ਦਿੱਲੀ ਪਬਲਿਕ ਸਕੂਲ ਦੀ ਵਿਦਿਆਰਥਨ ਦਿਵਜੋਤ ਕੌਰ ਨੇ ਕਾਂਸੀ ਦਾ ਤਗਮਾ ਜਿੱਤ ਸਕੂਲ ਦਾ ਨਾਮ ਕੀਤਾ ਰੋਸ਼ਨ

ਦਿਵਜੋਤ ਕੌਰ ਨੇ ਨੈਸ਼ਨਲ ਖੇਡਾਂ ਵਿੱਚ ਕੀਤਾ 35.75 ਮੀਟਰ ਡਿਸਕ ਥਰੋ

ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,14 ਅਪ੍ਰੈਲ: ਬਿਤੇ ਦਿਨੀਂ 67ਵੀਂ ਰਾਸ਼ਟਰੀ ਸਕੂਲ ਖੇਡਾਂ 2023-24, ਅੰਡਰ-17 (ਲੜਕੇ ਅਤੇ ਲੜਕੀਆਂ) ਦਾ ਆਯੋਜਨ ਪਟਨਾ ਵਿਚ ਕੀਤਾ ਗਿਆ ਜਿਸ ਵਿਚ ਪੂਰੇ ਦੇਸ਼ ਦੇ ਸਕੂਲੀ ਖਿਡਾਰੀਆਂ ਸਮੇਤ ਦਿੱਲੀ ਪਬਲਿਕ – ਸਕੂਲ ਰਾਜਪੁਰਾ ਦੀ ਵਿਦਿਆਰਥਣ ਦਿਵਜੋਤ ਕੌਰ ਨੇ ਵੀ ਹਿੱਸਾ ਲਿਆ ਅਤੇ ਖੇਡਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੇ ਹੋਏ ਡਿਸਕ ਥਰੋ ਵਿੱਚ ਕਾਂਸੇ ਦਾ ਤਗਮਾ ਜਿੱਤ ਕੇ ਆਪਣੇ ਸਕੂਲ ਅਤੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਦਿਵਜੋਤ ਦੀ ਇਸ ਪ੍ਰਾਪਤੀ ਤੇ ਸਕੂਲ ਦੇ ਪ੍ਰਬੰਧਕਾਂ,ਅਧਿਆਪਕਾਂ ਅਤੇ ਉਸਦੇ ਮਾਤਾ ਪਿਤਾ ਮਾਣ ਮਹਿਸੂਸ ਕਰ ਰਹੇ ਹਨ ਇਸ ਮੌਕੇ ਤੇ ਦਿੱਲੀ ਪਬਲਿਕ ਸਕੂਲ ਰਾਜਪੁਰਾ ਦੀ ਪ੍ਰਿੰਸੀਪਲ ਸ਼੍ਰੀਮਤੀ ਗੀਤਿਕਾ ਚੰਦਰਾ ਨੇ ਦਿਵਜੋਤ ਦੀ ਇਸ ਪ੍ਰਾਪਤੀ ਲਈ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਤੋਂ ਤਮਗਾ ਜਿੱਤਣ ਵਾਲੇ ਦੋ ਭਾਗੀਦਾਰਾਂ ਵਿੱਚੋਂ ਇੱਕ ਹੈ ਉਨ੍ਹਾਂ ਕਿਹਾ ਕਿ ਦਿਵਜੋਤ ਦੀ ਇਹ ਪ੍ਰਾਪਤੀ ਸਕੂਲ ਦੇ ਦੂਸਰੇ ਖਿਡਾਰੀਆਂ ਨੂੰ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਉਹਨਾਂ ਦੀ ਸਹਾਇਤਾ ਕਰੇਗੀ।

Leave a Reply

Your email address will not be published. Required fields are marked *