
ਪੱਤਰਕਾਰ ਹਿਮਾਂਸ਼ੂ ਹੈਰੀ
ਰਾਜਪੁਰਾ,19 ਅਪ੍ਰੈਲ: ਬੀਤੇ ਦਿਨੀਂ ਅਲਾਇੰਸ ਇੰਟਰਨੈਸ਼ਨਲ ਸਕੂਲ ਬਨੂੰੜ ਨੇ ਆਪਣਾ ਸਥਾਪਨਾ ਦਿਵਸ ਬੜੇ ਜੋਸ਼ ਅਤੇ ਉਤਸ਼ਾਹ ਨਾਲ ਮਨਾਇਆ। ਇਸ ਸਮਾਰੋਹ ਦੀ ਸ਼ੁਰੂਆਤ ਇੱਕ ਸ਼ੁਭ ਰਸਮ ਨਾਲ ਹੋਈ ਜਿਸ ਵਿੱਚ ਮਾਣਯੋਗ ਪਤਵੰਤੇ ਸੱਜਣਾਂ, ਫੈਕਲਟੀ ਮੈਂਬਰਾਂ, ਵਿਦਿਆਰਥੀਆਂ ਅਤੇ ਮਾਪਿਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਦੀ ਪ੍ਰਿੰਸੀਪਲ ਸ਼੍ਰੀਮਤੀ ਸ਼ਾਲਿਨੀ ਖੁੱਲਰ ਨੇ ਸਕੂਲ ਦੀ ਤਰੱਕੀ ਦੇ ਸਫ਼ਰ ਅਤੇ ਅਕਾਦਮਿਕ ਉੱਚ ਪੱਧਰੀ ਗੁਣਵੱਤਾ ਪ੍ਰਤੀ ਸਕੂਲ ਦੀ ਅਟੁੱਟ ਵਚਨਬੱਧਤਾ ਨੂੰ ਉਜਾਗਰ ਕਰਦੇ ਹੋਏ ਭਾਸ਼ਣ ਦਿੱਤਾ ਜਿਸ ਵਿੱਚ ਮੈਨੇਜਮੈਂਟ ਦੀ ਭੂਮਿਕਾ ਅਤੇ ਬੱਚਿਆਂ ਦੁਆਰਾ ਖੇਡਾਂ ਤੇ ਪੜਾਈ ਵਿੱਚ ਯੋਗਦਾਨ ਪਾਉਣ ਬਾਰੇ ਦੱਸਿਆ ਗਿਆ। ਇਸ ਤੋਂ ਇਲਾਵਾ ਇਸ ਸਮਾਰੋਹ ਵਿਚ ਨਾਚ, ਸੰਗੀਤ ਅਤੇ ਨਾਟਕ ਸਮੇਤ ਬਹੁਤ ਸਾਰੀਆਂ ਸੱਭਿਆਚਾਰਕ ਪੇਸ਼ਕਾਰੀਆਂ ਨੇ ਦਰਸ਼ਕਾਂ ਨੂੰ ਮੋਹ ਲਿਆ ਅਤੇ ਸਕੂਲ ਦੇ ਵਿਦਿਆਰਥੀਆਂ ਨੇ ਵਿਭਿੰਨ ਪ੍ਰਤਿਭਾਵਾਂ ਦਾ ਪ੍ਰਦਰਸ਼ਨ ਵੀ ਕੀਤਾ ਜਿਸ ਦੇ ਨਾਲ ਪੂਰੇ ਕੈਂਪਸ ਵਿੱਚ ਉਤਸ਼ਾਹ ਖੁਸ਼ੀ ਅਤੇ ਮੇਲ-ਮਿਲਾਪ ਦਾ ਮਾਹੌਲ ਬਣ ਗਿਆ। ਇਸ ਮੌਕੇ ਚੇਅਰਮੈਨ ਸ਼੍ਰੀ ਅਸ਼ਵਨੀ ਗਰਗ ਅਤੇ ਪ੍ਰੈਜ਼ੀਡੈਂਟ ਸ਼੍ਰੀ ਅਸ਼ੋਕ ਗਰਗ ਨੇ ਸਕੂਲ ਦੀਆਂ ਪ੍ਰਾਪਤੀਆਂ ਤੇ ਪ੍ਰਿੰਸੀਪਲ, ਬੱਚੇ ਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਸਕੂਲ ਦੀ ਪ੍ਰਿੰਸਿਲ ਸ਼੍ਰੀਮਤੀ ਸ਼ਾਲਿਨੀ ਖੁੱਲਰ ਪਿ੍ੰਸੀਪਲ ਨੇ ਸਾਰੇ ਮਾਪਿਆਂ, ਵਿਦਿਆਰਥੀਆਂ ਦਾ ਸਥਾਪਨਾ ਦਿਵਸ ਤੇ ਪਹੁਚੰਣ ਤੇ ਧੰਨਵਾਦ ਕੀਤਾ। ਇਸ ਮੌਕੇ ਮੈਨੇਜਮੈਂਟ ਮੈਂਬਰ ਸ਼੍ਰੀ ਅਸ਼ਵਨੀ ਗਰਗ, ਚੇਅਰਮੈਨ ਐਸ.ਵੀ.ਜੀ.ਓ.ਆਈ., ਸ਼੍ਰੀ ਅਸ਼ੋਕ ਗਰਗ, ਪ੍ਰੈਜ਼ੀਡੈਂਟ ਐਸ.ਵੀ.ਜੀ.ਓ.ਆਈ,ਸ਼੍ਰੀ ਵਿਸ਼ਾਲ ਗਰਗ (ਡਾਇਰੈਕਟਰ ਸਕੱਤਰ), ਸ੍ਰੀ ਅੰਕੁਰ ਗੁਪਤਾ, (ਐਮ.ਡੀ.), ਸ੍ਰੀ ਸਾਹਿਲ ਗਰਗ, (ਅਕਾਦਮਿਕ ਡਾਇਰੈਕਟਰ) ਸ੍ਰੀ ਸ਼ੁਭਮ ਗਰਗ (ਮੈਨੇਜਮੈਂਟ ਮੈਂਬਰ) ਵੀ ਹਾਜ਼ਰ ਸਨ।