ਵਿੱਦਿਆਰਥੀ ਹਰਮਨਪ੍ਰੀਤ ਕੌਰ ਨੇ 82% ਅੰਕ ਲੈਕੇ ਪਹਿਲਾ ਅਤੇ ਪ੍ਰਦੀਪ ਸਿੰਘ ਨੇ 80% ਅੰਕ ਲੈਕੇ ਦੂਜਾ ਅਤੇ ਹਰਮਨ ਸਿੰਘ ਨੇ 72% ਅੰਕ ਲੈਕੇ ਤੀਜਾ ਸਥਾਨ ਕੀਤਾ ਹਾਸਲ

ਰਾਜਪੁਰਾ,26 ਜੁਲਾਈ (ਹਿਮਾਂਸ਼ੂ ਹੈਰੀ): ਇਥੋਂ ਦੇ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਵਿੱਚ ਐਮ. ਏ. ਪੰਜਾਬੀ ਭਾਗ ਪਹਿਲਾ ਦਾ ਨਤੀਜਾ ਰਿਹਾ ਸ਼ਾਨਦਾਰ ਜਿਸ ਵਿੱਚ ਸਾਰੇ ਹੀ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਤੇ ਜਿਹਨਾਂ ਵਿਚੋਂ ਹਰਮਨਪ੍ਰੀਤ ਕੌਰ ਨੇ 82% ਅੰਕ ਲੈ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਤੇ ਦੂਜਾ ਸਥਾਨ ਪ੍ਰਦੀਪ ਸਿੰਘ ਨੇ 80% ਨਾਲ ਅਤੇ ਤੀਜਾ ਸਥਾਨ ਹਰਮਨ ਸਿੰਘ ਨੇ 72% ਅੰਕ ਲੈ ਕੇ ਪ੍ਰਾਪਤ ਕੀਤਾ। ਇਸ ਦੌਰਾਨ ਕਾਲਜ ਦੇ ਪ੍ਰਿੰਸੀਪਲ ਡਾ. ਚੰਦਰ ਪ੍ਰਕਾਸ਼ ਗਾਂਧੀ ਨੇ ਵਿਦਿਆਰਥੀਆਂ ਨੂੰ ਵਧਾਈ ਦੇਕੇ ਉਹਨਾਂ ਦੀ ਹੌਸਲਾ ਵਜਾਈ ਕੀਤੀ ਤੇ ਭਵਿੱਖ ਵਿਚ ਵੀ ਇਸੇ ਤਰਾਂ ਹੀ ਮਿਹਨਤ ਕਰਦੇ ਰਹਿਣ ਦੀ ਹੱਲਾਸ਼ੇਰੀ ਦਿੱਤੀ। ਇਸ ਦੌਰਾਨ ਪੰਜਾਬੀ ਵਿਭਾਗ ਦੇ ਮੁਖੀ ਡਾ. ਮਨਦੀਪ ਸਿੰਘ ਨੇ ਦੱਸਿਆ ਕਿ ਪੰਜਾਬੀ ਵਿਭਾਗ ਦੇ ਨਤੀਜੇ ਵਿਭਾਗ ਦੀ ਸ਼ੁਰੂਆਤ ਤੋਂ ਹੀ ਸ਼ਾਨਦਾਰ ਰਹੇ ਹਨ। ਇਸ ਦੌਰਾਨ ਉਹਨਾਂ ਅੱਗੇ ਤੋਂ ਵੀ ਵਿਦਿਆਰਥੀਆਂ ਨੂੰ ਕਾਮਯਾਬੀ ਦੀਆਂ ਲੀਹਾਂ ‘ਤੇ ਚੱਲਦੇ ਰਹਿਣ ਦਾ ਆਸ਼ੀਰਵਾਦ ਦਿੰਦਿਆਂ ਸਭ ਨੂੰ ਮੁਬਾਰਕਬਾਦ ਦਿੱਤੀ।