ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ ਵਿਖੇ ਲਗਾਇਆ ਗਿਆ ਮੁਫ਼ਤ ਮੈਡੀਕਲ ਚੈਕਅਪ ਕੈਂਪ

ਰਾਜਪੁਰਾ/ਬਨੂੜ,31 ਅਗਸਤ (ਹਿਮਾਂਸ਼ੂ ਹੈਰੀ): ਜੀ.ਜੀ.ਡੀ.ਐਸ.ਡੀ ਕਾਲਜ ਖੇੜੀ ਗੁਰਨਾ ਵਿਖੇ ਇਕ ਵਿਸ਼ੇਸ਼ ਮੁਫ਼ਤ ਮੈਡੀਕਲ ਚੈਕਅਪ ਕੈਂਪ ਲਗਾਇਆ ਗਿਆ ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਵਿਰੇਂਦਰ ਸਿੰਘ ਨੇ ਦੱਸਿਆ ਕਿ ਜੀ.ਜੀ.ਡੀ.ਐਸ.ਡੀ ਸੋਸਾਇਟੀ ਦੇ ਮੋਢੀ ਪ੍ਰਧਾਨ ਪੰਡਿਤ ਮੋਹਨ ਲਾਲ ਸ਼ਰਮਾ ਦੀ ਬਰਸੀ ਦੇ ਮੌਕੇ ਕਾਲਜ ਵਿੱਖੇ ਹੈਲਥ ਚੈੱਕ ਅਪ ਕੈਂਪ ਲਗਾਇਆ ਗਿਆ। ਇਸ ਕੈਂਪ ਵਿਚ ਡਾਕਟਰ ਰਵਿੰਦਰ ਪਾਲ ਚਾਵਲਾ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਅੱਖਾਂ ਦੇ ਮਾਹਿਰ, ਦੰਦਾਂ ਦੇ ਮਾਹਿਰ ਅਤੇ ਜਨਰਲ ਸਿਹਤ ਦੇ ਡਾਕਟਰ ਨੇ ਮਰੀਜ਼ ਦਾ ਚੈੱਕ ਅੱਪ ਕੀਤਾ। ਇਸ ਕੈਂਪ ਵਿਚ ਨੇੜਲੇ ਦੇ ਪਿੰਡਾਂ ਤੋਂ ਆਉਣ ਵਾਲੇ ਲੋਕਾਂ ਦਾ ਮੁਫਤ ਚੈਕਅੱਪ ਕੀਤਾ ਗਿਆ ਅਤੇ ਲੋੜਵੰਦ ਲੋਕਾਂ ਨੂੰ ਦਵਾਈਆਂ ਮੁਫਤ ਦਿੱਤੀਆਂ ਗਈਆਂ ਕੈਂਪ ਦੌਰਾਨ ਆਉਣ ਵਾਲੇ ਲੋਕਾਂ ਲਈ ਕਾਲਜ ਵੱਲੋਂ ਅਤੁੱਟ ਲੰਗਰ ਵਰਤਾਇਆ ਗਿਆ। ਡਾਕਟਰ ਵਿਰੇਂਦਰ ਸਿੰਘ ਨੇ ਦੱਸਿਆ ਕਿ ਪੰਡਿਤ ਮੋਹਨ ਲਾਲ ਦੀ ਬਰਸੀ ਮੌਕੇ ਹਰ ਸਾਲ ਹੈਲਥ ਚੈੱਕਅਪ ਜਾਂ ਖੂਨ ਦਾਨ ਕੈਂਪ ਲਵਾ ਕੇ ਕਾਲਜ ਵੱਲੋਂ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਇਲਾਕੇ ਦੇ ਪ੍ਰੋਫੈਸਰ ਸਵਰਨ ਸਿੰਘ,ਡਾਕਟਰ ਲਖਵਿੰਦਰ ਕੌਰ ਵਿਰਕ ,ਸਾਹਿਬ ਸਿੰਘ ਆਦਿ ਤੋਂ ਇਲਾਵਾ ਇਲਾਕੇ ਦੇ ਸਮੂਹ ਸਰਪੰਚ ਪੰਚ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

Leave a Reply

Your email address will not be published. Required fields are marked *