ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਕਰਾਲਾ ਦੇ ਬੱਚੇ ਜੰਗਲਾਤ ਵਿਭਾਗ ਦੀ ਅਣਗਹਿਲੀ ਕਾਰਨ ਪਰੇਸ਼ਾਨ

ਹਰ ਰੋਜ਼ ਜਾਨ ਜੋਖਮ ਵਿੱਚ ਪਾ ਕੇ ਦਰਖਤ ਦੇ ਉੱਪਰੋਂ ਟੱਪ ਕੇ ਕਰਦੇ ਹਨ ਗੇਟ ਪਾਰ 

ਰਾਜਪੁਰਾ/ਬਨੂੜ,18 ਸਤੰਬਰ(ਹਿਮਾਂਸ਼ੂ ਹੈਰੀ): ਜਿੱਥੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਰ ਰੋਜ਼ ਪੰਜਾਬ ਵਿੱਚ ਬੱਚਿਆਂ ਦੀ ਪੜ੍ਹਾਈ ਨੂੰ ਬਿਹਤਰ ਬਣਾਉਣ ਲਈ ਹਰ ਇੱਕ ਯੋਗ ਕਦਮ ਚੁੱਕ ਰਹੇ ਹਨ ਉਥੇ ਹੀ ਕੁਝ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਇਹਨਾਂ ਬੱਚਿਆਂ ਦੀ ਜਾਨ ਜੋਖਮ ਵਿੱਚ ਪਾ ਕਿ ਇਹਨਾਂ ਦੀ ਪੜ੍ਹਾਈ ਦੇ ਰਾਹ ਦਾ ਰੋੜਾ ਬਣ ਰਹੇ ਹਨ। ਜਿਸ ਦੀ ਮਿਸਾਲ ਪਿੰਡ ਕਰਾਲਾ ਦੇ ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਵਿੱਚ ਦੇਖਣ ਨੂੰ ਮਿਲੀ ਹੈ ਇੱਥੇ ਜੰਗਲਾਤ ਵਿਭਾਗ ਦੇ ਅਧਿਕਾਰੀ ਅਤੇ ਕਰਮਚਾਰੀ ਇਹਨਾਂ ਬੱਚਿਆਂ ਨੂੰ ਸਕੂਲ ਵਿੱਚ ਵੜਨ ਲਈ ਦਰਖਤਾਂ ਤੋਂ ਟਪਾਉਣ ਲਈ ਮਜਬੂਰ ਕਰ ਰਹੇ ਹਨ। ਜਾਣਕਾਰੀ ਅਨੁਸਾਰ ਅੱਜ ਤੋਂ ਦੋ ਮਹੀਨੇ ਪਹਿਲਾਂ ਇੱਕ ਤੇਜ਼ ਹਵਾਵਾਂ ਝੱਖੜ ਨਾਲ ਸਕੂਲ ਦੇ ਦਰਵਾਜ਼ੇ ਨੇੜੇ ਲੱਗਿਆ ਵੱਡਾ ਦਰਖਤ ਡਿੱਗ ਗਿਆ ਸੀ। ਜਦੋਂ ਇਸ ਦਰੱਖਤ ਨੂੰ ਚੱਕਣ ਲਈ ਸਕੂਲ ਅਧਿਆਪਕਾਂ ਵੱਲੋਂ ਕਦਮ ਚੁੱਕਿਆ ਗਿਆ ਤਾਂ ਕਿਸੇ ਵਿਅਕਤੀ ਨੇ ਕਿਹਾ ਕਿ ਤੁਸੀਂ ਇਸ ਨੂੰ ਨਹੀਂ ਛੇੜ ਸਕਦੇ ਇਹ ਜੰਗਲਾਤ ਵਿਭਾਗ ਦਾ ਦਰਖਤ ਹੈ ਜਿਸ ਤੋਂ ਬਾਅਦ ਸਕੂਲ ਦਾ ਅਧਿਆਪਕ ਚਿੱਠੀ ਪੱਤਰ ਲਿਖ ਕੇ ਜੰਗਲਾਤ ਵਿਭਾਗ ਦੇ ਦਫਤਰ ਵਿੱਚ ਜਾਂਦਾ ਹੈ ਅਤੇ ਉਨਾਂ ਨੂੰ ਇਹ ਦਰੱਖਤ ਚੁੱਕਣ ਲਈ ਕਹਿੰਦਾ ਹੈ ਪ੍ਰੰਤੂ ਉਹਨਾਂ ਵੱਲੋਂ ਇੱਕ ਗੱਲ ਆਖੀ ਗਈ ਕਿ ਇਹ ਦਰੱਖਤ ਨੂੰ ਤੁਸੀਂ ਹੱਥ ਵੀ ਨਹੀਂ ਲਗਾ ਸਕਦੇ ਜੰਗਲਾਤ ਵਿਭਾਗ ਆਪ ਕਾਰਵਾਈ ਕਰੇਗਾ ਜਿਸ ਤੋਂ ਬਾਅਦ ਇਹ ਦਰਖਤ ਜਿਉਂਦਾ ਤਿਉਂ ਹੀ ਰਸਤੇ ਵਿੱਚ ਪਿਆ ਹੈ ਸਕੂਲ ਵਿੱਚ ਆਣ ਜਾਣ ਵਾਲੇ ਬੱਚੇ ਇਸਦੇ ਉੱਪਰੋਂ ਟੱਪ ਕੇ ਸਕੂਲ ਜਾਂਦੇ ਹਨ ਜੋ ਬੱਚਿਆਂ ਦੀ ਪੜ੍ਹਾਈ ਦੇ ਰਾਹ ਦਾ ਰੋੜਾ ਬਣਿਆ ਹੋਇਆ ਹੈ। ਇਸ ਮਾਮਲੇ ਬਾਰੇ ਜਦੋਂ ਅਧਿਆਪਕ ਦੀਪਕ ਮਿੱਤਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਇਸਦੀ ਸਾਰੀ ਕਾਰਵਾਈ ਲਿਖਤੀ ਰੂਪ ਵਿੱਚ ਕਰਕੇ ਜੰਗਲਾਤ ਵਿਭਾਗ ਨੂੰ ਅੱਜ ਤੋਂ ਦੋ ਮਹੀਨੇ ਪਹਿਲਾਂ ਦੇ ਦਿੱਤੀ ਸੀ ਪਰੰਤੂ ਉਹਨਾਂ ਵੱਲੋਂ ਹਾਲ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਨਾ ਹੀ ਇਸ ਦਰਖਤ ਨੂੰ ਕਟਵਾ ਕੇ ਕਿਸੇ ਸਾਈਡ ਤੇ ਰਖਵਾ ਸਕਦੇ ਹਾਂ ਉਨਾਂ ਦਾ ਕਹਿਣਾ ਹੈ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਵੀ ਇਸ ਬਾਰੇ ਚਿੱਠੀ ਪੱਤਰ ਲਿਖੇ ਜਾ ਚੁੱਕੇ ਹਨ ਪਰੰਤੂ ਕੋਈ ਵੀ ਹੱਲ ਨਹੀਂ ਨਿਕਲ ਰਿਹਾ ਇਸ ਮਾਮਲੇ ਬਾਰੇ ਜਦੋਂ ਜੰਗਲਾਤ ਅਧਿਕਾਰੀ ਜੈ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਸਾਡੇ ਵੱਲੋਂ ਲਿਖਤੀ ਕਾਰਵਾਈ ਕਰ ਦਿੱਤੀ ਗਈ ਹੈ ਜਲਦ ਹੀ ਇਸ ਦਰੱਖਤ ਨੂੰ ਕੱਟ ਕੇ ਚੁੱਕਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ।ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਾਡੇ ਬੱਚੇ ਆਪਣੀ ਜਾਨ ਜੋਖਮ ਵਿੱਚ ਪਾ ਕੇ ਇਸ ਦਰੱਖਤ ਦੇ ਉੱਪਰੋਂ ਟੱਪ ਕੇ ਜਾਂਦੇ ਹਨ ਅਤੇ ਜੋ ਬਜ਼ੁਰਗ ਔਰਤਾਂ ਇਹਨਾਂ ਬੱਚਿਆਂ ਨੂੰ ਸਕੂਲ ਛੱਡਣ ਜਾਂ ਲੈਣ ਜਾਂਦੀਆਂ ਹਨ ਉਹ ਵੀ ਇਸ ਦਰਖਤ ਤੋਂ ਟੱਪ ਕੇ ਲੰਘਦੀਆਂ ਹਨ ਜਿਸ ਕਾਰਨ ਉਹਨਾਂ ਦੀ ਜਾਨ ਨੂੰ ਵੀ ਖਤਰਾ ਹੈ। ਜੇਕਰ ਜੰਗਲਾਤ ਵਿਭਾਗ ਇਹ ਦਰੱਖਤ ਜਲ ਦੀ ਨਹੀਂ ਚੁਕਵਾਉਂਦਾ ਤਾਂ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਨਾਲ ਰਲ ਕੇ ਵੱਡਾ ਸੰਘਰਸ਼ ਕੀਤਾ ਜਾਵੇਗਾ।


Leave a Reply

Your email address will not be published. Required fields are marked *