M.P ਸਿਮਰਨਜੀਤ ਸਿੰਘ ਮਾਨ ਨੇ ਕਿਹਾ ਸ਼ਰਾਬ ਪੀਣ ਨਾਲ ਹੋਇਆ ਮੌਤਾਂ ਲਈ ਪੰਜਾਬ ਸਰਕਾਰ ਜਿੰਮੇਵਾਰ…?

ਸੰਗਰੂਰ 23 ਮਾਰਚ ਸਾਹਿਲ ਗਰੋਵੇਰ

ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚੇ M.P ਸਿਮਰਨਜੀਤ ਸਿੰਘ ਮਾਨ…

ਪੀੜਿਤ ਪਰਿਵਾਰਾਂ ਨੂੰ ਇੱਕ ਇੱਕ ਲੱਖ ਕਰੋੜ ਰੁਪਏ ਦੇਣ ਦੀ ਕੀਤੀ ਮੰਗ…?

ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਬੀਤੇ ਦਿਨੀਂ ਪਿੰਡ ਗੁੱਜਰਾਂ ਵਿਖੇ ਜਹਿਰੀਲੀ ਸ਼ਰਾਬ ਪੀਣ ਨਾਲ ਹੋਈਆਂ ਮੌਤਾਂ ਕਰਕੇ ਅੱਜ ਆਪਣੇ ਸਾਰੇ ਰੁਝੇਵੇਂ ਸਮਾਪਤ ਕਰਕੇ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ |
ਇਸ ਮੌਕੇ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸ. ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਰਗੇ ਸੂਬੇ ਵਿੱਚ ਇਹੋ ਜਿਹੀ ਮੰਦਭਾਗੀ ਘਟਨਾ ਵਾਪਰਨਾ ਹੈਰਾਨ ਕਰਨ ਵਾਲਾ ਹੈ | ਉਨ੍ਹਾਂ ਕਿਹਾ ਕਿ ਸ਼ਰਾਬ ਪੀਣ ਨਾਲ ਮੌਤਾਂ ਹੋਣ ਵਰਗੀਆਂ ਮੰਦਭਾਗੀਆਂ ਘਟਨਾਵਾਂ ਪਿਛੜੇ ਹੋਏ ਸੂਬਿਆਂ ਵਿੱਚ ਵਾਪਰਦੀਆਂ ਸੁਣੀਆਂ ਹਨ ਪਰ ਪੰਜਾਬ ਵਰਗੇ ਵਿਕਸਿਤ ਸੂਬੇ ਵਿੱਚ ਇਹੋ ਜਿਹੀ ਮੰਦਭਾਗੀ ਘਟਨਾ ਬੇਹੱਦ ਸ਼ਰਮ ਵਾਲੀ ਗੱਲ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦੀ ਜਾਨ-ਮਾਲ ਦੀ ਰਾਖੀ ਪ੍ਰਤੀ ਬਣਦੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਵਿੱਚ ਅਸਫਲ ਰਹੀ ਹੈ | ਸ. ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਕੋਲ ਨਿਗਰਾਨੀ ਲਈ ਸੀ.ਆਈ.ਡੀ., ਆਬਕਾਰੀ ਵਿਭਾਗ, ਆਈ.ਬੀ., ਪਟਵਾਰੀ ਸਮੇਤ ਅਨੇਕਾਂ ਵਿਭਾਗ ਹਨ, ਫਿਰ ਵੀ ਪੰਜਾਬ ਦੇ ਪਿੰਡਾਂ ਵਿੱਚ ਜਹਿਰੀਲੀ ਸ਼ਰਾਬ ਵਿਕਣਾ ਬੇਹੱਦ ਮੰਦਭਾਗਾ ਹੈ | ਜਦੋਂ ਪੰਜਾਬ ਸਰਕਾਰ ਸ਼ਰਾਬ ਉੱਪਰ ਮੋਟਾ ਟੈਕਸ ਵਸੂਲ ਸਕਦੀ ਹੈ ਤਾਂ ਸਰਕਾਰ ਦੀ ਪੂਰੀ ਜਿੰਮੇਵਾਰੀ ਵੀ ਬਣਦੀ ਹੈ ਕਿ ਸੂਬੇ ਵਿੱਚ ਵਿਕਣ ਵਾਲੀ ਸ਼ਰਾਬ ‘ਤੇ ਨਿਗਰਾਨੀ ਵੀ ਰੱਖੇ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਨਾਲਾਇਕੀ ਕਰਕੇ ਹੀ ਪਿੰਡ ਵਾਸੀਆਂ ਤੱਕ ਇਹ ਜਹਿਰੀਲੀ ਸ਼ਰਾਬ ਪਹੁੰਚੀ ਹੈ, ਜਿਸ ਨਾਲ ਹੁਣ ਤੱਕ ਇੱਕ ਦਰਜਨ ਤੋਂ ਜਿਆਦਾ ਪਰਿਵਾਰਾਂ ਦੇ ਚਿਰਾਗ ਬੁੱਝ ਚੁੱਕੇ ਹਨ ਅਤੇ ਉਨ੍ਹਾਂ ਉੱਪਰ ਦੁੱਖਾਂ ਦਾ ਪਹਾੜ ਟੁੱਟ ਚੁੱਕੇ ਹਨ |

Leave a Reply

Your email address will not be published. Required fields are marked *