राजपुरा में LED रिपेयर की दुकान में आग लगने से लाखों का सामान जलकर राख हो गया
Fire breaks out at LED repair shop in Rajpura, goods worth lakhs reduced to ashes


ਰਾਜਪੁਰਾ ,04 ਜੂਨ (ਹਿਮਾਂਸ਼ੂ ਹੈਰੀ): ਇੱਥੋਂ ਦੀ ਗੁਰੂ ਨਾਨਕ ਕਲੋਨੀ, ਪਟੇਲ ਕਾਲਜ ਰੋਡ ‘ਤੇ ਸਥਿਤ “ਮਾਡਰਨ ਟੈਕਨੀਸ਼ੀਅਨ” ਨਾਮ ਦੀ LCD ਰਿਪੇਅਰ ਦੁਕਾਨ ਨੂੰ ਬੁੱਧਵਾਰ ਸਵੇਰੇ ਅਚਾਨਕ ਭਿਆਨਕ ਅੱਗ ਲੱਗ ਗਈ। ਅੱਗ ਨੇ ਪਲਾਂ ‘ਚ ਹੀ ਭਿਆਨਕ ਰੂਪ ਧਾਰ ਲਿਆ। ਇਸ ਦੌਰਾਨ ਦੁਕਾਨ ਦੇ ਮਾਲਕ ਪਲਵਿੰਦਰ ਸਿੰਘ ਗੋਲੂ ਦੇ ਅਨੁਸਾਰ, ਅੱਗ ਲੱਗਣ ਕਾਰਨ ਦੁਕਾਨ ਅੰਦਰ ਪਈਆਂ ਦਰਜਨਾਂ LCDs, ਰਿਪੇਅਰਿੰਗ ਦੇ ਸੰਦ ਅਤੇ ਹੋਰ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਹਾਦਸੇ ਸਮੇਂ ਦੁਕਾਨ ਬੰਦ ਸੀ, ਇਸ ਲਈ ਕੋਈ ਜਾਨੀ ਨੁਕਸਾਨ ਨਹੀਂ ਹੋਇਆ।ਇਸਦੀ ਸੂਚਨਾ ਮਿਲਦੇ ਸਾਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਮੁਲਾਜ਼ਮਾਂ ਨੇ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਫਾਇਰ ਕਰਮਚਾਰੀਆਂ ਦੀ ਸੂਝ-ਬੂਝ ਕਾਰਨ ਅੱਗ ਨੇੜਲੀਆਂ ਦੁਕਾਨਾਂ ਤੱਕ ਨਹੀਂ ਫੈਲ ਸਕੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਪੁਲਿਸ ਅਤੇ ਫਾਇਰ ਵਿਭਾਗ ਮਾਮਲੇ ਦੀ ਜਾਂਚ ਕਰ ਰਹੇ ਹਨ। ਮੁੱਢਲੇ ਅੰਦਾਜ਼ੇ ਮੁਤਾਬਕ ਦੁਕਾਨ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
राजपुरा, 4 जून (हिमांशु हैरी): बुधवार सुबह यहां गुरु नानक कॉलोनी के पटेल कॉलेज रोड पर “मॉडर्न टेक्नीशियन” नाम की LCD रिपेयर की दुकान में भीषण आग लग गई। आग ने कुछ ही पलों में भयानक रूप ले लिया। इस बीच, दुकान के मालिक पलविंदर सिंह गोलू के मुताबिक, आग लगने से दुकान के अंदर रखे दर्जनों LCD, रिपेयरिंग के औजार और दूसरा कीमती सामान जलकर राख हो गया। हादसे के समय दुकान बंद थी, इसलिए कोई जानी नुकसान नहीं हुआ। सूचना मिलते ही फायर ब्रिगेड की गाड़ियां मौके पर पहुंचीं और कर्मचारियों ने कड़ी मशक्कत के बाद आग पर काबू पाया। फायर कर्मियों की सूझबूझ से आग आस-पास की दुकानों तक नहीं फैल सकी। आग लगने के कारणों का फिलहाल पता नहीं चल सका है। पुलिस और फायर डिपार्टमेंट मामले की जांच कर रहे हैं। शुरुआती अनुमान के मुताबिक, दुकान मालिक को लाखों रुपये का नुकसान हुआ है।
Rajpura, June 4 (Himanshu Harry): A massive fire broke out at an LCD repair shop named “Modern Technician” located on Patel College Road, Guru Nanak Colony here on Wednesday morning. The fire took a terrible shape within moments. Meanwhile, according to shop owner Palwinder Singh Golu, dozens of LCDs, repairing tools and other valuables kept inside the shop were burnt to ashes due to the fire. The shop was closed at the time of the accident, so there was no loss of life. As soon as the information was received, fire brigade vehicles reached the spot and the employees controlled the fire after hard work. Due to the intelligence of the fire personnel, the fire could not spread to the nearby shops. The cause of the fire could not be known at present. The police and fire departments are investigating the matter. According to initial estimates, the shop owner has suffered a loss of lakhs of rupees.