ਚੇਅਰਮੈਨ ਦੀਪਕ ਸੂਦ ਵੱਲੋਂ ਮਾਰੇ ਛਾਪੇ ਦੌਰਾਨ ਕਰਮਚਾਰੀ ਪਾਏ ਗਏ ਗੈਰ ਹਾਜ਼ਰ ਡਿਊਟੀ ਵਿੱਚ ਲੇਟ ਲਤੀਫੀ ਅਤੇ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ:ਦੀਪਕ ਸੂਦ

चेयरमैन दीपक सूद की छापेमारी में कर्मचारी ड्यूटी से गैरहाजिर मिले, देरी और लापरवाही बर्दाश्त नहीं की जाएगी: दीपक सूद

Employees found absent from duty during raids conducted by Chairman Deepak Sood, tardiness and negligence will not be tolerated: Deepak Sood

ਰਾਜਪੁਰਾ,02 ਜੂਨ (ਹਿਮਾਂਸ਼ੂ ਹੈਰੀ):ਰਾਜਪੁਰਾ ਮਾਰਕੀਟ ਕਮੇਟੀ ਦੇ ਚੇਅਰਮੈਨ ਦੀਪਕ ਸੂਦ ਵੱਲੋਂ ਅੱਜ ਸਵੇਰੇ 7:30 ਵਜੇ ਮਾਰਕੀਟ ਕਮੇਟੀ ਦਫ਼ਤਰ ਵਿੱਚ ਅਚਾਨਕ ਛਾਪਾ ਮਾਰਿਆ ਗਿਆ। ਇਸ ਛਾਪੇ ਦੌਰਾਨ ਕੁਝ ਅਧਿਕਾਰੀ ਅਤੇ ਕਰਮਚਾਰੀ ਗੈਰ ਹਾਜ਼ਰ ਪਾਏ ਗਏ। ਛਾਪੇ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਚੇਅਰਮੈਨ ਦੀਪਕ ਸੂਦ ਨੇ ਕਿਹਾ ਕਿ ਇਨ੍ਹਾਂ ਗੈਰ ਹਾਜ਼ਰ ਪਾਏ ਗਏ ਕਰਮਚਾਰੀਆਂ ਖਿਲਾਫ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਡਿਊਟੀ ਵਿੱਚ ਲੇਟ ਲਤੀਫੀ ਅਤੇ ਕਿਸੇ ਵੀ ਤਰ੍ਹਾਂ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਉਨ੍ਹਾਂ ਨੂੰ ਬਤੌਰ ਚੇਅਰਮੈਨ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਲਾਈ ਲਈ ਚਲਾਈਆਂ ਯੋਜਨਾਵਾਂ ਨੂੰ ਕਿਸਾਨਾਂ ਤੱਕ ਪਹੁੰਚਾਉਣ ਅਤੇ ਮੰਡੀ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਚਲਾਉਣ ਦੀ ਜੋ ਜ਼ਿੰਮੇਵਾਰੀ ਦਿੱਤੀ ਗਈ ਹੈ, ਉਸ ਨੂੰ ਪੂਰੀ ਲਗਨ,ਮਿਹਨਤ ਅਤੇ ਤਨਦੇਹੀ ਨਾਲ ਨਿਭਾ ਰਹੇ ਹਨ। ਇਸੇ ਜ਼ਿੰਮੇਵਾਰੀ ਦੇ ਚੱਲਦਿਆਂ ਉਨ੍ਹਾਂ ਨੇ ਕਣਕ ਦੇ ਸੀਜ਼ਨ ਦੌਰਾਨ ਕਿਸਾਨਾਂ ਦੀ ਹੁੰਦੀ ਲੁੱਟ ਰੋਕਣ ਲਈ ਕਿਸਾਨਾਂ ਦੀ ਫ਼ਸਲ ਦੇ ਤੋਲ ਵੀ ਚੈੱਕ ਕੀਤੇ ਸਨ ਅਤੇ ਉਨ੍ਹਾਂ ਵੱਲੋਂ ਸਮੇਂ-ਸਮੇਂ ਤੇ ਸਬਜ਼ੀ ਮੰਡੀ ਦੇ ਸਫ਼ਾਈ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਜਿਸ ਦੌਰਾਨ ਸਫਾਈ ਪ੍ਰਬੰਧਾਂ ਦੇ ਠੇਕੇਦਾਰ ਵੱਲੋਂ ਪਾਈ ਕੁਤਾਹੀ ਕਾਰਨ ਸਫਾਈ ਪ੍ਰਬੰਧਾਂ ਦਾ ਕੰਮ ਦੇਖ ਰਹੀ ਡੌਲਫਿਨ ਸਿਕਿਊਰਟੀ ਸਰਵਿਸ ਨਾਂ ਦੀ ਕੰਪਨੀ ਦਾ ਠੇਕਾ ਰੱਦ ਕਰਕੇ ਉਸ ਨੂੰ ਦੋ ਸਾਲ ਲਈ ਕਾਲੀ ਸੂਚੀ ਵਿੱਚ ਪਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੰਡੀ ਦੇ ਪ੍ਰਬੰਧ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਉਨ੍ਹਾਂ ਵੱਲੋਂ ਅੱਗੇ ਵੀ ਅਚਨਚੇਤ ਛਾਪੇਮਾਰੀ ਜਾਰੀ ਰਹੇਗੀ।

राजपुरा, 02 जून (हिमांशु हैरी): राजपुरा मार्केट कमेटी के चेयरमैन दीपक सूद ने आज सुबह 7:30 बजे मार्केट कमेटी ऑफिस में अचानक रेड मारी। इस रेड के दौरान कुछ अधिकारी और कर्मचारी गैरहाजिर पाए गए। रेड के बाद पत्रकारों से बात करते हुए चेयरमैन दीपक सूद ने कहा कि इन गैरहाजिर कर्मचारियों के खिलाफ विभाग के बड़े अधिकारियों को कार्रवाई करने के लिए कहा जाएगा। उन्होंने कहा कि ड्यूटी में देरी और किसी भी तरह की लापरवाही बर्दाश्त नहीं की जाएगी। उन्होंने कहा कि पंजाब की भगवंत मान सरकार ने उन्हें चेयरमैन के तौर पर किसानों और खेत मजदूरों की भलाई की स्कीमों को उन तक पहुंचाने और मार्केट मैनेजमेंट को सही तरीके से चलाने की जो जिम्मेदारी दी है, उसे वे पूरी लगन, मेहनत और समर्पण के साथ निभा रहे हैं। इस जिम्मेदारी को निभाते हुए उन्होंने गेहूं के सीजन में किसानों की लूट को रोकने के लिए किसानों की फसलों का वजन भी चेक किया था और उन्होंने समय-समय पर सब्जी मंडी की सफाई व्यवस्था का भी जायजा लिया था। इस दौरान सफाई कॉन्ट्रैक्टर की लापरवाही की वजह से सफाई का काम देख रही डॉल्फिन सिक्योरिटी सर्विस नाम की कंपनी का कॉन्ट्रैक्ट कैंसिल कर दिया गया है और उसे दो साल के लिए ब्लैकलिस्ट कर दिया गया है। उन्होंने कहा कि मार्केट में काम ठीक से चलता रहे, इसके लिए वे सरप्राइज रेड करते रहेंगे।

Rajpura, June 02 (Himanshu Harry): Rajpura Market Committee Chairman Deepak Sood conducted a surprise raid at the Market Committee office at 7:30 am today. During this raid, some officers and employees were found absent. Talking to reporters after the raid, Chairman Deepak Sood said that action will be taken against these absent employees to the higher officials of the department. He said that tardiness and any kind of negligence in duty will not be tolerated. He said that the responsibility given to him as the chairman by the Bhagwant Mann government of Punjab to reach the farmers and farm laborers for the welfare of the schemes and to run the market management in a proper manner, is being fulfilled with full dedication, hard work and dedication. In pursuit of this responsibility, he had also checked the weights of the farmers’ crops to prevent the looting of the farmers during the wheat season and he also reviewed the cleanliness arrangements of the vegetable market from time to time. During which, due to negligence on the part of the cleaning contractor, the contract of the company named Dolphin Security Service, which was handling the cleaning work, has been cancelled and it has been blacklisted for two years. He said that surprise raids will continue to be conducted by them to ensure smooth functioning of the market.

Leave a Reply

Your email address will not be published. Required fields are marked *