸਿੰਘ ਨੇ ਕਾਲਜ ਦੇ ਪ੍ਰਿੰਸੀਪਲ ਵਜੋਂ ਸੰਭਾਲਿਆ ਆਪਣਾ ਅਹੁਦਾ ਕਾਲਜ ਦੇ ਸਟਾਫ਼ ਵਜੋਂ ਦਿੱਤੀਆਂ ਗਈਆਂ ਸ਼ੁਭਕਾਮਨਾਵਾਂ

ਰਾਜਪੁਰਾ/ਬਨੂੰੜ,25 ਅਪ੍ਰੈਲ (ਹਿਮਾਂਸ਼ੂ ਹੈਰੀ):ਬਨੂੰੜ ਨੇੜਲੇ ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ ਵਿੱਖੇ ਮੇਜਰ ਡਾ ਵਰਿੰਦਰ ਸਿੰਘ ਨੇ ਜੀ ਜੀ ਡੀ ਐਸ ਡੀ ਕਾਲਜ, ਖੇੜੀ ਗੁਰਨਾ ਦੇ ਪ੍ਰਿੰਸੀਪਲ ਵਜੋਂ ਪਦ ਸੰਭਾਲ ਲਿਆ ਹੈ। ਡਾ.ਵਰਿੰਦਰ ਸਿੰਘ ਇੱਕ ਪ੍ਰਸਿੱਧ ਸਿੱਖਿਆ ਸ਼ਾਸਤਰੀ ਅਤੇ ਐਨ ਸੀ ਸੀ ਅਧਿਕਾਰੀ ਹਨ। ਦੋ ਦਹਾਕਿਆਂ ਤੋਂ ਵੱਧ ਸਮੇਂ ਦੇ ਸ਼ਾਨਦਾਰ ਕਰੀਅਰ ਸਮੇਤ, ਡਾ. ਸਿੰਘ ਅਕਾਦਮਿਕ ਮੁਹਾਰਤ, ਪ੍ਰਸ਼ਾਸਕੀ ਅਨੁਭਵ ਅਤੇ ਵਿਦਿਆਰਥੀ ਵਿਕਾਸ ਪ੍ਰਤੀ ਵਚਨਬੱਧ ਹਨ।ਡਾ ਸਿੰਘ ਜੀ ਜੀ ਡੀ ਐਸ ਡੀ ਕਾਲਜ, ਚੰਡੀਗੜ੍ਹ ਵਿੱਚ ਵੀਹ ਸਾਲਾਂ ਤੋਂ ਵੱਧ ਕੰਪਿਊਟਰ ਸਾਇੰਸ ਅਤੇ ਐਪਲੀਕੇਸ਼ਨ ਦੇ ਪੋਸਟ ਗ੍ਰੈਜੂਏਟ ਵਿਭਾਗ ਦੇ ਮੁਖੀ ਵਜੋਂ ਸੇਵਾ ਨਿਭਾਈ ਹੈ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਕਿਹਾ ਕਿ ਜੋ ਜੀ ਜੀ ਡੀ ਐਸ ਡੀ ਕਾਲਜ ਟਰੱਸਟ ਵੱਲੋਂ ਉਹਨਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਇਸ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਉਣਗੇ ਅਤੇ ਕਾਲਜ ਦੇ ਵਿੱਚ ਤਕਨੀਕੀ ਪੱਧਰ ਨੂੰ ਉੱਚਾ ਚੁੱਕਿਆ ਜਾਵੇਗਾ ਅਤੇ ਬੱਚਿਆਂ ਦੇ ਲਈ ਵੱਖ-ਵੱਖ ਟੈਕਨੀਕਲ ਤੌਰ ਉੱਪਰ ਕੋਰਸ ਮੁਹੱਈਆ ਕਰਵਾਏ ਜਾਣਗੇ ਅਤੇ ਗਰੀਬ ਬੱਚਿਆਂ ਦੇ ਲਈ ਸਕੋਲਰਸ਼ਿਪ ਤੇ ਅਬਸਰ ਖੋਲੇ ਜਾਣਗੇ। ਉਹਨਾਂ ਕਿਹਾ ਕਿ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਮੈਂ ਪਹਿਲਾਂ ਚੰਡੀਗੜ੍ਹ ਕਾਲਜ ਵਿਖੇ ਆਪਣੇ ਸੇਵਾਵਾਂ ਦੇ ਉੱਤੇ ਹਨ ਅਤੇ ਹੁਣ ਕਾਲਜ ਦੇ ਵੱਲੋਂ ਮੇਰੇ ਡਿਊਟੀ ਬਤੌਰ ਪ੍ਰਿੰਸੀਪਲ ਲਗਾਈ ਗਈ ਹੈ। ਅਤੇ ਅਸੀਂ ਸਮੂਹ ਮੈਨੇਜਮੈਂਟ ਨਾਲ ਮਿਲ ਕੇ ਕਾਲਜ ਨੂੰ ਦੇ ਦੁਗਣੀ ਰਾਤ ਤਰੱਕੀ ਦੇ ਵੱਲ ਲੈ ਕੇ ਜਾਵਾਂਗੇ। ਗੋਸਵਾਮੀ ਗਣੇਸ਼ ਦੱਤਾ ਸਨਾਤਨ ਧਰਮ ਕਾਲਜ ਸੋਸਾਇਟੀ ਜੋ ਕਿ ਇੱਕ ਦੂਰਦਰਸ਼ੀ ਵਿਦਿਅਕ ਟਰੱਸਟ ਹੈ। ਡਾ. ਸਿੰਘ ਦੇ ਪਦ ਸੰਭਾਲਣ ਮੌਕੇ ਜੀ ਜੀ ਡੀ ਐਸ ਡੀ ਕਾਲਜ, ਸੈਕ. 32, ਚੰਡੀਗੜ੍ਹ ਦੇ ਪ੍ਰਿੰਸੀਪਲ ਡਾ.ਅਜੈ ਸ਼ਰਮਾ ਨੇ ਕਾਲਜ ਦੀ ਫੈਕਲਟੀ ਮੈਂਬਰਾਂ ਦੇ ਨਾਲ ਇਸ ਮੌਕੇ ਤੇ ਸ਼ਿਰਕਤ ਕੀਤੀ। ਇਸ ਮੌਕੇ ਜਨਰਲ ਸਕੱਤਰ ਡਾ. ਅਨਿਰੁਧ ਜੋਸ਼ੀ, ਡਾ. ਪੀ.ਕੇ. ਬਜਾਜ, ਡਾ.ਐਸ.ਸੀ. ਵੈਦਿਆ, ਡਾ.ਐਸ.ਕੇ. ਸ਼ਰਮਾ ਅਤੇ ਵਿੱਤ ਸਕੱਤਰ ਜਤਿੰਦਰ ਭਾਟੀਆ ਮੌਜੂਦ ਸਨ।

Leave a Reply

Your email address will not be published. Required fields are marked *