“ਜੈ ਹਿੰਦ ਕੀ ਜੈਕਾਰ ਡੀ.ਪੀ.ਐਸ ਰਾਜਪੁਰਾ ਦੇ ਨਾਲ”

ਦੇਸ ਦੇ 79 ਵੇ ਆਜ਼ਾਦੀ ਦਿਹਾੜੇ ਮੌਕੇ ਡੀ.ਪੀ.ਐਸ ਰਾਜਪੁਰਾ ਜੈ ਹਿੰਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ

ਰਾਜਪੁਰਾ,16 ਅਗਸਤ(ਹਿਮਾਂਸ਼ੂ ਹੈਰੀ): ਭਾਰਤ ਦਾ 79ਵਾਂ ਆਜ਼ਾਦੀ ਦਿਵਸ ਦਿੱਲੀ ਪਬਲਿਕ ਸਕੂਲ ਰਾਜਪੁਰਾ ਦੇ ਵਿੱਚ ਮਨਾਇਆ ਗਿਆ। ਇਸ ਪ੍ਰੋਗਰਾਮ ਦੀ ਸ਼ੁਰੂਆਤ ਸਭ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਦੇ ਵਲੋ ਝੰਡਾ ਲਹਿਰਾ ਕੇ ਕੀਤੀ ਗਈ ਇਸਤੋਂ ਉਪਰੰਤ ਸਕੂਲ ਦੇ ਵਿਦਿਆਰਥੀਆਂ ਨੂੰ ਆਜ਼ਾਦੀ ਦਾ ਅਰਥ ਸਮਝਾਇਆ ਅਤੇ ਉਨ੍ਹਾਂ ਨੂੰ ਆਪਣੇ ਵਿਚਾਰਾਂ ਦੀ ਆਜ਼ਾਦੀ ਵਿੱਚ ਸੱਚਾਈ ਅਤੇ ਇਮਾਨਦਾਰੀ ਦਾ ਸੰਦੇਸ਼ ਦਿੱਤਾ। ਇਸ ਪ੍ਰੋਗਰਾਮ ਦੀ ਸੁੰਦਰਤਾ ਨੂੰ ਵਧਾਉਣ ਲਈ ਸਕੂਲ ਦੇ ਚਾਰੇ ਹਾਊਸਾਂ ਨੇ ਦੇਸ਼ ਭਗਤੀ ਨਾਲ ਭਰਪੂਰ ਅਤੇ ਆਪ੍ਰੇਸ਼ਨ ਸਿੰਦੂਰ ਦੀ ਭਾਵਨਾ ਨਾਲ ਰੰਗੇ ਹੋਏ ਨਾਚ ਪੇਸ਼ ਕੀਤੇ ਜਿਸਤੋਂ ਬਾਅਦ ਸਕੂਲ ਦਾ ਮਾਹੌਲ ਦੇਸ਼ ਭਗਤੀ ਦੀ ਭਾਵਨਾ ਨਾਲ ਭਰਿਆ ਹੋਇਆ ਸੀ। ਇਸ ਪ੍ਰੋਗਰਾਮ ਦੇ ਅੰਤ ਵਿੱਚ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਜੀ ਨੇ ਸਾਰੇ ਹਾਊਸਾਂ ਦੇ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਉਨ੍ਹਾਂ ਦਾ ਮਨੋਬਲ ਵਧਾਇਆ ਤੇ ਡੀ.ਪੀ.ਐਸ ਰਾਜਪੁਰਾ ਜੈ ਹਿੰਦ ਦੇ ਨਾਅਰਿਆਂ ਨਾਲ ਗੂੰਜ ਉੱਠਿਆ।

Leave a Reply

Your email address will not be published. Required fields are marked *