
ਰਾਜਪੁਰਾ/ਘਨੋਰ, 20 ਜੁਲਾਈ 2024 (ਹਿਮਾਂਸ਼ੂ ਹੈਰੀ):ਸੂਬੇ ਵਿਚ ਖੇਡਾਂ ਨੂੰ ਮੁੜ ਸੁਰਜੀਤ ਕਰਨ ਦੇ ਮਕਸਦ ਨਾਲ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ ਵੱਡੇ ਪੱਧਰ ਤੇ ਖੇਡਾਂ ਵਤਨ ਪੰਜਾਬ ਦੀਆਂ ਦੀ ਸ਼ੂਰੁਆਤ ਕਰਕੇ ਜਿਥੇ ਖੇਡ ਸਭਿਆਚਾਰ ਦੇ ਭਵਿੱਖ ਨੂੰ ਉਜਵੱਲ ਕੀਤਾ ਹੈ,ਉਥੇ ਪੰਜਾਬ ਦੀ ਜਵਾਨੀ ਦਾ ਖੇਡਾਂ ਵੱਲ ਰੁੱਖ ਮੋੜ ਕੇ ਪੰਜਾਬ ਅਤੇ ਪੰਜਾਬੀਅਤ ਦੂਨੀਆਂ ਚ ਮਾਣ ਵਧਾਇਆ ਹੈ। ਉਪਰੋਕਤ ਵਿਚਾਰ ਦਾ ਪ੍ਰਗਟਾਵਾ ਹਲਕਾ ਘਨੌਰ ਵਿਖੇ ਐਮ ਐਲ ਏ ਗੁਰਲਾਲ ਘਨੌਰ ਨੇ ਖੇਡ ਸਟੇਡੀਅਮ ਘਨੌਰ ਚ ਖਿਡਾਰੀਆ ਨਾਲ ਜਾਣ ਪਛਾਣ ਕਰਨ ਉਪਰੰਤ ਆਪਣੇ ਸੰਬੋਧਨ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਜਿਥੇ ਖਿਡਾਰੀ ਸੂਬੇ ਦੀ ਤਰੱਕੀ ਤੇ ਖੁਸ਼ਹਾਲੀ ਦੇ ਪ੍ਰਤੀਕ ਹਨ,ਉਥੇ ਮਾਨ ਸਰਕਾਰ ਦਾ ਹਰ ਖੇਤਰ ਵਿਚ ਤਰੱਕੀ ਨਾਲ ਸੂਬੇ ਨੂੰ ਦੇਸ ਦਾ ਮੋਹਰੀ ਸੂਬਾ ਬਣਾਉਣ ਦਾ ਟੀਚਾ ਹੈ। ਐਮ ਐਲ ਏ ਗੁਰਲਾਲ ਘਨੌਰ ਨੇ ਕਿਹਾ ਕਿ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਸ਼ਾਨਦਾਰ ਬਜਟ ਅਲਾਟ ਕਰ ਰਹੀ ਹੈ ਤਾਂ ਕਿ ਸੂਬੇ ਨੂੰ ਮੁੜ ਖੇਡਾਂ ਵਿੱਚ ਮੋਹਰੀ ਰਾਜ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਹੇਠਲੇ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਉਭਰਦੇ ਅਤੇ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਸਮਰਥਨ ਦੇਣ ਲਈ ਇੱਕ ਨਵੀਂ ਖੇਡ ਨੀਤੀ ਦਾ ਖਰੜਾ ਤਿਆਰ ਕਰ ਰਿਹਾ ਹਾ ਜਿਸ ਤਹਿਤ ਘਨੌਰ ਹਲਕੇ ਵਿਚ ਇਕ ਨੈਸ਼ਨਲ ਪੱਧਰ ਦੀ ਖੇਡ ਅਕੈਡਮੀ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜਿਲ੍ਹਾ ਪੱਧਰ ਤੇ ਸੂਬਾ ਪੱਧਰ ਅਤੇ ਨੈਸ਼ਨਲ ਪੱਧਰ ‘ਤੇ ਖੇਡ ਕੇ ਆਉਣ ਵਾਲੇ ਖਿਡਾਰੀਆਂ ਲਈ ਉਕਤ ਇਸ ਅਕੈਡਮੀ ‘ਚ ਰਹਿਣ ਦਾ ਪ੍ਰਬੰਧ ਵੀ ਕੀਤਾ ਜਾਵੇਗਾ ਤਾਂ ਕਿ ਘਨੌਰ ਹਲਕੇ ਚੋਂ ਇੰਟਰਨੈਸ਼ਨਲ ਪੱਧਰ ‘ਤੇ ਖੇਡਣ ਲਈ ਖਿਡਾਰੀ ਪੈਦਾ ਕੀਤੇ ਜਾਣ। ਇਸ ਮੌਕੇ ਗੁਰਲਾਲ ਘਨੌਰ ਨੇ ਕਿਹਾ ਕਿ ਬੀਤੇ ਸਾਲ ‘ਖੇਡਾਂ ਵਤਨ ਪੰਜਾਬ ਦੀਆਂ ‘ਚ ਸੂਬੇ ਵਿਚੋ ਪਟਿਆਲਾ ਮੋਹਰੀ ਰਿਹਾ ਸੀ ਜਦ ਕਿ ਹਲਕਾ ਘਨੌਰ ਨੇ ਜ਼ਿਲੇ ਚੋ ਪਹਿਲੇ ਨੰਬਰ ਹੋਣ ਦਾ ਮਾਣ ਪ੍ਰਾਪਤ ਕੀਤਾ ਸੀ। ਉਨ੍ਹਾਂ ਕਿਹਾ ਕਿ ਹਲਕਾ ਘਨੌਰ ਦੇ ਨੋਜਵਾਨਾਂ ਦਾ ਹੋਂਸਲਾ ਅਤੇ ਉਤਸ਼ਾਹ ਇਸ ਗੱਲ ਦੀ ਗੁਹਾਈ ਭਰਦਾ ਹੈ ਕਿ ਭਵਿੱਖ ਵਿਚ ਖੇਡਾਂ ਦੇ ਖੇਤਰ ਵਿੱਚ ਪੰਜਾਬ ਚੋਂ ਘਨੌਰ ਸੂਬੇ ਦਾ ਮੋਹਰੀ ਹਲਕਾ ਬਣ ਕੇ ਉਭਰੇਗਾ।ਇਸ ਮੌਕੇ ਕਰਵਾਈ ਗਈ ਮਿੰਨੀ ਮੈਰਥਨ ਦੌੜ ‘ਚ ਪਹਿਲੇ ਨੰਬਰ ਤੇ ਰਹਿਣ ਵਾਲੇ ਲੜਕੇ ਅਤੇ ਲੜਕੀਆਂ ਨੂੰ ਵਿਧਾਇਕ ਗੁਰਲਾਲ ਘਨੌਰ ਮੈਡਲ ਦੇ ਕੇ ਸਨਮਾਨਿਤ ਕੀਤਾ। ਇਸ ਮੈਰਥਨ ‘ਚ 155 ਐਥਲੀਟਸ ਨੇ ਭਾਗ ਲਿਆ ਜਿਸ ‘ਚ ਮੁੰਡਿਆਂ ‘ਚੋਂ ਗੁਰਵਿੰਦਰ ਸਿੰਘ ਉਲਾਣਾ ਪਹਿਲਾ ਸਥਾਨ, ਹਰਪ੍ਰੀਤ ਸਿੰਘ ਦੂਜਾ ਸਥਾਨ, ਹਰਜੋਤ ਸਿੰਘ ਤੀਜਾ ਸਥਾਨ, ਸੁਹੇਲ ਖਾਨ ਚੌਥਾ ਸਥਾਨ, ਜਸਵਿੰਦਰ ਸਿੰਘ ਪੰਜਵਾ ਸਥਾਨ ਪ੍ਰਾਪਤ ਕੀਤਾ ਤੇ ਕੁੜੀਆਂ ‘ਚ ਸੋਨੀਆ ਪਹਿਲਾ ਸਥਾਨ, ਮਨਪ੍ਰੀਤ ਕੌਰ ਦੂਜਾ ਸਥਾਨ, ਸੁਨੇਹਪ੍ਰੀਤ ਕੌਰ ਤੀਜਾ ਸਥਾਨ, ਬਲਵਿੰਦਰ ਕੌਰ ਉਲਾਣਾ ਚੌਥਾ ਸਥਾਨ, ਹੁਸਨਪ੍ਰੀਤ ਕੌਰ ਪੰਜਵਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਐਥਲੀਟਸਾਂ ਲਈ ਵਿਧਾਇਕ ਗੁਰਲਾਲ ਘਨੌਰ ਵਲੋਂ 2 ਕੁੰਵਟਲ ਦੇਸੀ ਘਿਓ ਦੇਣ ਦਾ ਵੀ ਐਲਾਨ ਕੀਤਾ। ਇਸ ਮੌਕੇ
ਸ. ਲਖਵੀਰ ਸਿੰਘ ਗਿੱਲ, ਪ੍ਰਿੰਸੀਪਲ, ਸ. ਦਲਜੀਤ ਸਿੰਘ ਜਿਲ੍ਹਾ ਸਪੋਰਟਸ ਕੋਆਡੀਨੇਟਰ, ਜਸਵਿੰਦਰ ਸਿੰਘ ਚਪੜ ਸਕੱਤਰ ਖੇਡਾਂ ਘਨੌਰ, ਸ. ਕਮਲਦੀਪ ਸਿੰਘ (ਖੋ-ਖੋ ਕੋਚ), ਸੁਖਵਿੰਦਰ ਕੌਰ, ਇੰਦਰਜੀਤ ਸਿੰਘ ਫੁੱਟਬਾਲ ਕੋਚ, ਸੁਰਜੀਤ ਸਿੰਘ ਵਾਲੀਆ ਜੁਡੋ ਕੋਚ, ਗੁਰਪ੍ਰੀਤ ਸਿੰਘ, ਗੁਰਤਾਜ ਸਿੰਘ ਸੰਧੂ, ਸੁਰਿੰਦਰ ਸਿੰਘ ਸਰਵਾਰਾ, ਅਸਵਨੀ ਕੁਮਾਰ ਘਨੌਰ,ਪੰਮਾ ਘਨੌਰ, ਇੰਦਰਜੀਤ ਸਿਆਲੂ, ਹਰਚਰਨ ਸਿੰਘ ਸੋਟਾ,ਮੋਦਾ ਕਾਮੀ,ਰਾਣਾ ਲਾਛੜੂ,ਨਾਹਰ ਸਿੰਘ ਕਾਮੀ,ਰੋਡੀ ਗੁਰਨਾ ਖੇੜੀ,ਬੱਗਾ ਸਿੰਘ ਸੈਦਖੇੜੀ,ਦਰਸ਼ਨ ਮੰਜੋਲੀ,ਸੋਹਲ ਚਮਾਰੂ,ਪਿੰਦਰ ਬਘੋਰਾ, ਢਿਲੋਂ ਲੰਜਾ, ਬਲਕਾਰ ਸਿੰਘ ਸੈਦਖੇੜੀ, ਸੁਰਿੰਦਰ ਸਿੰਘ ਸੈਦਖੇੜੀ ਸਮੇਤ ਵੱਡੀ ਗਿਣਤੀ ਵਿਚ ਸਕੂਲੀ ਵਿਦਿਆਰਥੀਆਂ,ਪਾਰਟੀ ਵਲੰਟੀਅਰ ਅਤੇ ਹਲਕਾ ਘਨੌਰ ਦੀਆ ਹੋਰ ਨਾਮੀ ਸ਼ਖ਼ਸੀਅਤਾਂ ਮੌਜੂਦ ਸਨ।