ਰਾਜਪੁਰਾ ਵਿਚ ਧੂਮਧਾਮ ਨਾਲ ਮਨਾਇਆ ਬਦੀ ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਦੁਸ਼ਿਹਰਾ 

ਰਾਜਪੁਰਾ ਵਿਖੇ ਖੇਡੀ ਗਈ ਰਾਮਲੀਲਾ ਦਾ ਆਖਰੀ ਸਟੇਜ ‘ਰਾਵਣ ਵੱਦ’

ਰਾਜਪੁਰਾ,02 ਅਕਤੂਬਰ (ਹਿਮਾਂਸ਼ੂ ਹੈਰੀ):ਰਾਜਪੁਰਾ ਵਿਖੇ ਵੱਖ ਵੱਖ ਥਾਵਾਂ ‘ਤੇ ਖੇਡੀ ਜਾ ਰਹੀ ਰਾਮਲੀਲਾ ਦੀ ਆਖਰੀ ਸਟੇਜ ਵਿਚ ਰਾਵਣ, ਮੇਘਨਾਥ ਅਤੇ ਕੁੰਭਕਰਨ ਵੱਦ ਦੇ ਸੀਨ ਦਿਖਾਏ ਗਏ ਅਤੇ ਅੱਜ ਦੁਸ਼ਹਿਰੇ ਦਾ ਤਿਊਹਾਰ ਸ਼ਰਧਾ ਅਤੇ ਧੂੰਮਧਾਮ ਨਾਲ ਮਨਾਇਆਾ ਗਿਆ। ਰਾਜਪੁਰਾ ਵਿਚ ਇਸ ਵਾਰ 4 ਥਾਵਾਂ ਉਪਰ ਰਾਵਣ , ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਫੂਕੇ ਗਏ, ਜਦੋਂ ਕਿ ਪਿਛਲੇ ਸਾਲ 6 ਥਾਵਾਂ ਉਪਰ ਫੂਕੇ ਗਏ ਸਨ। ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਝੰਡਾ ਗਰਾਂਊਡ ਰਾਜਪੁਰਾ ਵਿਖੇ ਸ੍ਰੀ ਕ੍ਰਿਸ਼ਨਾ ਡਰਾਮਾਟਿਕ ਕਲੱਬ ਵੱਲੋਂ,ਜਿਮੀਦਾਰਾ ਪਾਰਕ ਪੁਰਾਣਾ ਰਾਜਪੁਰਾ ਵਿਖੇ ਸ੍ਰੀ ਸੇਵਾ ਸਮਿਤੀ ਰਾਮਲੀਲਾ ਕਲੱਬ ਵੱਲੋਂ,ਫੋਕਲ ਪੁਆਇੰਟ ਰਾਜਪੁਰਾ ਵਿਖੇ, ਸੰਗਮ ਵੈਲਫੇਅਰ ਕਲੱਬ ਵੱਲੋਂ ਸ੍ਰੀ ਨੀਲ ਕੰਠ ਸੇਵਾ ਸਮਿਤੀ ਦੇ ਸਹਿਯੋਗ ਨਾਲ, ਰਾਮਲੀਲਾ ਕਲੱਬ ਵੱਲੋਂ ਮਿਰਚ ਮੰਡੀ ਵਿਖੇ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਪੂਤਲੇ ਫੂਕੇ ਗਏ। ਫੋਕਲ ਪੁਆਇੰਟ ਵਿਖੇ ਭਾਜਪਾ ਨੇਤਾ ਜਗਦੀਸ਼ ਕੁਮਾਰ ਜੱਗਾ ਵੱਲੋਂ ਅਤੇ ਬਾਕੀ ਥਾਵਾਂ ‘ਤੇ ਹਲਕਾ ਵਿਧਾਇਕਾ ਨੀਨਾ ਮਿੱਤਲ ਵੱਲੋਂ ਪੁਤਲਿਆਂ ਨੂੰ ਅਗਨੀ ਭੇਟ ਕੀਤੀ ਗਈ।

ਕੈਪਸ਼ਨ:- ਰਾਮਲੀਲਾ ਦੀ ਆਖਰੀ ਸਟੇਜ ਵਿਚ ਮਰਦੇ ਸਮੇਂ ਰਾਵਣ. ਲਛਮਣ ਨੂੰ ਆਖਰੀ ਨਸੀਹਤ ਦਿੰਦਾ ਹੋਇਆ ।

Leave a Reply

Your email address will not be published. Required fields are marked *