
ਰਾਜਪੁਰਾ/ਬਨੂੰੜ, 01 ਅਕਤੂਬਰ (ਹਿਮਾਂਸ਼ੂ ਹੈਰੀ): ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ ਵਿੱਖੇ ਨਵੇਂ ਬੈਚ ਦੇ ਸਵਾਗਤ ਲਈ ਇੱਕ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ। ਇਸ ਪਰੋਗਰਾਮ ਦਾ ਮੁੱਖ ਉਦੇਸ਼ ਨਵੇਂ ਵਿਦਿਆਰਥੀਆਂ ਨੂੰ ਕਾਲਜ ਦੇ ਮਾਹੌਲ ਤੋਂ ਜਾਣੂ ਕਰਵਾਉਣਾ, ਉਹਨਾਂ ਦੀ ਸਿਰਜਣਾਤਮਕਤਾ ਨੂੰ ਉਤਸਾਹਿਤ ਕਰਨਾ ਅਤੇ ਨਾਲ ਹੀ ਉਹਨਾਂ ਦੇ ਆਤਮਵਿਸ਼ਵਾਸ ਨੂੰ ਵਧਾਉਣਾ ਸੀ। ਇਸ ਮੋਕੇ ਕਾਲਜ ਪ੍ਰਬੰਧਨ ਅਤੇ ਫੈਕਲਟੀ ਦੇ ਮੈਂਬਰਾਂ ਨੇ ਨਵੇਂ ਵਿਦਿਆਰਥੀਆਂ ਦਾ ਬਹੁਤ ਉਤਸ਼ਾਹ ਨਾਲ ਸਵਾਗਤ ਕੀਤਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ (ਮੇਜਰ) ਡਾ. ਵਰਿੰਦਰ ਸਿੰਘ ਨੇ ਸਵਾਗਤੀ ਭਾਸ਼ਣ ਦਿੱਤਾ ਜਿਸ ਵਿੱਚ ਉਹਨਾਂ ਨੇ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾਂ ਨੂੰ ਯਕੀਨ ਦੁਆਇਆ ਕਿ ਐਸ ਡੀ ਪਰਿਵਾਰ ਇੱਕ ਪਵਰਿਾਰ ਹੈ ਅਤੇ ਸਾਰੀਆਂ ਗਤੀਵਿਧੀਆਂ ਇੱਕ ਐਸ ਡੀ ਯੂਨਿਟ ਦੇ ਅਧੀਨ ਮਨਾਈਆਂ ਜਾਣਗੀਆਂ। ਉਹਨਾ ਨੇ ਡਾ.ਅੰਕਿਤਾ ਗੁਪਤਾ ਨੂੰ 20 ਸਤੰਬਰ ਨੂੰ ਗੋਆ ਵਿੱਚ ਆਯੋਜਿਤ ਮਿਸਿਜ਼ ਇੰਡੀਆ ਇੰਕ ਵਿੱਚ ਮਿਸਿਜ਼ ਇੰਡੀਆ ਸੈਕਿੰਡ ਰਨਰ ਅੱਪ ਦਾ ਖਿਤਾਬ ਜਿੱਤਣ ਲਈ ਵੀ ਵਧਾਈ ਦਿੱਤੀ। ਇਸ ਮੌਕੇ ਵਿਦਿਆਰਥੀਆਂ ਨੇ ਵੱਖ ਵੱਖ ਸੱਭਿਆਚਾਰਕ ਗਤੀਵਿਧੀਆਂ ਵਿੱਚ ਪ੍ਰਦਰਸ਼ਨ ਕੀਤਾ ਅਤੇ ਦਰਸ਼ਕਾਂ ਨੂੰ ਮੰਤਰਮੁਗਧ ਕੀਤਾ। ਇਸ ਪੂਰੇ ਪਰੋਗਰਾਮ ਦਾ ਮੁੱਖ ਆਕਰਸ਼ਣ ਮਾਡਲਿੰਗ ਸੀ ਜੋ ਨਵੇਂ ਵਿਦਿਆਰਥੀਆਂ ਦੁਆਰਾ ਕੀਤੀ ਗਈ ਸੀ। ਇਹਨਾਂ ਵਿਦਿਆਰਥੀਆਂ ਨੂੰ ਪੁੱਛੇ ਗਏ ਸਵਾਲਾਂ ਦੇ ਆਧਾਰ ‘ਤੇ ਅਤੇ ਉਹਨਾਂ ਦੀ ਸਰਵਪੱਖੀ ਸਖਸ਼ੀਅਤ ਨੂੰ ਵੇਖਦੇ ਹੋਏ ਬੀ.ਕਾਮ ਏ ਪਹਿਲੇ ਸਮੈਸਟਰ ਦੇ ਤਕਸ਼ ਅਤੇ ਕਾਜਲ ਨੂੰ ਕ੍ਰਮਵਾਰ ਮਿਸਟਰ ਫਰੈਸ਼ਰ ਅਤੇ ਮਿਸ ਫਰੈਸ਼ਰ ਚੁਣਿਆ ਗਿਆ। ਬੀ.ਬੀ.ਏ ਪਹਿਲੇ ਸਮੈਸਟਰ ਦੇ ਹਰਵਿੰਦਰ ਪੁਰੀ ਅਤੇ ਅੰਜਲੀ ਕੁਮਾਰੀ ਨੇ ਮਿਸਟਰ ਅਤੇ ਮਿਸ ਕੋਨਫੀਡੈਂਟ ਦਾ ਖਿਤਾਬ ਜਿੱਤਿਆ। ਬੀ.ਕਾਮ ਪਹਿਲੇ ਸਮੈਸਟਰ ਦੇ ਸੁਖਵੀਰ ਸਿੰਘ ਅਤੇ ਬੀ.ਬੀ.ਏ ਪਹਿਲੇ ਸਮੈਸਟਰ ਦੀ ਕਿਰਨਪ੍ਰੀਤ ਕੌਰ ਨੂੰ ਮਿਸਟਰ ਹੈਂਡਸਮ ਅਤੇ ਮਿਸ ਚਾਰਮਿੰਗ ਘੋਸ਼ਿਤ ਕੀਤਾ ਗਿਆ। ਇਸ ਪਾਰਟੀ ਦਾ ਸਮਾਪਨ ਸ਼ਾਨਦਾਰ ਦੁਪਹਿਰ ਦੇ ਖਾਣੇ ਅਤੇ ਡੀ.ਜੇ ਪਾਰਟੀ ਨਾਲ ਹੋਇਆ।