खन्ना पुलिस ने “वॉर ऑन गैंगस्टर्स” अभियान के तहत बड़ी कार्रवाई की, पायल फायरिंग मामले में तीन और आरोपी गिरफ्तार, SSP डॉ. दर्पण आहलूवालिया के नेतृत्व में फास्ट-ट्रैक जांच टीमों द्वारा गहन जांच
Khanna Police takes major action under “War on Gangsters” campaign, three more accused arrested in Payal firing case, SSP Dr. Darpan Ahluwalia leads in-depth investigation by fast-track investigation teams


ਲੁਧਿਆਣਾ/ਖੰਨਾ,22 ਅਪ੍ਰੈਲ (ਬਿਊਰੋ ਰਿਪੋਰਟ):ਖੰਨਾ ਪੁਲਿਸ ਨੇ “ਗੈਂਗਸਟਰਾਂ ‘ਤੇ ਵਾਰ” ਮੁਹਿੰਮ ਤਹਿਤ ਪਾਇਲ ਅਨਾਜ ਮੰਡੀ ਫਾਇਰਿੰਗ ਕੇਸ ਵਿੱਚ ਇੱਕ ਹੋਰ ਵੱਡੀ ਕਾਮਯਾਬੀ ਹਾਸਲ ਕਰਦੇ ਹੋਏ ਤਿੰਨ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਮੁਹੰਮਦ ਸ਼ਫੀਕ ਵਾਸੀ ਪੱਦੀ, ਤਹਿਸੀਲ ਡੇਹਲੋਂ, ਜ਼ਿਲ੍ਹਾ ਲੁਧਿਆਣਾ, ਉਮਰ ਰਫੀ ਵਾਸੀ ਪੱਦੀ, ਤਹਿਸੀਲ ਡੇਹਲੋਂ, ਜ਼ਿਲ੍ਹਾ ਲੁਧਿਆਣਾ ਅਤੇ ਸ਼ਰੀਫ ਅਲੀ ਵਾਸੀ ਪਿੰਡ ਬਾਂਦੇਵਾਲਾ, ਜ਼ਿਲ੍ਹਾ ਰੋਪੜ ਵਜੋਂ ਹੋਈ ਹੈ। ਪੁਲਿਸ ਮੁਤਾਬਕ ਸ਼ਰੀਫ ਅਲੀ ਖਿਲਾਫ ਪਹਿਲਾਂ ਹੀ ਚਾਰ ਅਪਰਾਧਿਕ ਮਾਮਲੇ ਦਰਜ ਹਨ, ਜਦਕਿ ਮੁਹੰਮਦ ਸ਼ਫੀਕ ‘ਤੇ ਕਤਲ ਦਾ ਮਾਮਲਾ ਦਰਜ ਹੈ ਅਤੇ ਉਹ ਇਸ ਮਾਮਲੇ ਵਿੱਚ ਸਜ਼ਾ ਕੱਟ ਰਿਹਾ ਹੈ। ਉਹ ਪੈਰੋਲ ‘ਤੇ ਬਾਹਰ ਆਇਆ ਹੋਇਆ ਸੀ।ਇਸ ਕਾਰਵਾਈ ਨੂੰ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਦੀ ਸਖਤ ਅਤੇ ਪ੍ਰਭਾਵਸ਼ਾਲੀ ਅਗਵਾਈ ਦਾ ਨਤੀਜਾ ਮੰਨਿਆ ਜਾ ਰਿਹਾ ਹੈ। ਉਨ੍ਹਾਂ ਦੀ ਅਗਵਾਈ ਹੇਠ ਖੰਨਾ ਪੁਲਿਸ ਲਗਾਤਾਰ ਗੈਂਗਸਟਰਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਐਸ.ਪੀ (ਡੀ) ਪਵਨਜੀਤ ਸਿੰਘ ਅਤੇ ਡੀ.ਐਸ.ਪੀ (ਡੀ) ਮੋਹਿਤ ਕੁਮਾਰ ਸਿੰਗਲਾ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸੀ.ਆਈ.ਏ. ਸਟਾਫ, ਥਾਣਾ ਪਾਇਲ, ਦੋਰਾਹਾ ਪੁਲਿਸ ਅਤੇ ਨਾਰਕੋਟਿਕਸ ਸੈੱਲ ਦੀਆਂ ਟੀਮਾਂ ਵੱਲੋਂ ਸਾਂਝੇ ਤੌਰ ‘ਤੇ ਇਹ ਆਪਰੇਸ਼ਨ ਚਲਾ ਰਹੀਆਂ ਹਨ। ਇਸ ਮੌਕੇ ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਗ੍ਰਿਫਤਾਰ ਮੁਲਜ਼ਮਾਂ ਤੋਂ ਗਹਿਰਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਂਚ ਦੌਰਾਨ ਕਈ ਅਹਿਮ ਸੁਰਾਗ ਮਿਲੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸਿਆਂ ਦੀ ਸੰਭਾਵਨਾ ਹੈ। ਪੁਲਿਸ ਮੁਤਾਬਕ ਇਸ ਗਿਰੋਹ ਦੇ ਤਾਰ ਹੋਰ ਰਾਜਾਂ ਅਤੇ ਵਿਦੇਸ਼ਾਂ ਤੱਕ ਜੁੜੇ ਹਨ। ਪਾਇਲ ਫਾਇਰਿੰਗ ਮਾਮਲੇ ਵਿੱਚ ਇਨ੍ਹਾਂ ਤਿੰਨਾਂ ਮੁਲਜ਼ਮਾਂ ਨੇ ਦੂਜੇ ਦੋਸ਼ੀਆਂ ਦਾ ਸਾਥ ਦਿੱਤਾ ਸੀ। ਅੱਜ ਇਹਨਾਂ ਤਿੰਨਾਂ ਨੂੰ ਸਥਾਨਕ ਅਦਾਲਤ ‘ਚ ਪੇਸ਼ ਕਰਕੇ ਤਿੰਨ ਦਿਨਾਂ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਐਸ.ਐਸ.ਪੀ ਡਾ. ਦਰਪਣ ਆਹਲੂਵਾਲੀਆ ਨੇ ਕਿਹਾ ਕਿ ਖੰਨਾ ਪੁਲਿਸ ਅਪਰਾਧ ਦੇ ਖਿਲਾਫ ਜ਼ੀਰੋ ਟੋਲਰੈਂਸ ਨੀਤੀ ‘ਤੇ ਕੰਮ ਕਰ ਰਹੀ ਹੈ ਅਤੇ ਕਿਸੇ ਵੀ ਦੋਸ਼ੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਉਨ੍ਹਾਂ ਟੀਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲਗਾਤਾਰ ਮਿਹਨਤ ਅਤੇ ਸੂਝਬੂਝ ਨਾਲ ਇਹ ਵੱਡੀ ਕਾਮਯਾਬੀ ਮਿਲੀ ਹੈ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਬਾਰੇ ਤੁਰੰਤ ਪੁਲਿਸ ਨੂੰ ਜਾਣਕਾਰੀ ਦੇਣ, ਤਾਂ ਜੋ ਸਮੇਂ ‘ਤੇ ਕਾਰਵਾਈ ਕੀਤੀ ਜਾ ਸਕੇ। ਉਥੇ ਹੀ ਦੂਜੇ ਪਾਸੇ, ਖੰਨਾ ਪੁਲਿਸ ਦੀ ਇਸ ਕਾਰਵਾਈ ਨਾਲ ਇਲਾਕੇ ਵਿੱਚ ਸੁਰੱਖਿਆ ਦਾ ਮਾਹੌਲ ਮਜ਼ਬੂਤ ਹੋਇਆ ਹੈ ਅਤੇ ਲੋਕਾਂ ਦਾ ਪੁਲਿਸ ‘ਤੇ ਭਰੋਸਾ ਹੋਰ ਵਧਿਆ ਹੈ। ਵਰਨਣਯੋਗ ਹੈ ਕਿ 14 ਅਪ੍ਰੈਲ 2026 ਨੂੰ ਪਾਇਲ ਦੀ ਦਾਣਾ ਮੰਡੀ ਵਿੱਚ ਇੱਕ ਆੜਤੀ ਦੀ ਦੁਕਾਨ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕਰਕੇ ਦਹਿਸ਼ਤ ਫੈਲਾ ਦਿੱਤੀ ਗਈ ਸੀ। ਪੁਲਿਸ ਨੇ ਤੁਰੰਤ ਮਾਮਲਾ ਦਰਜ ਕਰਕੇ ਖਾਸ ਟੀਮਾਂ ਬਣਾਈਆਂ। ਜਾਂਚ ਦੌਰਾਨ ਉਮੇਸ਼ ਕੁਮਾਰ ਉਰਫ ਛਾਗਾ ਨੂੰ ਕਾਬੂ ਕੀਤਾ ਗਿਆ, ਜਿਸ ਨੇ ਆਪਣੇ ਸਾਥੀ ਗੌਰਵ ਉਰਫ ਗੋਲਾ ਨਾਲ ਮਿਲ ਕੇ ਵਾਰਦਾਤ ਕਰਨ ਦੀ ਗੱਲ ਕਬੂਲੀ। ਜਾਂਚ ਵਿੱਚ ਸਾਹਮਣੇ ਆਇਆ ਕਿ ਇਸ ਗਿਰੋਹ ਨੂੰ ਵਿਦੇਸ਼ ਵਿੱਚ ਬੈਠੇ ਸ਼ਗਨਪ੍ਰੀਤ ਸਿੰਘ ਅਤੇ ਉਸਦਾ ਭਰਾ ਜਗਪ੍ਰੀਤ ਸਿੰਘ ਚਲਾ ਰਹੇ ਸਨ। ਗੈਂਗਸਟਰ ਡੋਨੀ ਬੱਲ ਤੋਂ ਫੋਨ ਕਰਵਾ ਕੇ ਧਮਕੀਆਂ ਦਿੱਤੀਆਂ ਜਾਂਦੀਆਂ ਸਨ ਅਤੇ ਫਿਰੌਤੀ ਮੰਗੀ ਜਾਂਦੀ ਸੀ। ਇਸ ਕੇਸ ਵਿੱਚ ਪੁਲਿਸ ਸ਼ਗਨਪ੍ਰੀਤ ਸਿੰਘ ਦੇ ਪਿਤਾ ਸੌਦਾਗਰ ਸਿੰਘ ਸਰਾਓ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਚੁੱਕੀ ਹੈ। ਵਾਰਦਾਤ ਤੋਂ ਪਹਿਲਾਂ ਮੁਲਜ਼ਮਾਂ ਵੱਲੋਂ ਰੇਕੀ ਕਰਕੇ ਯੋਜਨਾ ਬਣਾਈ ਗਈ ਸੀ।
लुधियाना/खन्ना, 22 अप्रैल (ब्यूरो रिपोर्ट): खन्ना पुलिस ने “गैंगस्टरों के खिलाफ जंग” कैंपेन के तहत पायल अनाज मंडी फायरिंग केस में एक और बड़ी कामयाबी हासिल करते हुए तीन और आरोपियों को गिरफ्तार किया है। गिरफ्तार आरोपियों की पहचान मोहम्मद शफीक निवासी पड्डी, तहसील डेहलों, जिला लुधियाना, उमर रफी निवासी पड्डी, तहसील डेहलों, जिला लुधियाना और शरीफ अली निवासी गांव बंदेवाला, जिला रोपड़ के रूप में हुई है। पुलिस के मुताबिक, शरीफ अली पर पहले से ही चार क्रिमिनल केस दर्ज हैं, जबकि मोहम्मद शफीक पर मर्डर का केस दर्ज है और वह इस केस में सजा काट रहा है। वह पैरोल पर बाहर था। यह कार्रवाई SSP डॉ. दर्पण आहलूवालिया की सख्त और असरदार लीडरशिप का नतीजा मानी जा रही है। उनकी लीडरशिप में खन्ना पुलिस लगातार गैंगस्टरों पर शिकंजा कस रही है। SP (D) पवनजीत सिंह और DSP (D) मोहित कुमार सिंगला के डायरेक्शन में CIA स्टाफ, पायल थाना, दोराहा पुलिस और नारकोटिक्स सेल की टीमें मिलकर यह ऑपरेशन चला रही हैं। इस मौके पर SSP डॉ. दर्पण आहलूवालिया ने कहा कि मामले की जांच तेजी से आगे बढ़ रही है और गिरफ्तार आरोपियों से गहराई से पूछताछ की जा रही है। शुरुआती जांच में कई अहम सुराग मिले हैं और आने वाले दिनों में और भी बड़े खुलासे होने की संभावना है। पुलिस के मुताबिक, इस गैंग के तार दूसरे राज्यों और विदेशों से जुड़े हैं। इन तीनों आरोपियों ने पायल फायरिंग मामले में दूसरे आरोपियों का साथ दिया था। आज इन तीनों को लोकल कोर्ट में पेश किया गया है और तीन दिन के रिमांड पर लिया गया है। SSP डॉ. दर्पण आहलूवालिया ने कहा कि खन्ना पुलिस क्राइम के खिलाफ जीरो टॉलरेंस पॉलिसी पर काम कर रही है और किसी भी आरोपी को बख्शा नहीं जाएगा। उन्होंने टीमों की तारीफ करते हुए कहा कि लगातार कड़ी मेहनत और इंटेलिजेंस से यह बड़ी कामयाबी मिली है। उन्होंने आम लोगों से अपील की कि वे किसी भी संदिग्ध एक्टिविटी के बारे में तुरंत पुलिस को बताएं ताकि समय पर एक्शन लिया जा सके। दूसरी ओर, खन्ना पुलिस की इस कार्रवाई से इलाके में सुरक्षा का माहौल मजबूत हुआ है और लोगों का पुलिस पर भरोसा बढ़ा है। गौरतलब है कि 14 अप्रैल 2026 को पायल की अनाज मंडी में एक आढ़ती की दुकान पर अज्ञात हमलावरों ने फायरिंग कर दहशत फैला दी थी। पुलिस ने तुरंत केस दर्ज करके स्पेशल टीमें बनाईं। जांच के दौरान उमेश कुमार उर्फ छगा को गिरफ्तार किया गया, जिसने अपने साथी गौरव उर्फ गोला के साथ मिलकर वारदात करना कबूल किया। जांच में पता चला कि यह गैंग विदेश में बैठे शगनप्रीत सिंह और उसका भाई जगप्रीत सिंह चला रहे थे। गैंगस्टर डोनी बल से फोन करवाकर धमकियां दी गईं और फिरौती मांगी गई। इस मामले में पुलिस शगनप्रीत सिंह के पिता सौदागर सिंह सराओ को पहले ही गिरफ्तार कर चुकी है। वारदात से पहले आरोपियों ने रेकी करके वारदात की प्लानिंग की थी।
Ludhiana/Khanna, April 22 (Bureau Report): Khanna Police has achieved another major success in the Payal Grain Market firing case under the “War on Gangsters” campaign and arrested three more accused. The arrested accused have been identified as Mohammad Shafiq resident of Paddi, Tehsil Dehlon, District Ludhiana, Omar Rafi resident of Paddi, Tehsil Dehlon, District Ludhiana and Sharif Ali resident of village Bandewala, District Ropar. According to the police, Sharif Ali already has four criminal cases registered against him, while Mohammad Shafiq has a murder case registered against him and is serving his sentence in this case. He was out on parole. This action is considered to be the result of the strict and effective leadership of SSP Dr. Darpan Ahluwalia. Under his leadership, Khanna Police is continuously tightening its grip on gangsters. Under the directions of SP (D) Pawanjit Singh and DSP (D) Mohit Kumar Singla, CIA staff, Payal police station, Doraha police and Narcotics Cell teams are jointly conducting this operation. On this occasion, SSP Dr. Darpan Ahluwalia said that the investigation of the case is progressing rapidly and the arrested accused are being interrogated in depth. Many important clues have been found during the initial investigation and more big revelations are likely in the coming days. According to the police, the wires of this gang are connected to other states and foreign countries. These three accused had supported the other accused in the Payal firing case. Today, these three have been produced in the local court and have been remanded for three days. SSP Dr. Darpan Ahluwalia said that Khanna Police is working on a zero tolerance policy against crime and no accused will be spared. Praising the teams, he said that this great success has been achieved with continuous hard work and intelligence. He appealed to the common people to immediately inform the police about any suspicious activity so that action can be taken on time. On the other hand, this action of Khanna Police has strengthened the security atmosphere in the area and people’s trust in the police has increased. It is worth mentioning that on April 14, 2026, unknown assailants opened fire at an arhti shop in Payal’s grain market, spreading terror. The police immediately registered a case and formed special teams. During the investigation, Umesh Kumar alias Chhaga was arrested, who confessed to committing the incident along with his accomplice Gaurav alias Gola. The investigation revealed that this gang was being run by Shaganpreet Singh and his brother Jagpreet Singh, who were sitting abroad. Threats were made by getting calls from gangster Doni Bal and ransom was demanded. In this case, the police have already arrested Shaganpreet Singh’s father Saudagar Singh Sarao. Before the incident, the accused had planned the incident by conducting reconnaissance.