
ਰਾਜਪੁਰਾ,11 ਸਤੰਬਰ(ਹਿਮਾਂਸ਼ੂ ਹੈਰੀ):ਪਟੇਲ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਰਾਜਪੁਰਾ ਦੁਆਰਾ ਡਾਇਰੈਕਟਰ ਪ੍ਰੋ.ਰਾਜੀਵ ਬਾਹੀਆ ਦੀ ਅਗਵਾਈ ਹੇਠ ਔਨਲਾਈਨ ਮੋਡ ਰਾਹੀਂ ਇੱਕ ਵਿੱਤੀ ਸਾਖਰਤਾ ਜਾਗਰੂਕਤਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਇਹ ਪ੍ਰੋਗਰਾਮ ਭਾਰਤ ਸਰਕਾਰ ਦੁਆਰਾ ਸੇਬੀ ਦੇ ਆਦੇਸ਼ ਅਧੀਨ ਚਲਾਇਆ ਜਾਂਦਾ ਹੈ। ਇਸ ਵੈਬਿਨਾਰ ਦਾ ਪ੍ਰਬੰਧ ਸਿਖਲਾਈ ਕਾਰਜਕਾਰੀ ਸ਼੍ਰੀਮਤੀ ਹਿਮਾਨੀ ਸ਼ਰਮਾ, ਸਿਖਲਾਈ ਕੋਆਰਡੀਨੇਟਰ ਸ਼੍ਰੀਮਤੀ ਕਸ਼ਿਸ਼ ਦੱਤਾ ਅਤੇ ਸਪੀਕਰ ਸ਼੍ਰੀਮਤੀ ਨਿਹਾਰਿਕਾ ਗੁਪਤਾ ਸੇਬੀ ਸਮਾਰਟ ਟ੍ਰੇਨਰ ਸਨ। ਇਸ ਪ੍ਰੋਗਰਾਮ ਵਿੱਚ ਐਮ.ਬੀ.ਏ ਅਤੇ ਐਮ.ਸੀ.ਏ ਦੇ ਵਿਦਿਆਰਥੀਆਂ ਅਤੇ ਫੈਕਲਟੀ ਨੇ ਹਿੱਸਾ ਲਿਆ ਪੀ.ਐਮ.ਐਨ ਕਾਲਜ ਵਿੱਚ ਬੀ.ਬੀ.ਏ ਬੀ.ਕਾਮ ਐਮ.ਕਾਮ ਦੇ ਫੈਕਲਟੀ ਅਤੇ ਅੰਡਰਗ੍ਰੈਜੂਏਟ ਅਤੇ ਪੋਸਟ ਗ੍ਰੈਜੂਏਟ ਕਲਾਸਾਂ ਨੇ ਵੀ ਵੈਬਿਨਾਰ ਵਿੱਚ ਹਿੱਸਾ ਲਿਆ। ਇਸ ਵੈਬਿਨਾਰ ਵਿੱਚ ਨਿਵੇਸ਼ਕ ਦੀ ਜਾਗਰੂਕਤਾ ਅਤੇ ਲਾਭ ਲਈ ਵਿੱਤੀ ਯੋਜਨਾਬੰਦੀ, ਰਿਟਾਇਰਮੈਂਟ ਯੋਜਨਾਬੰਦੀ ਨਾਲ ਸਬੰਧਤ ਵਿਸ਼ਿਆਂ ਨੂੰ ਸ਼ਾਮਲ ਕੀਤਾ ਗਿਆ। ਪੀ.ਆਈ.ਐਮ.ਟੀ ਤੋਂ ਪ੍ਰੋ.ਹਰਪ੍ਰੀਤ ਕੌਰ ਅਤੇ ਪੀਐਮਐਨ ਕਾਲਜ ਤੋਂ ਡਾ. ਜੈਦੀਪ ਸਿੰਘ (ਐੱਚਓਡੀ ਕਾਮਰਸ) ਨੇ ਪੂਰੇ ਪ੍ਰੋਗਰਾਮ ਦਾ ਤਾਲਮੇਲ ਕੀਤਾ।