ਹਿਊਮਨ ਰਾਈਟ ਸੇਫਟੀ ਟਰਸਟ ਵੱਲੋਂ ਕਿਵੇਂ ਮਨਾਈ ਆਪਣੀ ਤੀਜੀ ਵਰੇਗੰਡ…?

ਬਿਰਧ ਆਸ਼ਰਮ ਪਹੁੰਚ ਮੈਂਬਰ ਹੋਏ ਭਾਵੁਕ,ਬਜ਼ੁਰਗਾਂ ਨਾਲ ਕੀਤਾ ਸਮਾਂ ਬਤੀਤ

ਜ਼ੀਰਕਪੁਰ 28 ਜੂਨ ਹਿਊਮਨ ਰਾਈਟ ਸੇਫਟੀ ਟਰਸਟ ਨੂੰ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਦੇ ਵਿੱਚ ਹਿਊਮਨ ਰਾਈਟ ਸੇਫਟੀ ਟਰਸਟ ਦੇ ਚੇਅਰਪਰਸਨ ਸਰਿਤਾ ਮਲਿਕ ਦੀ ਅਗਵਾਈ ਹੇਠ ਇੱਕ ਪ੍ਰੋਗਰਾਮ ਦਾ ਆਯੋਜਨ ਬਿਰਧ ਆਸ਼ਰਮ ਵਿੱਚ ਕੀਤਾ ਗਿਆ। ਜਿਸ ਵਿੱਚ ਪੰਜਾਬ,ਹਰਿਆਣਾ, ਹਿਮਾਚਲ,ਯੂਪੀ ਅਤੇ ਹੋਰ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਪਹੁੰਚੇ ਮੈਂਬਰਾਂ ਦੇ ਵੱਲੋਂ ਹਿਊਮਨ ਰਾਈਟ ਸੇਫਟੀ ਟਰਸਟ ਦੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਕੇਕ ਕੱਟਿਆ ਗਿਆ ਅਤੇ ਬਜ਼ੁਰਗ ਨਾਲ ਸਮਾਂ ਬਤੀਤ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਿਊਮਨ ਰਾਈਟ ਸੇਫਟੀ ਟਰਸਟ ਦੇ ਚੇਅਰਪਰਸਨ ਸਰੀਤਾ ਮਲਿਕ ਨੇ ਕਿਹਾ ਕਿ ਹਿਊਮਨ ਰਾਈਟ ਸੇਫਟੀ ਟਰਸਟ ਅੱਜ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ ਉਹਨਾਂ ਕਿਹਾ ਕਿ ਸਾਰੇ ਹੀ ਮੈਂਬਰਾਂ ਦੀ ਮਿਹਨਤ ਸਦਕਾ ਅੱਜ ਟਰਸਟ ਦੇ ਮੈਂਬਰ ਟਰਸਟ ਦੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਇਕੱਠੇ ਹੋਏ ਹਨ ਅਤੇ ਤੀਸਰੀ ਵਰੇਗੰਢ ਮਨਾਈ ਗਈ। ਉਹਨਾਂ ਕਿਹਾ ਕਿ ਸਾਡੀ ਸੰਸਥਾ ਦੇ ਮੈਂਬਰਾਂ ਨੇ ਇੱਕ ਮੀਟਿੰਗ ਵਿੱਚ ਸਲਾਹ ਕੀਤੀ ਸੀ ਕਿ ਇਸ ਵਾਰ ਟਰਸਟ ਨੂੰ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਬਜ਼ੁਰਗਾਂ ਦੇ ਨਾਲ ਮਨਾਈ ਜਾਵੇ ਅਤੇ ਆਪਣੀ ਜ਼ਿੰਦਗੀ ਦੇ ਚੰਗੇ ਪਲਾਂ ਨੂੰ ਸਾਂਝਾ ਕੀਤਾ ਜਾਵੇ। ਉਹਨਾਂ ਕਿਹਾ ਕਿ ਅੱਜ ਇਸ ਮੀਟਿੰਗ ਦੌਰਾਨ ਜਦੋਂ ਬਜ਼ੁਰਗਾਂ ਦੇ ਨਾਲ ਅਸੀਂ ਆਪਣੀ ਖੁਸ਼ੀ ਦੇ ਪਲ ਸਾਂਝੇ ਕਰ ਰਹੇ ਹਨ ਸਾਡੀ ਅੱਖਾਂ ਭਰ ਆਈਆ। ਉਹਨਾਂ ਕਿਹਾ ਕਿ ਅੱਜ ਮਨ ਨੂੰ ਬੜਾ ਦੁੱਖ ਲੱਗਿਆ ਕਿ ਲੋਕ ਕਿਸ ਤਰ੍ਹਾਂ ਆਪਣੇ ਬਜ਼ੁਰਗ ਮਾਂ ਬਾਪ ਨੂੰ ਛੱਡ ਦਿੰਦੇ ਹਨ ਅਤੇ ਉਹ ਇੱਥੇ ਰਹਿਣ ਲਈ ਮਜਬੂਰ ਹੁੰਦੇ ਹਨ।
ਇਸ ਮੌਕੇ ਤੇ ਚੇਅਰ ਪਰਸਨ ਮੈਡਮ ਸਰੀਤਾ ਮਲਿਕ ਦੀਪਾਨਸ਼ੂ ਮਲਿਕ ਮੈਡਮ ਬੇਲਾ ਮੋਦੀ ਭਾਵਨਾ ਚੌਧਰੀ ਲਲਿਤ ਕਪੂਰ ਸਵੀਟੀ ਕਪੂਰ ਸੁਨੀਲ ਸ਼ਰਮਾ ਪ੍ਰਵੀਨ ਵਿੱਚ ਸੋਨੂ ਸੇਠੀ ਸੋਨੂ ਸੇਠੀ ਨਵੀਨ ਸਾਗਵਾਨ ਹਾਂਜੀ ਅਤੇ ਹੋਰ ਮੈਂਬਰ ਸਾਹਿਬਾਨ ਹਾਜ਼ਰ ਰਹੇ
ਫੋਟੋ ਕਪਸਨ

ਚੇਅਰ ਪਰਸਨ ਯ ਅਤੇ  ਮੈਂਬਰ ਸਾਹਿਬਾਨ

Leave a Reply

Your email address will not be published. Required fields are marked *